ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਸਭ ਤੋਂ ਵੱਡੀ ਇੰਸ਼ੋਰੈਂਸ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਯਾਨੀ ਐੱਲ. ਆਈ. ਸੀ. ਦੇ ਮੈਗਾ ਆਈ. ਪੀ. ਓ. ਦਾ ਨਿਵੇਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਐੱਲ. ਆਈ. ਸੀ. ਆਈ. ਪੀ. ਓ. ਨੂੰ ਲੈ ਕੇ ਚਰਚਾਵਾਂ ਦਾ ਮਾਹੌਲ ਤੇਜ਼ ਹੈ।
ਸਰਕਾਰ ਕੋਲ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਯਾਨੀ ਸੇਬੀ ਕੋਲ ਨਵੇਂ ਦਸਤਾਵੇਜ਼ ਦਾਖਲ ਕੀਤੇ ਬਿਨਾਂ ਐੱਲ. ਆਈ. ਸੀ. ਦਾ ਆਈ. ਪੀ. ਓ. ਲਿਆਉਣ ਲਈ 12 ਮਈ ਤੱਕ ਦਾ ਸਮਾਂ ਹੈ।
ਸਰਕਾਰ ਨੇ ਪਹਿਲਾਂ ਐੱਲ. ਆਈ. ਸੀ. ਦੇ ਲੱਗਭੱਗ 31.6 ਕਰੋਡ਼ ਸ਼ੇਅਰਾਂ ਜਾਂ 5 ਫੀਸਦੀ ਹਿੱਸੇਦਾਰੀ ਦੀ ਵਿਕਰੀ ਲਈ ਮਾਰਚ ਵਿਚ ਆਈ. ਪੀ. ਓ. ਲਿਆਉਣ ਦੀ ਯੋਜਨਾ ਬਣਾਈ ਸੀ। ਇਸ ਆਈ. ਪੀ. ਓ. ਤੋਂ ਕਰੀਬ 60,000 ਕਰੋਡ਼ ਰੁਪਏ ਜੁਟਾਉਣ ਦੀ ਉਮੀਦ ਸੀ। ਹਾਲਾਂਕਿ, ਰੂਸ-ਯੂਕ੍ਰੇਨ ਸੰਕਟ ਤੋਂ ਬਾਅਦ ਸ਼ੇਅਰ ਬਾਜ਼ਾਰ ਵਿਚ ਭਾਰੀ ਉਤਾਰ-ਚੜ੍ਹਾਅ ਨੂੰ ਵੇਖਦੇ ਹੋਏ ਆਈ. ਪੀ. ਓ. ਦੀ ਯੋਜਨਾ ਪੱਟੜੀ ਤੋਂ ਉੱਤਰ ਗਈ ਹੈ। ਜੇਕਰ ਸਰਕਾਰ 12 ਮਈ ਤੱਕ ਆਈ. ਪੀ. ਓ. ਨਹੀਂ ਲਿਆ ਪਾਉਂਦੀ ਹੈ, ਤਾਂ ਉਸ ਨੂੰ ਦਸੰਬਰ ਤਿਮਾਹੀ ਦੇ ਨਤੀਜੇ ਦੱਸਦੇ ਹੋਏ ਸੇਬੀ ਕੋਲ ਨਵੇਂ ਕਾਗਜ਼ਾਤ ਦਾਖਲ ਕਰਨੇ ਹੋਣਗੇ।
ਸਰਕਾਰ 'ਤੇ ਵਧੇਗਾ ਖ਼ਾਦ ਸਬਸਿਡੀ ਦਾ ਬੋਝ
NEXT STORY