ਬਿਜ਼ਨੈੱਸ ਡੈਸਕ — ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਘਰੇਲੂ ਬਾਜ਼ਾਰ ਨੇ ਗਿਰਾਵਟ ਨਾਲ ਸ਼ੁਰੂਆਤ ਕੀਤੀ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 147.84 ਅੰਕ ਯਾਨੀ 0.39 ਫੀਸਦੀ ਡਿੱਗ ਕੇ 37,373.78 'ਤੇ ਅਤੇ ਨਿਫਟੀ 32.55 ਅੰਕ ਯਾਨੀ 0.29 ਫੀਸਦੀ ਡਿੱਗ ਕੇ 11,313.65 'ਤੇ ਖੁੱਲ੍ਹਿਆ।
ਮਿਡਕੈਪ-ਸਮਾਲਕੈਪ ਸ਼ੇਅਰਾਂ ਵਿਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.18 ਫੀਸਦੀ ਡਿੱਗਿਆ ਅਤੇ ਨਿਫਟੀ ਦਾ ਮਿਡਕੈਪ 100 ਇੰਡੈਕਸ 0.30 ਫੀਸਦੀ ਡਿੱਗਿਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.02 ਫੀਸਦੀ ਡਿੱਗਿਆ ਹੈ।
ਅੰਤਰਰਾਸ਼ਟਰੀ ਬਾਜ਼ਾਰ ਦੀ ਚਾਲ
ਯੂ.ਐੱਸ. ਫੈਡਰਲ ਰਿਜ਼ਰਵ ਦੀਆਂ ਦਰਾਂ ਸਥਿਰ ਰੱਖਣ ਦੇ ਬਾਵਜੂਦ ਅਮਰੀਕੀ ਬਾਜ਼ਾਰ ਵਿਚ ਜੋਸ਼ ਨਹੀਂ ਦਿਖ ਰਿਹਾ ਹੈ। ਕੱਲ ਅਮਰੀਕੀ ਬਾਜ਼ਾਰ 'ਚ ਮਿਲਿਆ ਜੁਲਿਆ ਕਾਰੋਬਾਰ ਹੋਇਆ। ਇਸ ਦੇ ਨਾਲ ਹੀ ਏਸ਼ੀਆਈ ਬਾਜ਼ਾਰ ਵੀ ਅੱਜ ਕਮਜ਼ੋਰ ਹੀ ਖੁੱਲ੍ਹੇ ਹਨ ਮਗਰ ਐੱਸ.ਜੀ.ਐੱਕਸ ਨਿਫਟੀ 'ਚ ਕਰੀਬ 15 ਅੰਕ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈਸ਼ ਕੱਲ੍ਹ ਦੇ ਕਾਰੋਬਾਰ 'ਚ ਜਿਥੇ ਡਾਓ 81 ਅੰਕ ਲੁੜਕਿਆ ਉਥੇ ਐੱਸ.ਐਂਡ.ਪੀ. ਵੀ ਡਿੱਗ ਕੇ ਬੰਦ ਹੋਇਆ ਜਦੋਂਕਿ ਐਪਲ 'ਚ ਤੇਜ਼ੀ ਨਾਲ ਨੈਸਡੈਕ 0.4 ਫੀਸਦੀ ਚੜ੍ਹ ਕੇ ਬੰਦ ਹੋਇਆ। ਇਸ ਦੌਰਾਨ ਅਮਰੀਕਾ ਵਿਚ ਜੁਲਾਈ 'ਚ 2.19 ਲੱਖ ਨੌਕਰੀਆਂ ਵਧੀਆਂ ਹਨ। ਨੌਕਰੀਆਂ ਵਧਣ ਨਾਲ ਬਾਂਡ ਯੀਲਡ ਵਿਚ ਮਜ਼ਬੂਤੀ ਆਈ ਹੈ। ਯੂ.ਐੱਸ. 'ਚ 10 ਸਾਲ ਦੀ ਬਾਂਡ ਯੀਲਡ 3 ਫੀਸਦੀ 'ਤੇ ਪਹੁੰਚ ਗਈ ਹੈ।
ਟਾਪ ਗੇਨਰਜ਼
ਐੱਚ.ਪੀ.ਸੀ.ਐੱਲ., ਓ.ਐੱਨ.ਜੀ.ਸੀ., ਪਾਵਰ ਗ੍ਰਿਡ ਕਾਰਪ, ਬੀ.ਪੀ.ਸੀ.ਐੱਲ., ਭਾਰਤੀ ਇੰਫਰਾਟੈੱਲ, ਕੋਲ ਇੰਡੀਆ, ਇੰਫੋਸਿਸ, ਐੱਚ.ਯੂ.ਐੱਲ.
ਟਾਪ ਲੂਜ਼ਰਜ਼
ਵੇਦਾਂਤਾ, ਹਿੰਡਾਲਕੋ, ਆਈਸ਼ਰ ਮੋਟਰਜ਼, ਟਾਟਾ ਸਟੀਲ, ਗ੍ਰਾਸਿਮ, ਮਾਰੂਤੀ, ਆਈ.ਸੀ.ਆਈ.ਸੀ.ਆਈ. ਬੈਂਕ
ਰੁਪਿਆ 6 ਪੈਸੇ ਵਧ ਕੇ 68.37 'ਤੇ ਖੁੱਲ੍ਹਿਆ
NEXT STORY