ਨਵੀਂ ਦਿੱਲੀ — ਜੂਨ ਵਿਚ ਦੱਖਣ-ਪੱਛਮੀ ਮਾਨਸੂਨ ਦੀ ਦੇਰੀ ਦੇ ਬਾਵਜੂਦ ਦੇਸ਼ ਦੇ ਅਨਾਜ ਉਤਪਾਦਨ 'ਚ ਸਾਉਣੀ ਦੇ ਸੀਜ਼ਨ ਦੌਰਾਨ ਸਿਰਫ 0.80 ਫੀਸਦੀ ਦੀ ਗਿਰਾਵਟ ਦੀ ਸੰਭਾਵਨਾ ਹੈ ਕਿਉਂਕਿ ਬਾਅਦ ਦੇ ਮਹੀਨਿਆਂ 'ਚ ਹੋਈ ਚੰਗੀ ਬਾਰਸ਼ ਨਾਲ ਇਸ ਨੁਕਸਾਨ ਦੀ ਭਰਪਾਈ ਹੋਣ ਦੀ ਸੰਭਾਵਨਾ ਹੈ। ਸਾਲ 2019- 20 'ਚ ਸਰਕਾਰ ਦੇ ਅਨਾਜ ਅਤੇ ਵਪਾਰਕ ਫਸਲ ਉਤਪਾਦਨ ਦੇ ਪਹਿਲੇ ਅਗਾਊਂ ਅਨੁਮਾਨ 'ਚ ਇਹ ਗੱਲ ਸਾਹਮਣੇ ਆਈ ਹੈ। ਹਾਲਾਂਕਿ ਸ਼ੁਰੂਆਤੀ ਅੰਕੜੇ ਹੋਣ ਦੇ ਕਾਰਨ ਇਹ ਅਨੁਮਾਨ ਆਉਣ ਵਾਲੇ ਮਹੀਨਿਆਂ 'ਚ ਬਦਲ ਸਕਦਾ ਹੈ ਕਿਉਂਕਿ ਮੱਧ ਅਤੇ ਪੱਛਮੀ ਭਾਰਤ 'ਚ ਅਗਸਤ ਅਤੇ ਸਤੰਬਰ ਦੇ ਦੌਰਾਨ ਭਾਰੀ ਬਾਰਸ਼ ਅਤੇ ਹੜ੍ਹਾਂ ਕਾਰਨ ਸੋਇਆਬੀਨ ਅਤੇ ਮਾਂਹ ਦੀਆਂ ਖੜ੍ਹੀਆਂ ਫਸਲਾਂ 'ਤੇ ਪੈਣ ਵਾਲੇ ਸਮੁੱਚੇ ਪ੍ਰਭਾਵ ਦਾ ਅਜੇ ਤੱਕ ਕੋਈ ਹਿਸਾਬ ਨਹੀਂ ਲਗਾਇਆ ਹੈ।
ਅੱਜ ਜਾਰੀ ਕੀਤੇ ਗਏ ਇਨ੍ਹਾਂ ਅਨੁਮਾਨਾਂ ਅਨੁਸਾਰ ਹੁਣ ਤੱਕ ਅਨਾਜ ਅਤੇ ਦਾਲਾਂ ਵਿਚਕਾਰ ਚਾਵਲ ਉਤਪਾਦਨ 'ਚ 1.74 ਫੀਸਦੀ ਤੱਕ ਗਿਰਾਵਟ ਆਉਣ ਦਾ ਅਨੁਮਾਨ ਹੈ। ਪੂਰਬੀ ਭਾਰਤ 'ਚ ਬਾਰਿਸ਼ ਦੀ ਸ਼ੁਰੂਆਤ 'ਚ ਦੇਰ ਹੋਣ ਅਤੇ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕੁਝ ਖੇਤਰਾਂ 'ਚ ਰਕਬਾ ਜ਼ਿਆਦਾ ਆਕਰਸ਼ਕ ਫਸਲ ਮੱਕੀ ਵੱਲ ਜਾਣ ਦੇ ਕਾਰਨ ਅਜਿਹਾ ਹੋ ਸਕਦਾ ਹੈ। 