ਨਵੀਂ ਦਿੱਲੀ- ਜਲਦ ਹੀ ਸੜਕਾਂ ਤੋਂ ਸਾਰੇ ਟੋਲ ਬੂਥ ਹਟਾ ਦਿੱਤੇ ਜਾਣਗੇ। ਇਸ ਦੀ ਜਗ੍ਹਾ ਇਕ ਸਾਲ ਦੇ ਅੰਦਰ-ਅੰਦਰ ਜੀ. ਪੀ. ਐੱਸ. ਆਧਾਰਿਤ ਟੋਲ ਕੁਲੈਕਸ਼ਨ ਸਿਸਟਮ ਲਾਗੂ ਹੋਣ ਜਾ ਰਿਹਾ ਹੈ। ਰੋਡ ਟ੍ਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਲੋਕ ਸਭਾ ਵਿਚ ਇਸ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਸਮੇਂ 93 ਫ਼ੀਸਦੀ ਟੋਲ ਫਾਸਟੈਗ ਜ਼ਰੀਏ ਇਕੱਤਰ ਹੋ ਰਿਹਾ ਹੈ ਪਰ ਬਾਕੀ 7 ਫ਼ੀਸਦੀ ਵਾਹਨਾਂ ਨੇ ਦੋਹਰਾ ਟੋਲ ਲੱਗਣ ਦੇ ਬਾਵਜੂਦ ਫਾਸਟੈਗ ਨਹੀਂ ਲਵਾਏ ਹਨ।
ਇਹ ਵੀ ਪੜ੍ਹੋ- ਸੋਨੇ ਨੇ 45 ਹਜ਼ਾਰ ਦਾ ਪੱਧਰ ਤੋੜਿਆ, ਚਾਂਦੀ 'ਚ ਵੀ ਵੱਡਾ ਉਛਾਲ
ਗਡਕਰੀ ਨੇ ਪ੍ਰਸ਼ਨ ਕਾਲ ਦੌਰਾਨ ਲੋਕ ਸਭਾ ਵਿਚ ਕਿਹਾ, "ਮੈਂ ਸਦਨ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਕ ਸਾਲ ਦੇ ਅੰਦਰ ਦੇਸ਼ ਦੇ ਸਾਰੇ ਟੋਲ ਬੂਥਾਂ ਨੂੰ ਹਟਾ ਦਿੱਤਾ ਜਾਏਗਾ। ਟੋਲ ਕੁਲੈਕਸ਼ਨ ਜੀ. ਪੀ. ਐੱਸ. ਜ਼ਰੀਏ ਹੋਵੇਗਾ। ਜੀ. ਪੀ. ਐੱਸ. ਇਮੇਜਿੰਗ (ਵਾਹਨਾਂ 'ਤੇ) ਦੇ ਆਧਾਰ 'ਤੇ ਟੋਲ ਇਕੱਤਰ ਕੀਤਾ ਜਾਵੇਗਾ।" ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਵਾਹਨਾਂ ਦੀ ਪੁਲਸ ਜਾਂਚ ਦਾ ਨਿਰਦੇਸ਼ ਦਿੱਤਾ ਹੈ ਜੋ FASTags ਦੀ ਵਰਤੋਂ ਕਰਕੇ ਟੋਲ ਫ਼ੀਸ ਨਹੀਂ ਕਰ ਰਹੇ ਹਨ। ਗੌਰਤਲਬ ਹੈ ਕਿ 16 ਫਰਵਰੀ ਤੋਂ ਫਾਸਟੈਗ ਪੂਰੀ ਤਰ੍ਹਾਂ ਲਾਜ਼ਮੀ ਹੋ ਚੁੱਕਾ ਹੈ, ਇਸ ਤੋਂ ਬਿਨਾਂ ਲੰਘਣ ਵਾਲੇ ਵਾਹਨਾਂ ਤੋਂ ਦੋਹਰਾ ਟੋਲ ਵਸੂਲਿਆ ਜਾਂਦਾ ਹੈ। ਨਵੇਂ ਵਾਹਨਾਂ ਵਿਚ ਫਾਸਟੈਗ ਪਹਿਲਾਂ ਹੀ ਲੱਗਾ ਆ ਰਿਹਾ ਹੈ, ਜਦੋਂ ਕਿ ਪੁਰਾਣੇ ਵਾਹਨਾਂ ਲਈ ਸਰਕਾਰ ਨੇ ਮੁਫ਼ਤ ਵਿਚ ਫਾਸਟੈਗ ਵੰਡੇ ਹਨ।
ਇਹ ਵੀ ਪੜ੍ਹੋ- ਵੋਡਾਫੋਨ-Idea, Airtel ਦੇ ਪਲਾਨ ਲਈ MRP ਤੋਂ ਵੱਖਰਾ ਦੇਣਾ ਪੈ ਸਕਦੈ GST!
►ਨਵੀਂ ਪ੍ਰਣਾਲੀ ਜ਼ਰੀਏ ਟੋਲ ਕੁਲੈਕਸ਼ਨ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
‘5 ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ–ਟੀਚੇ ਤੋਂ ਵਧੇਰੇ ਮਹੱਤਵਪੂਰਨ’ ਵਿਚਾਰ
NEXT STORY