ਨਵੀਂ ਦਿੱਲੀ : ਨਵੰਬਰ ਦਾ ਮਹੀਨਾ ਜਲਦੀ ਹੀ ਖਤਮ ਹੋਣ ਵਾਲਾ ਹੈ ਅਤੇ 1 ਦਸੰਬਰ ਤੋਂ ਕਈ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ, ਜਿਸ ਦਾ ਸਿੱਧਾ ਅਸਰ ਦੇਸ਼ ਦੇ ਲੋਕਾਂ ਜੇਬ 'ਤੇ ਪਵੇਗਾ। ਹਰ ਮਹੀਨੇ ਦੀ ਤਰ੍ਹਾਂ 1 ਦਸੰਬਰ ਤੋਂ ਐੱਲ.ਪੀ.ਜੀ., ਪੀ.ਐੱਨ.ਜੀ. ਅਤੇ ਸੀ.ਐੱਨ.ਜੀ. ਦੀਆਂ ਕੀਮਤਾਂ 'ਚ ਬਦਲਾਅ ਹੋ ਸਕਦਾ ਹੈ, ਜਦਕਿ 30 ਨਵੰਬਰ ਤੱਕ ਜੀਵਨ ਸਰਟੀਫਿਕੇਟ ਜਮ੍ਹਾ ਨਾ ਕਰਵਾਉਣ 'ਤੇ ਕਈ ਪੈਨਸ਼ਨਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਓ ਜਾਣਦੇ ਹਾਂ ਕਿ 1 ਦਸੰਬਰ ਤੋਂ ਕਿਹੜੇ ਨਿਯਮ ਬਦਲਣਗੇ ਅਤੇ ਤੁਸੀਂ ਇਨ੍ਹਾਂ ਤੋਂ ਕਿਵੇਂ ਪ੍ਰਭਾਵਿਤ ਹੋ ਸਕਦੇ ਹੋ:
ਇਹ ਵੀ ਪੜ੍ਹੋ : ਡਿਜੀਟਲ ਰੁਪਏ ਨਾਲ ਲੈਣ-ਦੇਣ ਲਈ ਹੋ ਜਾਓ ਤਿਆਰ, RBI ਨੇ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦਾ ਕੀਤਾ
LPG, CNG ਅਤੇ PNG ਦੀਆਂ ਕੀਮਤਾਂ ਵਿਚ ਬਦਲਾਅ
ਗੈਸ ਸਿਲੰਡਰ ਦੀ ਕੀਮਤ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਬਦਲਦੀ ਹੈ। ਪਿਛਲੇ ਮਹੀਨੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ 1 ਦਸੰਬਰ ਤੋਂ LPG ਸਿਲੰਡਰ ਸਸਤੇ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਅਕਤੂਬਰ ਮਹੀਨੇ ਦੇ ਅੰਕੜਿਆਂ ਤੋਂ ਪ੍ਰਚੂਨ ਮਹਿੰਗਾਈ ਦਰ 'ਚ ਨਰਮੀ ਦੇ ਸੰਕੇਤ ਮਿਲੇ ਹਨ। ਇਸ ਲਈ ਦਸੰਬਰ ਮਹੀਨੇ 'ਚ ਗੈਸ ਕੰਪਨੀਆਂ LPG ਦੀਆਂ ਕੀਮਤਾਂ 'ਚ ਬਦਲਾਅ ਦਾ ਐਲਾਨ ਕਰ ਸਕਦੀਆਂ ਹਨ।
ATM ਤੋਂ ਨਕਦੀ ਕਢਵਾਉਣ ਦੇ ਤਰੀਕੇ 'ਚ ਬਦਲਾਅ
