ਨਵੀਂ ਦਿੱਲੀ–ਟਵਿੱਟਰ ਦੀ ਕਮਾਨ ਸੰਭਾਲਣ ਤੋਂ ਬਾਅਦ ਐਲਨ ਮਸਕ ਨੇ ਕਰਮਚਾਰੀਆਂ ਦੀ ਲਗਾਮ ਕੱਸ ਦਿੱਤੀ ਹੈ। ਉਹ ਪੁਰਾਣੇ ਕਰਮਚਾਰੀਆਂ ਨੂੰ ਕੰਪਨੀ ’ਚੋਂ ਬਾਹਰ ਕੱਢ ਰਹੇ ਹਨ। ਟਵਿੱਟਰ ਦੇ ਮਾਲਕ ਬਣਦੇ ਹੀ ਸਭ ਤੋਂ ਪਹਿਲਾਂ ਉਨ੍ਹਾਂ ਨੇ ਸੀ. ਈ. ਓ. ਪਰਾਗ ਅੱਗਰਵਾਲ ਨੂੰ ਬਾਹਰ ਦਾ ਰਸਤਾ ਦਿਖਾਇਆ। ਉਨ੍ਹਾਂ ਦੇ ਨਾਲ ਹੀ 4 ਦੂਜੇ ਵੱਡੇ ਅਧਿਕਾਰੀਆਂ ਦੀ ਵੀ ਛੁੱਟੀ ਹੋ ਗਈ। ਇਨ੍ਹਾਂ ’ਚ ਸੀ. ਐੱਫ. ਓ. ਨੇਡ ਸੇਗਲ ਅਤੇ ਪਾਲਿਸੀ ਹੈੱਡ ਵਿਜਯਾ ਗਾਡੇ ਵੀ ਸ਼ਾਮਲ ਸਨ। ਹੁਣ ਕਿਹਾ ਜਾ ਰਿਹਾ ਹੈ ਕਿ 3000 ਹੋਰ ਕਰਮਚਾਰੀਆਂ ਦੀ ਨੌਕਰੀ ’ਤੇ ਤਲਵਾਰ ਲਟਕ ਰਹੀ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਮਸਕ ਟਵਿੱਟਰ ਦੇ ਅੱਧੇ ਕਰਮਚਾਰੀਆਂ ਦੀ ਕੰਪਨੀ ਤੋਂ ਛੁੱਟੀ ਕਰਨਾ ਚਾਹੁੰਦੇ ਹਨ। ਇਹ ਕਰੀਬ 3700 ਕਰਮਚਾਰੀ ਹਨ। ਇਨ੍ਹਾਂ ਕਰਮਚਾਰੀਆਂ ਨੂੰ ਇਸ ਹਫ਼ਤੇ ਦੇ ਅਖੀਰ ’ਚ ਕੰਪਨੀ ’ਚੋਂ ਕੱਢਿਆ ਜਾ ਸਕਦਾ ਹੈ।
ਐਲਨ ਮਸਕ ਟਵਿੱਟਰ ਦੇ ਪੁਰਾਣੇ ਕਰਮਚਾਰੀਆਂ ਨਾਲ ਬੇਹੱਦ ਸਖ਼ਤੀ ਨਾਲ ਪੇਸ਼ ਆ ਰਹੇ ਹਨ। ਉਨ੍ਹਾਂ ਨੇ ਕੰਪਨੀਆਂ ਦੇ ਇੰਜੀਨੀਅਰਾਂ ਲਈ ਹਫ਼ਤੇ ’ਚ ਰੋਜ਼ਾਨਾ 12 ਘੰਟੇ ਕੰਮ ਕਰਨ ਦਾ ਨਿਯਮ ਲਾਗੂ ਕੀਤਾ ਹੈ। ਰਿਪੋਰਟ ਮੁਤਾਬਕ ਮਸਕ ਟਵਿੱਟਰ ਦੀ ਮੌਜੂਦਾ ਵਰਕ ਫ੍ਰਾਮ ਐਨੀਵੇਅਰ ਦੀ ਪਾਲਿਸੀ ਨੂੰ ਵੀ ਬਦਲਣਾ ਚਾਹੁੰਦੇ ਹਨ। ਮਸਕ ਟਵਿਟਰ ਦੇ ਕਰਮਚਾਰੀਆਂ ਨੂੰ ਦਫ਼ਤਰ ਪਰਤਣ ਲਈ ਕਹਿ ਸਕਦੇ ਹਨ। ਟੈਸਲਾ ਦੇ ਨਾਲ ਵੀ ਉਨ੍ਹਾਂ ਨੇ ਅਜਿਹਾ ਹੀ ਕੀਤਾ ਹੈ। ਕੁੱਝ ਮਹੀਨੇ ਪਹਿਲਾਂ ਮਸਕ ਨੇ ਟੈਸਲਾ ਦੇ ਕਰਮਚਾਰੀਆਂ ਨੂੰ ਕਿਹਾ ਸੀ ਕਿ ਉਹ ਜਾਂ ਤਾਂ ਦਫ਼ਤਰ ਆਉਣ ਜਾਂ ਨੌਕਰੀ ਛੱਡ ਦੇਣ।
