ਨਵੀਂ ਦਿੱਲੀ—ਵਿੱਤ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਭਾਰਤ ਆਵਾਜਾਈ ਖੇਤਰ 'ਚ ਦੁਨੀਆ ਦੀ ਅਗਵਾਈ ਕਰੇਗਾ। ਇਸ ਦੇ ਨਾਲ ਆਵਾਜਾਈ ਖੇਤਰ 'ਚ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ (ਇਲੈਕਟ੍ਰੋਨਿਕ ਵਾਹਨ) ਅਤੇ ਊਰਜਾ ਭੰਡਾਰਨ ਉਪਕਰਣ ਮਹੱਤਵਪੂਰਨ ਭੂਮਿਕਾ ਨਿਭਾਏਗਾ। ਗੋਇਲ ਨੇ ਸ਼ੁੱਕਰਵਾਰ ਨੂੰ ਲੋਕਸਭਾ 'ਚ 2019-20 ਲਈ ਅੰਤਰਿਮ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਹਰਿਤ ਤਕਨਾਲੋਜੀਆਂ ਦੀ ਵਰਤੋਂ ਨਾਲ ਦੇਸ਼ ਨੂੰ ਊਰਜਾ ਲੋੜ ਦੇ ਮਾਮਲੇ 'ਚ ਆਤਮ ਨਿਰਭਰ ਬਣਨ 'ਚ ਮਦਦ ਮਿਲੇਗੀ। ਗੋਇਲ ਨੇ ਕਿਹਾ ਕਿ ਭਾਰਤ ਈ-ਵਾਹਨਾਂ ਅਤੇ ਊਰਜਾ ਭੰਡਾਰਨ ਉਪਕਰਣਾਂ ਦੇ ਮਾਧਿਅਮ ਨਾਲ ਆਵਾਜਾਈ ਕ੍ਰਾਂਤੀ 'ਚ ਦੁਨੀਆ ਦੀ ਅਗਵਾਈ ਕਰੇਗੀ। ਇਸ ਨਾਲ ਦੇਸ਼ ਦੀ ਆਯਾਤ 'ਤੇ ਨਿਰਭਰਤਾ ਨੂੰ ਘੱਟ ਕਰਨ 'ਚ ਮਦਦ ਮਿਲੇਗੀ ਅਤੇ ਊਰਜਾ ਸੁਨਿਸ਼ਚਿਤ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਵਿਦੇਸ਼ਾਂ ਤੋਂ ਈਂਧਨ ਅਤੇ ਗੈਸ ਦਾ ਆਯਾਤ ਨਹੀਂ ਕਰਨਾ ਤਾਂ ਨਿਸ਼ਚਿਤ ਰੂਪ ਨਾਲ ਨਵੀਕਰਣੀ ਊਰਜਾ ਦੀ ਸਪਲਾਈ 'ਚ ਤੇਜ਼ੀ ਆਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਜਦੋਂ ਲੋਕ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਨੀ ਸ਼ੁਰੂ ਕਰਨਗੇ ਤਾਂ ਮੈਨੂੰ ਭਰੋਸਾ ਕਿ ਵਿਦੇਸ਼ੀ ਮੁਦਰਾ ਬਚੇਗੀ ਅਤੇ ਦੇਸ਼ ਆਤਮ ਨਿਰਭਰ ਬਣੇਗਾ। ਨੀਤੀ ਕਮਿਸ਼ਨ ਦੇ ਅਨੁਮਾਨ ਮੁਤਾਬਕ 2030 ਤੱਕ ਦੇਸ਼ 'ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਦਾ ਕੁੱਲ ਵਿਕਰੀ 'ਚ 30 ਫੀਸਦੀ ਹਿੱਸੇਦਾਰੀ ਹੋਣ ਦੀ ਉਮੀਦ ਹੈ। ਇਲੈਕਟ੍ਰਿਕ ਵਾਹਨ ਵਿਕਰੀ 2030 'ਚ 2.53 ਕਰੋੜ ਇਕਾਈ ਦੇ ਪੱਧਰ ਨੂੰ ਛੂਹ ਜਾਵੇਗੀ। ਹਾਲਾਂਕਿ ਡੀਜ਼ਲ ਅਤੇ ਪੈਟਰੋਲ ਇੰਜਣ ਨਾਲ ਚੱਲਣ ਵਾਲੇ ਵਾਹਨਾਂ ਦੀ ਵਿਕਰੀ 5.91 ਕਰੋੜ ਰੁਪਏ ਰਹਿਣ ਦੀ ਉਮੀਦ ਹੈ।
ਜੇਤਲੀ ਨੇ ਗਰੀਬ ਅਤੇ ਕਿਸਾਨ ਪੱਖੀ ਬਜਟ ਲਈ ਪੀਯੂਸ਼ ਗੋਇਲ ਦੀ ਕੀਤੀ ਸ਼ਲਾਘਾ
NEXT STORY