ਨਵੀਂ ਦਿੱਲੀ— ਟੈਲੀਵਿਜ਼ਨ ਕੰਪਨੀਆਂ ਨੇ ਜਿੱਥੇ ਜੀ. ਐੱਸ. ਟੀ. ਰੇਟ ਘਟਣ ਨਾਲ 27 ਇੰਚ ਤਕ ਦੇ ਟੀ. ਵੀ 8 ਫੀਸਦੀ ਤਕ ਸਸਤੇ ਕਰ ਦਿੱਤੇ ਹਨ, ਉੱਥੇ ਹੀ ਹੁਣ 32 ਇੰਚ ਜਾਂ ਇਸ ਤੋਂ ਵੱਡੇ ਸਾਈਜ਼ ਦੇ ਟੀ. ਵੀ. ਮਹਿੰਗੇ ਕਰਨ ਦੀ ਤਿਆਰੀ 'ਚ ਹਨ। ਇਸ ਦੀ ਵਜ੍ਹਾ ਹੈ ਡਾਲਰ ਦੇ ਮੁਕਾਬਲੇ ਰੁਪਏ ਦਾ ਕਮਜ਼ੋਰ ਹੋਣਾ। ਰੁਪਿਆ ਇਸ ਸਾਲ ਤਕਰੀਬਨ 8 ਫੀਸਦੀ ਡਿੱਗ ਚੁੱਕਾ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਇਸ ਨਾਲ ਟੀ. ਵੀ. ਪੈਨਲ ਦੀ ਦਰਾਮਦ ਮਹਿੰਗੀ ਹੋ ਗਈ ਹੈ, ਅਗਲੇ ਮਹੀਨੇ ਕੀਮਤਾਂ 'ਚ ਵਾਧਾ ਕਰਨਾ ਪੈ ਸਕਦਾ ਹੈ। ਕੰਜ਼ਿਊਮਰ ਇਲੈਕਟ੍ਰਾਨਿਕ ਕੰਪਨੀ ਹਾਇਰ 5 ਫੀਸਦੀ ਤਕ ਕੀਮਤਾਂ ਵਧਾਉਣ ਦੀ ਤਿਆਰੀ 'ਚ ਹੈ, ਜਦੋਂ ਕਿ ਸੋਨੀ ਅਤੇ ਪੈਨਾਸੋਨਿਕ ਜਲਦ ਇਸ 'ਤੇ ਫੈਸਲਾ ਕਰਨ ਵਾਲੇ ਹਨ। ਹਾਇਰ ਇੰਡੀਆ ਦੇ ਮੁਖੀ ਐਰਿਕ ਬ੍ਰਿਗਾਂਜਾ ਨੇ ਕਿਹਾ ਕਿ ਕੀਮਤਾਂ 4-5 ਫੀਸਦੀ ਤਕ ਵਧਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਡਾਲਰ ਮਜ਼ਬੂਤ ਹੋਣ ਨਾਲ ਟੀ. ਵੀ. ਪੈਨਲ ਦੇ ਰੇਟ ਦੁਨੀਆ ਭਰ 'ਚ ਚੜ੍ਹੇ ਹਨ। ਇਸ ਲਈ ਅਸੀਂ ਵੀ ਕੀਮਤਾਂ ਵਧਾਉਣ ਨੂੰ ਮਜ਼ਬੂਰ ਹਾਂ।
ਪੈਨਾਸੋਨਿਕ ਇੰਡੀਆ ਦੇ ਸੀ. ਈ. ਓ. ਮਨੀਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਵੀ 32 ਇੰਚ ਅਤੇ ਉਸ ਤੋਂ ਵੱਡੇ ਸਾਈਜ਼ ਦੇ ਟੀ. ਵੀ. ਦੀਆਂ ਕੀਮਤਾਂ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਟਾਂਦਰਾ ਦਰ ਕਾਰਨ ਟੀ. ਵੀ. ਪੈਨਲ ਦੇ ਰੇਟ ਕਾਫੀ ਵਧੇ ਹਨ। ਸੋਨੀਆ ਇੰਡੀਆ ਦੇ ਸੇਲਸ ਪ੍ਰਮੁੱਖ ਸਤੀਸ਼ ਨੇ ਕਿਹਾ ਕਿ ਰੁਪਏ ਦੀ ਘਟਦੀ ਕੀਮਤ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਸੈਮਸੰਗ, ਗੋਦਰੇਜ ਸਮੇਤ ਕਈ ਹੋਰ ਦੂਜੀਆਂ ਕੰਪਨੀਆਂ ਨੇ ਜੀ. ਐੱਸ. ਟੀ. ਕਟੌਤੀ ਦਾ ਫਾਇਦਾ ਗਾਹਕਾਂ ਨੂੰ ਦੇਣ ਲਈ ਟੀ. ਵੀ. (27 ਇੰਚ), ਵਾਸ਼ਿੰਗ ਮਸ਼ੀਨ ਸਮੇਤ ਕਈ ਇਲੈਕਟ੍ਰਾਨਿਕ ਚੀਜ਼ਾਂ ਦੀਆਂ ਕੀਮਤਾਂ 7-8 ਫੀਸਦੀ ਤਕ ਘਟਾਈਆਂ ਹਨ।
ਰਿਲਾਇੰਸ ਦੀ ਵਿਦੇਸ਼ਾਂ 'ਚੋਂ 2.7 ਅਰਬ ਡਾਲਰ ਕਰਜ਼ਾ ਜੁਟਾਉਣ ਦੀ ਯੋਜਨਾ
NEXT STORY