ਨਵੀਂ ਦਿੱਲੀ — ਰੇਲ ਯਾਤਰੀਆਂ ਲਈ ਰਾਹਤ ਪ੍ਰਦਾਨ ਕਰਨ ਵਾਲੀ ਵੱਡੀ ਖਬਰ ਹੈ। ਹੁਣ ਟਿਕਟ ਦੀ ਵਾਪਸੀ ਬਾਰੇ ਜਾਣਕਾਰੀ ਲੈਣੀ ਹੋਵੇ, ਪੀ.ਐੱਨ.ਆਰ. ਦੀ ਸਥਿਤੀ ਬਾਰੇ ਜਾਣਨਾ ਹੋਵੇ ਜਾਂ ਰੇਲ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਅਜਿਹੇ ਸਾਰੇ ਪ੍ਰਸ਼ਨਾਂ ਦੇ ਜਵਾਬ ਲਈ ਇੰਤਜ਼ਾਰ ਨਹੀਂ ਕਰਨਾ ਪਏਗਾ ਤੁਹਾਨੂੰ ਤੁਰੰਤ ਜਵਾਬ ਮਿਲ ਜਾਵੇਗਾ। ਆਈਆਰਸੀਟੀਸੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ‘ਚੌਟ ਬਾਟ’ ਦਾ ਅਪਡੇਟ ਵਰਜ਼ਨ ਲਾਂਚ ਕੀਤਾ ਹੈ।
ਆਈਆਰਸੀਟੀਸੀ ਨੇ ਵੈਬਸਾਈਟ ਅਤੇ ਐਪ ’ਤੇ ਇਕ ‘ਚੌਟ ਬਾਟ’ ਦਾ ਵਿਕਲਪ ਬਣਾਇਆ ਹੈ, ਜਿਸ ਵਿਚ ਯਾਤਰੀ ਕਿਸੇ ਵੀ ਪ੍ਰਕਾਰ ਦਾ ਪ੍ਰਸ਼ਨ ਲਿਖ ਸਕਦੇ ਹਨ, ਜੇ ਉਹ ਟਾਈਪ ਨਹੀਂ ਕਰ ਸਕਦੇ ਤਾਂ ਉਹ ਪੁੱਛ ਸਕਦੇ ਹਨ।
ਇਸ ਤਰੀਕੇ ਨਾਲ ਫਾਇਦਾ ਹੋਏਗਾ
ਆਈਆਰਸੀਟੀਸੀ ਦੇ ਅਨੁਸਾਰ ਰਿਫੰਡ ਜਾਂ ਟਿਕਟ ਨਾਲ ਜੁੜੀ ਸਾਰੀ ਜਾਣਕਾਰੀ ਲਈ ਪਹਿਲਾਂ ਮੇਲ ਕਰਨੀ ਪੈਂਦੀ ਸੀ ਅਤੇ ਜਵਾਬ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਹੁਣ ਆਰਟੀਫਿਸ਼ਿਅਲ ਇੰਟੈਲੀਜੈਂਸ ਦੀ ਮਦਦ ਨਾਲ ਮਸ਼ੀਨ ਲਰਨਿੰਗ ਪ੍ਰੋਗਰਾਨ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਗਾਜੀਪੁਰ ਮੰਡੀ ਵਿਚ 5 ਲੱਖ ਮੁਰਗੀਆਂ ਦੀ ਰੋਜ਼ਾਨਾ ਸਿਪਲਾਈ ਨੂੰ ਸ਼ਰਤਾਂ ਸਹਿਤ ਮਿਲੀ ਇਜਾਜ਼ਤ
ਰੋਜ਼ਾਨਾ 1 ਲੱਖ ਕਵਰੇਜ