ਦਸੰਬਰ ਮਹੀਨੇ ਤੋਂ ਏਟੀਐਮ ਤੋਂ ਪੈਸੇ ਕਢਵਾਉਣ ਦੇ ਨਿਯਮਾਂ ਵਿੱਚ ਵੀ ਬਦਲਾਅ ਹੋ ਸਕਦਾ ਹੈ। ਪੰਜਾਬ ਨੈਸ਼ਨਲ ਬੈਂਕ ਦਸੰਬਰ 'ਚ ATM ਤੋਂ ਨਕਦੀ ਕਢਵਾਉਣ ਦੀ ਪ੍ਰਕਿਰਿਆ 'ਚ ਬਦਲਾਅ ਕਰ ਸਕਦਾ ਹੈ। 1 ਦਸੰਬਰ ਤੋਂ, ਜਿਵੇਂ ਹੀ ਤੁਸੀਂ ATM ਵਿੱਚ ਕਾਰਡ ਪਾਓਗੇ, ਤੁਹਾਡੇ ਮੋਬਾਈਲ ਨੰਬਰ 'ਤੇ ਇੱਕ OTP ਜਨਰੇਟ ਹੋ ਜਾਵੇਗਾ। ATM ਸਕਰੀਨ 'ਤੇ ਦਿੱਤੇ ਗਏ ਕਾਲਮ ਵਿੱਚ ਇਸ OTP ਨੂੰ ਦਾਖਲ ਕਰਨ ਤੋਂ ਬਾਅਦ ਹੀ ਨਕਦੀ ਜਾਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਫੋਰਬਸ ਨੇ ਜਾਰੀ ਕੀਤੀ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ, ਗੌਤਮ ਅਡਾਨੀ ਤੇ ਮੁਕੇਸ਼ ਅੰਬਾਨੀ ਟਾਪ 'ਤੇ ਬਰਕਰਾਰ
ਕਈ ਟਰੇਨਾਂ ਦਾ ਸਮਾਂ ਬਦਲਿਆ ਗਿਆ
ਦਸੰਬਰ ਮਹੀਨੇ 'ਚ ਸਰਦੀ ਵਧ ਸਕਦੀ ਹੈ ਅਤੇ ਅਜਿਹੇ 'ਚ ਟਰੇਨਾਂ ਦੀ ਆਵਾਜਾਈ 'ਚ ਦਿੱਕਤ ਆ ਰਹੀ ਹੈ। ਇਸ ਕਾਰਨ ਰੇਲਵੇ ਵੱਲੋਂ ਕਈ ਟਰੇਨਾਂ ਦਾ ਸਮਾਂ ਬਦਲਿਆ ਜਾ ਸਕਦਾ ਹੈ। ਧੁੰਦ ਦੇ ਮੱਦੇਨਜ਼ਰ ਰੇਲਵੇ ਨੇ ਵੀ ਆਪਣਾ ਟਾਈਮ ਟੇਬਲ ਬਦਲਦਾ ਹੈ। ਰੇਲਵੇ ਨਵੇਂ ਟਾਈਮ ਟੇਬਲ ਮੁਤਾਬਕ ਟਰੇਨਾਂ ਚਲਾ ਸਕਦਾ ਹੈ।
ਪੈਨਸ਼ਨਰ ਲਈ ਜੀਵਨ ਸਰਟੀਫਿਕੇਟ
ਪੈਨਸ਼ਨਰਾਂ ਲਈ ਜੀਵਨ ਸਰਟੀਫਿਕੇਟ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 30 ਨਵੰਬਰ 2022 ਹੈ ਅਤੇ 1 ਦਸੰਬਰ ਤੱਕ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਵਾਉਣ ਵਾਲੇ ਪੈਨਸ਼ਨਰਜ਼ ਨੂੰ ਪੈਨਸ਼ਨ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੀ ਆਰਥਿਕ ਹਾਲਤ ਖ਼ਰਾਬ, ਵਿਦੇਸ਼ੀ ਮੁਦਰਾ ਭੰਡਾਰ ਕਾਰਨ ਦੇਸ਼ ਦੀ 'ਲਾਈਫਲਾਈਨ' ਪ੍ਰਭਾਵਿਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਾਰਚ 2024 ਤੱਕ ਵਿਸਤਾਰਾ ਏਅਰਲਾਈਨਜ਼ ਅਤੇ ਏਅਰ ਇੰਡੀਆ ਦਾ ਹੋਵੇਗਾ ਰਲੇਵਾਂ, ਟਾਟਾ ਗਰੁੱਪ ਨੇ ਕੀਤਾ ਐਲਾਨ
NEXT STORY