2019 'ਚ ਦੱਖਣੀ-ਪੱਛਮੀ ਮਾਨਸੂਨ ਨੇ ਜੁਲਾਈ ਤੋਂ ਚੰਗੇ ਸੁਧਾਰ ਦਾ ਪ੍ਰਦਰਸ਼ਨ ਕੀਤਾ ਹੈ ਅਤੇ 23 ਸਤੰਬਰ ਤੱਕ ਆਮ ਤੋਂ ਲਗਭਗ ਪੰਜ ਫੀਸਦੀ ਜ਼ਿਆਦਾ ਰਿਹਾ, ਜਦੋਂਕਿ ਜੂਨ ਦੇ ਅੰਤ 'ਚ ਇਹ ਆਮ ਤੋਂ 33 ਫੀਸਦੀ ਘੱਟ ਸੀ।
ਜੂਨ ਤੋਂ ਸ਼ੁਰੂ ਹੋਣ ਵਾਲੀ ਚਾਰ ਮਹੀਨੇ ਦੀ ਇਸ ਮਾਨਸੂਨ ਦੀ ਬਾਰਿਸ਼ ਦਾ ਦੇਸ਼ ਦੀ ਕੁੱਲ ਬਾਰਿਸ਼ 'ਚ 70 ਫੀਸਦੀ ਤੋਂ ਜ਼ਿਆਦਾ ਯੋਗਦਾਨ ਰਹਿੰਦਾ ਹੈ ਅਤੇ ਇਹ ਖੇਤੀਬਾੜੀ ਖੇਤਰ ਲਈ ਬਹੁਤ ਮਹੱਤਵਪੂਰਣ ਹੁੰਦੀ ਹੈ। ਅੰਕੜੇ ਦੱਸਦੇ ਹਨ ਕਿ ਸਾਊਣੀ ਦੀਆਂ ਦਾਲਾਂ ਦਾ ਕੁੱਲ ਉਤਪਾਦਨ 4.19 ਫੀਸਦੀ ਘੱਟ ਕੇ 82.3 ਲੱਖ ਟਨ ਰਹਿਣ ਦਾ ਅੰਦਾਜ਼ਾ ਹੈ ਖਾਸਤੌਰ 'ਤੇ ਮਾਂਹ ਦੇ ਉਤਪਾਦਨ 'ਚ ਗਿਰਾਵਟ ਦੇ ਕਾਰਨ। ਦੇਸ਼ ਦੇ ਕੁੱਲ ਸਾਲਾਨਾ ਦਾਲਾਂ ਦਾ ਉਤਪਾਦਨ 'ਚ ਸਾਊਣੀ ਦੀਆਂ ਫਸਲਾਂ ਦਾ ਯੋਗਦਾਨ ਲਗਭਗ 40 ਫੀਸਦੀ ਰਹਿੰਦਾ ਹੈ ਜਦੋਂਕਿ ਬਾਕੀ ਯੋਗਦਾਨ ਹਾੜੀ ਸੀਜ਼ਨ ਦਾ ਰਹਿੰਦਾ ਹੈ।
2019 'ਚ ਮੱਧ ਪ੍ਰਦੇਸ਼ ਦੇ ਵੱਡੇ ਹਿੱਸੇ 'ਚ ਮਾਂਹ ਦੀ ਖੜ੍ਹੀ ਫਸਲ ਜ਼ਿਆਦਾ ਬਾਰਿਸ਼ ਦੇ ਕਾਰਨ ਬਰਬਾਦ ਹੋ ਚੁੱਕੀ ਹੈ ਜਿਸ ਨਾਲ ਅੰਤਿਮ ਉਤਪਾਦਨ 'ਤੇ ਅਸਰ ਪੈ ਸਕਦਾ ਹੈ ਕਿਉਂਕਿ ਬਿਜਾਈ ਦੇਰ ਨਾਲ ਸ਼ੁਰੂ ਹੋਈ ਸੀ। ਹਾਲਾਂਕਿ ਹੁਣ ਇਸ ਦੇ ਆਖਰੀ ਮੁਲਾਂਕਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਸਾਊਦੀ ਦਾ 75% ਉਤਪਾਦਨ ਬਹਾਲ, ਪੈਟਰੋਲ ਕੀਮਤਾਂ 'ਤੇ ਮਿਲੇਗੀ ਰਾਹਤ!
NEXT STORY