ਪਲਵਾਨ(ਇੰਟ.)-ਜ਼ਿਲਾ ਖਪਤਕਾਰ ਝਗੜਾ ਨਿਪਟਾਰਾ ਫੋਰਮ ਨੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਉਹ ਪੀੜਤ ਨੂੰ ਚੋਰੀ ਹੋਏ ਮੋਟਰਸਾਈਕਲ ਦੇ 35,000 ਰੁਪਏ ਦੇ ਕਲੇਮ ਦਾ ਭੁਗਤਾਨ ਕਰੇ। ਇਸ ਦੇ ਨਾਲ ਹੀ ਕੰਪਨੀ ਨੂੰ 5000 ਰੁਪਏ ਮੁਆਵਜ਼ਾ ਅਤੇ 2200 ਰੁਪਏ ਅਦਾਲਤੀ ਖਰਚਾ ਦੇਣ ਦੇ ਵੀ ਹੁਕਮ ਦਿੱਤੇ ਗਏ ਹਨ।
ਕੀ ਹੈ ਮਾਮਲਾ
ਪਿੰਡ ਬੰਚਾਰੀ ਨਿਵਾਸੀ ਪ੍ਰਹਿਲਾਦ ਨੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਤੋਂ ਆਪਣੇ ਮੋਟਰਸਾਈਕਲ ਦਾ ਬੀਮਾ 11 ਨਵੰਬਰ, 2015 ਨੂੰ ਇਕ ਸਾਲ ਲਈ 1098 ਰੁਪਏ ਪ੍ਰੀਮੀਅਮ ਦੇ ਕੇ ਕਰਵਾਇਆ ਸੀ। ਇਸ ਦੌਰਾਨ 16 ਜਨਵਰੀ, 2016 ਨੂੰ ਉਸ ਦਾ ਮੋਟਰਸਾਈਕਲ ਉਸ ਸਮੇਂ ਚੋਰੀ ਹੋ ਗਿਆ ਜਦੋਂ ਉਹ ਬੂਟਿਆਂ ਨੂੰ ਪਾਣੀ ਦੇਣ ਗਿਆ ਹੋਇਆ ਸੀ। ਇਸ ਦੀ ਸ਼ਿਕਾਇਤ ਉਸ ਨੇ ਥਾਣੇ 'ਚ ਕੀਤੀ। ਕੰਪਨੀ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਗਈ। ਪੁਲਸ ਨੇ ਇਸ ਮਾਮਲੇ 'ਚ ਕਰੀਬ 13 ਦਿਨ ਬਾਅਦ ਮੁਕੱਦਮਾ ਦਰਜ ਕੀਤਾ। ਬੀਮਾ ਕਲੇਮ ਲਈ ਪ੍ਰਹਿਲਾਦ ਨੇ ਹਰਸੰਭਵ ਕੋਸ਼ਿਸ਼ ਕੀਤੀ ਪਰ ਕੰਪਨੀ ਨੇ ਕਲੇਮ ਨਹੀਂ ਦਿੱਤਾ। ਪ੍ਰੇਸ਼ਾਨ ਹੋ ਕੇ ਉਸ ਨੇ ਖਪਤਕਾਰ ਫੋਰਮ ਦਾ ਸਹਾਰਾ ਲਿਆ।
ਇਹ ਕਿਹਾ ਫੋਰਮ ਨੇ
ਫੋਰਮ ਦੇ ਸਾਹਮਣੇ ਬੀਮਾ ਕੰਪਨੀ ਨੇ ਸ਼ਿਕਾਇਤਕਰਤਾ ਦੇ ਦੋਸ਼ਾਂ ਨੂੰ ਗਲਤ ਦੱਸਿਆ ਅਤੇ ਮੁਕੱਦਮੇ ਨੂੰ ਖਾਰਿਜ ਕਰਨ ਦੀ ਮੰਗ ਕੀਤੀ। ਬੀਮਾ ਕੰਪਨੀ ਦਾ ਕਹਿਣਾ ਸੀ ਕਿ ਐੱਫ. ਆਈ. ਆਰ. ਦੇਰ ਨਾਲ ਦਰਜ ਹੋਈ ਹੈ। ਫੋਰਮ ਦੇ ਪ੍ਰਧਾਨ ਜਗਵੀਰ ਸਿੰਘ ਅਤੇ ਮੈਂਬਰ ਖੁਸ਼ਵਿੰਦਰ ਕੌਰ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਸ਼ਿਕਾਇਤਕਰਤਾ ਨੇ ਪੁਲਸ ਨੂੰ ਸੂਚਨਾ ਸਹੀ ਸਮੇਂ 'ਤੇ ਦਿੱਤੀ ਸੀ। ਜੇਕਰ ਪੁਲਸ ਨੇ ਐੱਫ. ਆਈ. ਆਰ. ਸਮੇਂ 'ਤੇ ਦਰਜ ਨਹੀਂ ਕੀਤੀ ਤਾਂ ਇਸ 'ਚ ਖਪਤਕਾਰ ਦਾ ਕੋਈ ਕਸੂਰ ਨਹੀਂ ਹੈ। ਫੋਰਮ ਨੇ ਖਪਤਕਾਰ ਵੱਲੋਂ ਪੇਸ਼ ਸਬੂਤਾਂ ਦੇ ਆਧਾਰ 'ਤੇ ਚੋਰੀ ਹੋਏ ਮੋਟਰਸਾਈਕਲ ਦਾ 35,000 ਰੁਪਏ ਦਾ ਕਲੇਮ, 5000 ਰੁਪਏ ਮੁਆਵਜ਼ਾ ਅਤੇ 2200 ਰੁਪਏ ਅਦਾਲਤੀ ਖਰਚ ਦੇ ਤੌਰ 'ਤੇ ਦੇਣ ਦਾ ਹੁਕਮ ਦਿੱਤਾ ।
ਵਿੱਤ ਮੰਤਰਾਲਾ ਨੇ ਕੀਤੇ ਅਜਿਹੇ ਟਵੀਟ ਕਿ ਲੋਕਾਂ ਨੇ ਪੁੱਛਿਆ, ਕੀ ਫਿਰ ਤੋਂ ਹੋਵੇਗੀ ਨੋਟਬੰਦੀ?
NEXT STORY