ਰੇਲਵੇ ਨਾਲ ਜੁੜੀ ਜਾਣਕਾਰੀ ਲਈ ਵਿਭਾਗ ਨੂੰ ਰੋਜ਼ਾਨਾ 10 ਲੱਖ ਪ੍ਰਸ਼ਨ ਪ੍ਰਾਪਤ ਹੁੰਦੇ ਹਨ। ਇਸ ਦੇ ਲਈ ਯਾਤਰੀਆਂ ਨੂੰ 139 ਨੰਬਰ, ਐਸ ਐਮ ਐਸ ਜਾਂ ਮੇਲ ਕਰਨਾ ਪੈਂਦਾ ਹੈ। ਹੁਣ ਸਾਰੇ ‘ਚੌਟ ਬਾਟ’ ’ਤੇ ਪੁੱਛ ਸਕਦੇ ਹਨ। ਆਰਟੀਫਿਸ਼ਿਅਲ ਇੰਟੈਲੀਜੈਂਸੀ ਕਾਰਨ ਕੰਮ ਦਾ ਭਾਰ ਘੱਟ ਹੋ ਜਾਵੇਗਾ।
- ਚੌਟ ਬਾਟ 24 ਘੰਟੇ ਕੰਮ ਕਰੇਗੀ. ਬੋਲ ਕੇ ਵੀ ਸਵਾਲ ਪੁੱਛੇ ਜਾ ਸਕਦੇ ਹਨ।
- ਜਵਾਬ ਲਈ ਇੰਤਜ਼ਾਰ ਨਹੀਂ ਕਰਨਾ ਪਏਗਾ।
- ਮੌਜੂਦਾ ਸਮੇਂ ਦੇ ਕਾਰਜਾਂ ਵਿਚ ਵਰਤੇ ਜਾਣ ਵਾਲੇ ਸਰੋਤਾਂ ਦੀ ਬਚਤ ਹੋਵੇਗੀ
ਇਹ ਵੀ ਪੜ੍ਹੋ : Tesla ਦੀ ਭਾਰਤ ’ਚ ਹੋਈ ਐਂਟਰੀ, Elon Musk ਨੇ ਟਵੀਟ ਕਰਕੇ ਜ਼ਾਹਰ ਕੀਤੀ ਖ਼ੁਸ਼ੀ
ਬਦਲ ਗਈ ਹੈ IRCTC ਦੀ ਵੈੱਬਸਾਈਟ
ਆਈਆਰਸੀਟੀਸੀ ਨੇ ਆਪਣੀ ਵੈੱਬਸਾਈਟ ਵਿਚ ਕਈ ਵੱਡੇ ਬਦਲਾਅ ਕੀਤੇ ਹਨ ਤਾਂ ਜੋ ਇਸ ਨੂੰ ਉਪਭੋਗਤਾ ਦੇ ਅਨੁਕੂਲ ਬਣਾਇਆ ਜਾ ਸਕੇ। ਲੋਕ ਪੁਰਾਣੀ ਵੈਬਸਾਈਟ ਨੂੰ ਲੈ ਕੇ ਕਾਫ਼ੀ ਸ਼ਿਕਾਇਤਾਂ ਵੀ ਕਰ ਰਹੇ ਸਨ। ਇਸ ਦੇ ਮੱਦੇਨਜ਼ਰ ਅੱਜ ਇੱਕ ਨਵੇਂ ਰੂਪ ਵਿਚ ਆਈਆਰਸੀਟੀਸੀ ਦੀ ਵੈਬਸਾਈਟ ਲਾਂਚ ਕੀਤੀ ਗਈ ਹੈ। ਨਵੀਂ ਵੈਬਸਾਈਟ ਵਿਚ ਪੇਜ ਨੂੰ ਪਹਿਲਾਂ ਸੁਧਾਰਿਆ ਗਿਆ ਹੈ, ਤਾਂ ਜੋ ਭੁਗਤਾਨ ਵਿਕਲਪ ਦੀ ਚੋਣ ਕਰਨਾ ਸੌਖਾ ਹੋ ਸਕੇ। ਇਸ ਤੋਂ ਇਲਾਵਾ ਮੌਜੂਦਾ ਸਥਿਤੀ ਨੂੰ ਪਹਿਲਾਂ ਨਾਲੋਂ ਤੇਜ਼ੀ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਦੀ ਬਦਲੇਗੀ ਨੁਹਾਰ, ਮਿਲਣਗੀਆਂ ਅੰਤਰਰਾਸ਼ਟਰੀ ਹਵਾਈ ਅੱਡੇ ਵਰਗੀਆਂ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
IMF ਨੇ ਖੇਤੀ ਕਾਨੂੰਨਾਂ ਨੂੰ ਖੇਤੀਬਾੜੀ ਸੁਧਾਰਾਂ ਲਈ ਅਹਿਮ ਕਦਮ ਕਰਾਰ ਦਿੱਤਾ
NEXT STORY