ਨਵੀਂ ਦਿੱਲੀ—ਦੇਸ਼ ਦੀ ਰਾਜਧਾਨੀ 'ਚ ਡੀ. ਐੱਲ. ਐੱਫ. ਦੇ ਚੇਅਰਮੈਨ ਕੇ. ਪੀ. ਸਿੰਘ ਦੀ ਪੋਤੀ ਅਨੁਸ਼ਿਕਾ ਸਿੰਘ ਨੇ ਦਿੱਲੀ ਦੇ ਲੁਟੀਅਨਸ ਜੋਨ 'ਚ ਇਕ ਬੰਗਲਾ ਖਰੀਦਿਆ ਹੈ। ਇਹ ਐੱਨ. ਸੀ. ਆਰ. ਦੀ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਹੈ। ਇਸ ਬੰਗਲੇ ਦੀ ਡੀਲ 476.50 ਕਰੋੜ 'ਚ ਹੋਈ ਹੈ। ਇਹ 7,143 ਵਰਗ ਮੀਟਰ 'ਚ ਬਣਿਆ ਹੋਇਆ। ਇਸ ਬੰਗਲੇ ਦੇ ਮਾਲਕ ਸਾਬਕਾ ਏਅਰ ਚੀਫ ਮਾਰਸ਼ਲ ਪ੍ਰਤਾਪ ਚੰਦਰ ਲਾਲ ਦੇ ਪਰਿਵਾਰ ਵਾਲੇ ਹਨ। ਉਧਰ ਜੇਕਰ ਸਰਕਿਲ ਰੇਟ ਦੇ ਹਿਸਾਬ ਨਾਲ ਇਸ ਬੰਗਲੇ ਦੀ ਕੀਮਤ ਦੇਖੀ ਜਾਵੇ ਤਾਂ ਇਹ 554 ਕਰੋੜ ਬੈਠਦੀ ਹੈ।
ਲੁਟੀਅਨਸ 'ਚ ਪਹਿਲਾਂ ਵੀ ਮੌਜੂਦ 2 ਬੰਗਲੇ
ਅਨੁਸ਼ਕਾ ਸਿੰਘ ਨੇ ਇਸ ਪ੍ਰਾਪਰਟੀ ਨੂੰ ਖਰੀਦਣ ਲਈ 22 ਕਰੋੜ ਰੁਪਏ ਸਟਾਂਪ ਡਿਊਟੀ ਦੀ ਅਦਾ ਕੀਤੀ ਹੈ। ਇਸ ਤੋਂ ਪਹਿਲਾਂ ਵੀ ਕੇ. ਪੀ. ਸਿੰਘ ਦੇ ਲੁਟੀਅਨ ਜੋਨ 'ਚ ਦੋ ਬੰਗਲੇ ਹਨ। ਇਹ ਦੋਵੇ ਬੰਗਲੇ ਡਾ. ਏ. ਪੀ. ਜੇ. ਅਬਦੁੱਲ ਕਲਾਮ ਰੋਡ 'ਤੇ ਸਥਿਤ ਹਨ। ਕੇ. ਪੀ. ਸਿੰਘ ਦੀ ਬੇਟੀ ਰੇਣੂਕਾ ਸਿੰਘ ਨੇ ਪਿਛਲੇ ਸਾਲ 1189 ਮੀਟਰ ਦਾ ਬੰਗਲਾ 435 ਕਰੋੜ ਰੁਪਏ 'ਚ ਖਰੀਦਿਆ ਸੀ।
ਕੌਣ ਹੈ ਅਨੁਸ਼ਕਾ ਸਿੰਘ
ਤੁਹਾਨੂੰ ਦੱਸਿਆ ਜਾਂਦਾ ਕਿ ਅਨੁਸ਼ਕਾ ਸਿੰਘ ਡੀ.ਐੱਲ.ਐੱਫ. ਦੇ ਵਾਈਸ ਚੇਅਰਮੈਨ ਰਾਜੀਵ ਸਿੰਘ ਦੀ ਬੇਟੀ ਹੈ ਅਤੇ ਉਨ੍ਹਾਂ ਦੀ ਵਿਆਹ ਜੂਬੀਲੇਂਟ ਭਾਰਤੀਆ ਗਰੁੱਪ ਦੇ ਫਾਊਂਡਰ ਅਤੇ ਕੋ-ਚੇਅਰਮੈਨ ਐੱਚ.ਐੱਸ. ਭਾਟੀਆ ਦੇ ਬੇਟੇ ਅਰਜੁਨ ਭਾਟੀਆ ਨਾਲ ਹੋਈ ਹੈ। ਇਸ ਡੀਲ ਦੇ ਬਾਰੇ 'ਚ ਅਨੁਸ਼ਕਾ ਸਿੰਘ ਜਾ ਡੀ.ਐੱਲ.ਐੱਫ. ਵਲੋਂ ਕੋਈ ਜਵਾਬ ਨਹੀਂ ਆਇਆ ਹੈ।
ਵਿਸਤਾਰਾ ਦਾ ਜਾਪਾਨ ਏਅਰਲਾਇੰਸ ਨਾਲ ਕਰਾਰ
NEXT STORY