ਮਸਕ ਨੇ ਛਾਂਟੀ ਦੀਆਂ ਖ਼ਬਰਾਂ ਨੂੰ ਨਕਾਰਿਆ
ਹਾਲਾਂਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਜਾਂ ਟਵਿੱਟਰ ਨੇ ਹਾਲੇ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮਸਕ ਨੇ ਟਵਿੱਟਰ ’ਤੇ ਇਕ ਯੂਜ਼ਰ ਦੇ ਸਵਾਲ ਦੇ ਜਵਾਬ ’ਚ ਛਾਂਟੀ ਦੀਆਂ ਖਬਰਾਂ ਨੂੰ ਗਲਤ ਦੱਸਿਆ ਹੈ। ਹਾਲਾਂਕਿ ਮਸਕ ਦੀ ਇਸ ਗੱਲ ’ਤੇ ਲੋਕਾਂ ਨੂੰ ਭਰੋਸਾ ਨਹੀਂ ਹੈ। ਪਹਿਲਾਂ ਵੀ ਮਸਕ ਨੇ ਨਾਂਹ ਕਰਨ ਦੇ ਬਾਵਜੂਦ ਸੀ. ਈ. ਓ. ਪਰਾਗ ਅੱਗਰਵਾਲ ਅਤੇ 4 ਵੱਡੇ ਅਧਿਕਾਰੀਆਂ ਦੀ ਕੰਪਨੀ ਤੋਂ ਛੁੱਟੀ ਕਰ ਦਿੱਤੀ ਸੀ।
ਹਫ਼ਤੇ ’ਚ ਰੋਜ਼ਾਨਾ 12 ਘੰਟੇ ਕੰਮ
ਟੈਸਲਾ ਦੇ ਕਰਮਚਾਰੀਆਂ ਨੂੰ ਭੇਜੀ ਸੀ ਈ-ਮੇਲ
ਟੈਸਲਾ ’ਚ ਵਰਕ ਫ੍ਰਾਮ ਹੋਮ ਪਾਲਿਸੀ ਦਾ ਐਲਾਨ ਕਰਦੇ ਹੋਏ ਮਸਕ ਨੇ ‘ਰਿਮੋਟ ਵਰਕ ਹੁਣ ਸਵੀਕਾਰ ਨਹੀਂ ਕੀਤਾ ਜਾਵੇਗਾ’ ਸਬਜੈਕਟ ਲਾਈਨ ਦੇ ਨਾਲ ਕਰਮਚਾਰੀਆਂ ਨੂੰ ਮੇਲ ਕੀਤੀ ਸੀ। ਮਸਕ ਨੇ ਇਸ ’ਚ ਕਿਹਾ ਸੀ ਕਿ ਜੋ ਵੀ ਰਿਮੋਟ ਲੋਕੇਸ਼ਨ ਨਾਲ ਕੰਮ ਕਰਨਾ ਚਾਹੁੰਦੇ ਹਨ, ਉਸ ਨੂੰ ਹੁਣ ਘੱਟ ਤੋਂ ਘੱਟ ਹਫ਼ਤੇ ’ਚ 40 ਘੰਟੇ ਆਫਿਸ ਆ ਕੇ ਕੰਮ ਕਰਨਾ ਹੋਵੇਗਾ। ਅਜਿਹਾ ਨਹੀਂ ਹੋਵੇਗਾ ਤਾਂ ਉਸ ਨੂੰ ਟੈਸਲਾ ’ਚੋਂ ਜਾਣਾ ਹੋਵੇਗਾ। ਹਾਲੇ ਤੱਕ ਟਵਿੱਟਰ ਦੇ ਮਾਮਲੇ ’ਚ ਅਜਿਹਾ ਕੁੱਝ ਨਹੀਂ ਕਿਹਾ ਗਿਆ ਹੈ ਪਰ ਮਸਕ ਕਦੀ ਵੀ ਇਹ ਫਰਮਾਨ ਜਾਰੀ ਕਰ ਸਕਦੇ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਕੈਨੇਡਾ ਸਰਕਾਰ ਨੇ ਚੀਨ ਦੀਆਂ ਕੰਪਨੀਆਂ ਨੂੰ ਲੀਥੀਅਮ ਜਾਇਦਾਦਾਂ ਵੇਚਣ ਦਾ ਦਿੱਤਾ ਹੁਕਮ
NEXT STORY