ਮੁੰਬਈ— ਗਲੋਬਲ ਸੰਕੇਤਾਂ ਅਤੇ ਬਜਟ 'ਚ ਲੰਮੀ ਮਿਆਦ ਦੇ ਪੂੰਜੀਗਤ ਲਾਭ ਟੈਕਸ ਦੀ ਫਿਰ ਤੋਂ ਬਹਾਲੀ ਕਾਰਨ ਨਿਵੇਸ਼ਕਾਂ ਦੀ ਧਾਰਨਾ ਨਕਾਰਾਤਮਕ ਦਿਖਾਈ ਦੇ ਰਹੀ ਹੈ। ਸ਼ੁੱਕਰਵਾਰ ਦੀ ਭਾਰੀ ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ ਨੂੰ ਫਿਰ ਜ਼ੋਰਦਾਰ ਗਿਰਾਵਟ ਨਾਲ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 347.90 ਅੰਕ ਦੀ ਗਿਰਾਵਟ ਨਾਲ 34,718.85 'ਤੇ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ ਵੀ 156.30 ਅੰਕ ਦਾ ਗੋਤਾ ਲਾਉਂਦਾ ਹੋਇਆ 10,604.30 ਦੇ ਪੱਧਰ 'ਤੇ ਖੁੱਲ੍ਹਿਆ।
ਉੱਥੇ ਹੀ, ਬਜਟ 'ਚ ਵਿੱਤੀ ਘਾਟੇ ਦੇ ਟੀਚੇ 'ਚ ਵਾਧੇ ਨੇ ਭਾਰਤੀ ਰਿਜ਼ਰਵ ਬੈਂਕ ਦੇ ਨੀਤੀਗਤ ਰੁਖ਼ 'ਤੇ ਚਿੰਤਾ ਪੈਦਾ ਕੀਤੀ ਹੈ, ਜਿਸ ਦਾ ਬੈਂਕਿੰਗ ਸ਼ੇਅਰਾਂ 'ਤੇ ਅਸਰ ਹੋ ਸਕਦਾ ਹੈ ਅਤੇ ਇਨ੍ਹਾਂ ਸ਼ੇਅਰਾਂ ਦਾ ਬਾਜ਼ਾਰ 'ਚ ਖਾਸਾ ਵਜ਼ਨ ਹੈ।ਇਸ ਦੇ ਇਲਾਵਾ ਮਿਉਚੁਅਲ ਫੰਡ ਨਿਵੇਸ਼ਾਂ 'ਤੇ ਉੱਚ ਟੈਕਸ ਕਾਰਨ ਵੀ ਨਿਵੇਸ਼ਕਾਂ ਦੀ ਧਾਰਨਾ ਨਕਾਰਾਤਮਕ ਹੋਈ ਹੈ।
ਏਸ਼ੀਆਈ ਬਾਜ਼ਾਰਾਂ 'ਚ ਭਾਰੀ ਗਿਰਾਵਟ
ਏਸ਼ੀਆਈ ਬਾਜ਼ਾਰਾਂ 'ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।ਜਾਪਾਨ ਦਾ ਬਾਜ਼ਾਰ ਨਿੱਕੇਈ 571 ਅੰਕ ਯਾਨੀ 2.5 ਫੀਸਦੀ ਦੀ ਕਮਜ਼ੋਰੀ ਨਾਲ 22,704 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।ਹੈਂਗ ਸੇਂਗ 625 ਅੰਕ ਯਾਨੀ 2 ਫੀਸਦੀ ਡਿੱਗ ਕੇ 31,977 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।ਉੱਥੇ ਹੀ, ਐੱਸ. ਜੀ. ਐਕਸ. ਨਿਫਟੀ 78 ਅੰਕ ਯਾਨੀ 0.75 ਫੀਸਦੀ ਡਿੱਗ ਕੇ 10,640 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।ਕੋਰਿਆਈ ਬਾਜ਼ਾਰ ਦਾ ਇੰਡੈਕਸ 1.5 ਫੀਸਦੀ ਟੁੱਟਿਆ ਹੈ, ਜਦੋਂ ਕਿ ਸਟਰੇਟਸ ਟਾਈਮਸ 'ਚ 1.5 ਫੀਸਦੀ ਦੀ ਕਮਜ਼ੋਰੀ ਦਿਸੀ।ਤਾਇਵਾਨ ਇੰਡੈਕਸ 251 ਅੰਕ ਯਾਨੀ 2.3 ਫੀਸਦੀ ਡਿੱਗ ਕੇ 10,875 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।ਸ਼ੰਘਾਈ ਕੰਪੋਜ਼ਿਟ 'ਚ 0.9 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ।
ਮਜ਼ਬੂਤ ਡਾਲਰ ਨਾਲ ਸੋਨੇ 'ਤੇ ਦਬਾਅ, ਕੱਚੇ ਤੇਲ 'ਚ ਨਰਮੀ
NEXT STORY