ਮੁੰਬਈ — ਭਾਰਤੀ ਰਿਜ਼ਰਵ ਬੈਂਕ ਨੇ ਨਵੇਂ ਕਰੰਸੀ ਚੇਸਟ ਦੀ ਸਥਾਪਨਾ ਨੂੰ ਲੈ ਕੇ ਬੈਂਕਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਨਿਯਮਾਂ ਅਨੁਸਾਰ ਬੈਂਕ ਵਿਚ ਕਰੰਸੀ ਚੈਸਟ ਦੇ ਸਟ੍ਰਾਂਗ ਰੂਮ ਲਈ ਘੱਟੋ-ਘੱਟ 1,500 ਵਰਗਫੁੱਟ ਦਾ ਖੇਤਰ ਹੋਣਾ ਲਾਜ਼ਮੀ ਹੋਵੇਗਾ। ਰਿਜ਼ਰਵ ਬੈਂਕ ਨੇ ਕਰੰਸੀ ਚੈਸਟ ਦੇ ਮਾਮਲੇ ਵਿਚ ਘੱਟੋ-ਘੱਟ ਮਿਆਰ ਜਾਰੀ ਕਰਦੇ ਹੋਏ ਕਿਹਾ ਹੈ, 'ਸਟ੍ਰਾਂਗ ਰੂਮ ਅਤੇ ਵਾਲਟ ਲਈ ਘੱਟੋ-ਘੱਟ 1,500 ਵਰਗ ਫੁੱਟ ਦਾ ਖੇਤਰ ਹੋਣਾ ਚਾਹੀਦੈ। ਅਜਿਹੇ ਇਲਾਕੇ ਜਿਹੜੇ ਪਹਾੜੀ ਅਤੇ ਦੁਰਲੱਭ ਖੇਤਰ 'ਚ ਸਟ੍ਰਾਂਗ ਰੂਮ ਅਤੇ ਵਾਲਟ ਰੱਖਣ ਲਈ ਘੱਟੋ-ਘੱਟ 600 ਵਰਗ ਫੁੱਟ ਦਾ ਖੇਤਰ ਹੋਣਾ ਚਾਹੀਦਾ ਹੈ।'
ਰੋਜ਼ਾਨਾ 6.6 ਲੱਖ ਨੋਟਾਂ ਦੀ ਪ੍ਰੋਸੈਸਿੰਗ ਦੀ ਸਮਰੱਥਾ ਜ਼ਰੂਰੀ
ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਨਵੀਂ ਚੈਸਟ 'ਚ ਰੋਜ਼ 6 ਲੱਖ 60 ਹਜ਼ਾਰ ਬੈਂਕ ਨੋਟਾਂ ਦੀ ਪ੍ਰੋਸੈਸਿੰਗ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ। ਪਹਾੜੀ ਅਤੇ ਦੁਰਲੱਭ ਖੇਤਰ 'ਚ ਬਣਾਈ ਜਾਣ ਵਾਲੀ ਕਰੰਸੀ ਚੈਸਟ ਜਾਂ ਵਾਲਟ ਦੀ ਰੋਜ਼ਾਨਾ ਦੀ ਨੋਟ ਪ੍ਰੋਸੈਸਿੰਗ ਸਮਰੱਥਾ 2 ਲੱਖ 10 ਹਜ਼ਾਰ ਨੋਟਾਂ ਦੀ ਹੋਣੀ ਜ਼ਰੂਰੀ ਹੈ।
ਨਵੀਂ ਕਰੰਸੀ ਚੈਸਟ ਖੋਲ੍ਹਣ ਲਈ ਉਤਸ਼ਾਹਿਤ ਕਰਨਗੇ
RBI ਵਲੋਂ ਬਣਾਈ ਗਈ ਕਮੇਟੀ ਨੇ ਆਪਣੀ ਸਿਫਾਰਸ਼ਾਂ 'ਚ ਕਿਹਾ ਕਿ ਕੇਂਦਰੀ ਬੈਂਕ ਨੂੰ ਬੈਂਕਾਂ ਨੂੰ ਆਧੁਨਿਕ ਸਹੂਲਤਾਂ ਨਾਲ ਨਵਾਂ ਕਰੰਸੀ ਚੈਸਟ ਖੋਲ੍ਹਣ ਲਈ ਉਤਸ਼ਾਹਿਤ ਕਰਨਾ ਚਾਹੀਦੈ। ਅਜਿਹੀ ਚੈਸਟ ਦੀ ਬਕਾਇਆ ਰੱਖਣ ਦੀ ਹੱਦ ਘੱਟੋ-ਘੱਟ 1,000 ਕਰੋੜ ਹੋਣੀ ਚਾਹੀਦੀ ਹੈ। ਭਾਰਤੀ ਰਿਜ਼ਰਵ ਬੈਂਕ ਦੀ 2017-18 ਦੀ ਸਾਲਾਨਾ ਰਿਪੋਰਟ ਮੁਤਾਬਕ ਦੇਸ਼ ਭਰ ਵਿਚ ਰਿਜ਼ਰਵ ਬੈਂਕ ਦੇ 19 ਦਫਤਰ, 3,975 ਕਰੰਸੀ ਚੈਸਟ ਅਤੇ ਵਪਾਰਕ, ਸਹਿਕਾਰੀ ਅਤੇ ਖੇਤਰੀ ਪੇਂਡੂ ਬੈਂਕਾਂ ਦੇ 3,654 ਸਿੱਕੇ ਉਪਲੱਬਧ ਕਰਵਾਉਣ ਵਾਲੇ ਛੋਟੇ ਡਿਪੂ ਹਨ।
ਹੁਣ Rcom ਨੂੰ Ericsson ਤੋਂ ਵਾਪਸ ਮਿਲ ਸਕਦੇ ਹਨ 550 ਕਰੋੜ!
NEXT STORY