ਨਵੀਂ ਦਿੱਲੀ (ਇੰਟ.) – ਸਾਊਦੀ ਅਰਬ ਨੂੰ ਪਛਾੜ ਕੇ ਅਮਰੀਕਾ ਭਾਰਤ ਦਾ ਦੂਜਾ ਸਭ ਤੋਂ ਵੱਡਾ ਆਇਲ ਸਪਲਾਇਰ ਬਣ ਗਿਆ ਹੈ। ਰਿਫਾਈਨਰਸ ਨੇ ਪਿਛਲੇ ਮਹੀਨੇ ਅਮਰੀਕਾ ਤੋਂ ਰਿਕਾਰਡ ਮਾਤਰਾ ’ਚ ਸਸਤਾ ਕਰੂਡ ਮੰਗਵਾਇਆ। ਓਪੇਕ ਪਲੱਸ ਦੇਸ਼ਾਂ ਦੇ ਸਪਲਾਈ ’ਚ ਕਟੌਤੀ ਕੀਤੇ ਜਾਣ ਕਾਰਣ ਵੀ ਅਮਰੀਕਾ ਤੋਂ ਦਰਾਮਦ ਵਧੀ ਹੈ। ਅਮਰੀਕਾ ਦੁਨੀਆ ’ਚ ਤੇਲ ਦਾ ਸਭ ਤੋਂ ਵੱਡਾ ਉਤਪਾਦਕ ਹੈ। ਫਰਵਰੀ ’ਚ ਭਾਰਤ ਦੀ ਤੇਲ ਦਰਾਮਦ 48 ਫੀਸਦੀ ਵਧ ਕੇ ਰੋਜ਼ਾਨਾ 5,45,300 ਬੈਰਲ ਪਹੁੰਚ ਗਈ। ਫਰਵਰੀ ’ਚ ਭਾਰਤ ਦੀ ਕੁਲ ਤੇਲ ਦਰਾਮਦ ’ਚ ਅਮਰੀਕਾ ਦੀ ਹਿੱਸੇਦਾਰੀ 14 ਫੀਸਦੀ ਸੀ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ 13 ਹਜ਼ਾਰ ਰੁਪਏ ਘਟੀਆਂ ਸੋਨੇ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ
ਦੂਜੇ ਪਾਸੇ ਸਾਊਦੀ ਅਰਬ ਤੋਂ ਭਾਰਤ ਦੀ ਤੇਲ ਦਰਾਮਦ ਫਰਵਰੀ ’ਚ 42 ਫੀਸਦੀ ਘਟ ਕੇ ਰੋਜ਼ਾਨਾ 4,45,200 ਬੈਰਲ ਰਹਿ ਗਈ ਜੋ ਇਕ ਦਹਾਕੇ ’ਚ ਸਭ ਤੋਂ ਘੱਟ ਹੈ। ਸਾਊਦੀ ਅਰਬ ਜਨਵਰੀ 2006 ਤੋਂ ਬਾਅਦ ਪਹਿਲੀ ਵਾਰ ਭਾਰਤ ਦੇ ਤੇਲ ਸਪਲਾਇਰਾਂ ’ਚ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਇਰਾਕ ਹੁਣ ਵੀ ਭਾਰਤ ਦਾ ਸਭ ਤੋਂ ਵੱਡਾ ਆਇਲ ਸਪਲਾਇਰ ਬਣਿਆ ਹੋਇਆ ਹੈ ਜਦੋਂ ਕਿ ਫਰਵਰੀ ’ਚ ਉਥੇ ਤੇਲ ਦਰਾਮਦ ’ਚ 23 ਫੀਸਦੀ ਕਮੀ ਆਈ। ਫਰਵਰੀ ’ਚ ਭਾਰਤ ਨੇ ਇਰਾਕ ਤੋਂ ਰੋਜ਼ਾਨਾ 8,67,500 ਬੈਰਲ ਕੱਚੇ ਤੇਲ ਦੀ ਦਰਾਮਦ ਕੀਤੀ ਜੋ 5 ਮਹੀਨੇ ’ਚ ਸਭ ਤੋਂ ਘੱਟ ਹੈ।
ਇਹ ਵੀ ਪੜ੍ਹੋ : ਇਨ੍ਹਾਂ 7 ਬੈਂਕਾਂ ਦੇ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ, 1 ਅਪ੍ਰੈਲ ਤੋਂ ਹੋਣ ਜਾ ਰਹੇ ਹਨ ਇਹ ਬਦਲਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੈਂਸੈਕਸ 244 ਅੰਕ ਦੀ ਬੜ੍ਹਤ ਨਾਲ 50,600 ਤੋਂ ਪਾਰ, ਨਿਫਟੀ 15,000 ਦੇ ਨੇੜੇ ਖੁੱਲ੍ਹਾ
NEXT STORY