ਨਵੀਂ ਦਿੱਲੀ - ਬਹੁਤ ਸਾਰੇ ਬੈਂਕਾਂ ਦੀ ਚੈੱਕਬੁੱਕ, ਪਾਸਬੁੱਕ ਅਤੇ ਆਈ.ਐਫ.ਐਸ.ਸੀ. ਕੋਡ ਬਦਲ ਜਾਣ ਕਾਰਨ 1 ਅਪ੍ਰੈਲ ਤੋਂ ਖ਼ਾਤਾਧਾਰਕ ਪ੍ਰਭਾਵਤ ਹੋਣਗੇ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਬੈਂਕਾਂ ਦੀ ਪੁਰਾਣੀ ਚੈੱਕਬੁੱਕ (Cheque Book) ਅਤੇ ਆਈ.ਐਫ.ਐਸ.ਸੀ. ਕੋਡ 1 ਅਪ੍ਰੈਲ 2021 ਤੋਂ ਕੰਮ ਨਹੀਂ ਕਰੇਗਾ। ਇਸ ਲਈ ਆਪਣੇ ਬੈਂਕ ਨਾਲ ਸੰਪਰਕ ਕਰੋ ਅਤੇ ਆਪਣਾ ਨਵਾਂ ਕੋਡ ਲੈ ਲਓ, ਤਾਂ ਜੋ ਤੁਹਾਨੂੰ ਆਨਲਾਈਨ ਲੈਣ-ਦੇਣ ਕਰਨ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ।
ਤੁਹਾਨੂੰ ਦੱਸ ਦੇਈਏ ਕਿ ਦੇਨਾ ਬੈਂਕ, ਵਿਜੇ ਬੈਂਕ, ਕਾਰਪੋਰੇਸ਼ਨ ਬੈਂਕ, ਆਂਧਰਾ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ, ਯੂਨਾਈਟਿਡ ਬੈਂਕ ਅਤੇ ਇਲਾਹਾਬਾਦ ਬੈਂਕ ਦੇ ਖ਼ਾਤਾਧਾਰਕ ਕੁਝ ਸੇਵਾਵਾਂ ਵਿਚ ਬਦਲਾਅ ਹੋਣ ਕਾਰਨ ਪ੍ਰਭਾਵਤ ਹੋਣਗੇ। ਇਸ ਲਈ ਜੇ ਤੁਹਾਡੇ ਕੋਲ ਇਨ੍ਹਾਂ 7 ਬੈਂਕਾਂ ਵਿਚੋਂ ਕਿਸੇ ਵੀ ਬੈਂਕ ਦਾ ਖ਼ਾਤਾ ਹੈ, ਤਾਂ ਜਲਦੀ ਬੈਂਕ ਸ਼ਾਖਾ ਤੋਂ ਆਪਣੀ ਨਵੀਂ ਚੈੱਕ ਬੁੱਕ ਅਤੇ ਆਈ.ਐਫ.ਐਸ.ਸੀ. ਕੋਡ ਬਾਰੇ ਜਾਣਕਾਰੀ ਹਾਸਲ ਕਰ ਲਓ।
ਇਹ ਵੀ ਪੜ੍ਹੋ : 3 ਦਿਨਾਂ ਬਾਅਦ SMS ਤੇ OTP ਸਰਵਿਸ ਦੇ ਬੰਦ ਹੋਣ ਦਾ ਖ਼ਦਸ਼ਾ , ਜਾਣੋ TRAI ਦੇ ਆਦੇਸ਼ਾਂ ਬਾਰੇ
ਇਨ੍ਹਾਂ ਬੈਂਕਾਂ ਦਾ ਹੋ ਚੁੱਕਾ ਹੈ ਰਲੇਵਾਂ
1 ਅਪ੍ਰੈਲ, 2020 ਨੂੰ ਸਰਕਾਰ ਨੇ ਦੇਸ਼ ਦੇ ਤਿੰਨ ਬੈਂਕਾਂ ਪੰਜਾਬ ਨੈਸ਼ਨਲ ਬੈਂਕ, ਓਰੀਐਂਟਲ ਬੈਂਕ ਆਫ ਕੋਰਸ ਅਤੇ ਯੂਨਾਈਟਿਡ ਬੈਂਕ ਆਫ ਇੰਡੀਆ ਨੂੰ ਮਿਲਾ ਦਿੱਤਾ ਸੀ। ਇਸ ਤੋਂ ਇਲਾਵਾ ਦੇਨਾ ਅਤੇ ਵਿਜੈ ਬੈਂਕ ਨੂੰ ਬੈਂਕ ਆਫ ਬੜੌਦਾ ਵਿਚ ਮਿਲਾ ਦਿੱਤਾ ਗਿਆ ਸੀ ਅਤੇ ਇਹ ਵਿਵਸਥਾ 1 ਅਪ੍ਰੈਲ 2019 ਤੋਂ ਲਾਗੂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਿੰਡੀਕੇਟ ਬੈਂਕ ਨੂੰ ਕੇਨਰਾ ਬੈਂਕ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਨੂੰ ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਅਲਾਹਾਬਾਦ ਬੈਂਕ ਨੂੰ ਇੰਡੀਅਨ ਬੈਂਕ ਨਾਲ ਮਿਲਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸੋਨੂੰ ਸੂਦ 1 ਲੱਖ ਬੇਰੁਜ਼ਗਾਰਾਂ ਨੂੰ ਦੇਣਗੇ ਨੌਕਰੀ, ਨਹੀਂ ਆਵੇਗਾ ਕੋਈ ਖ਼ਰਚਾ, ਇੰਝ ਕਰੋ ਅਪਲਾਈ
ਵਧੇਰੇ ਜਾਣਕਾਰੀ ਲਈ ਖ਼ਾਤਾਧਾਰਕ ਇਨ੍ਹਾਂ ਥਾਵਾਂ 'ਤੇ ਕਰ ਸਕਦੇ ਹਨ ਸੰਪਰਕ
ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦੇ ਖਾਤਾ ਧਾਰਕ ਹੁਣ ਬੈਂਕਾਂ ਦੀ ਅਧਿਕਾਰਤ ਵੈਬਸਾਈਟ www.unionbankofindia.co.in ਰਾਹੀਂ ਆਪਣੇ ਨਵੇਂ ਆਈ.ਐੱਫ.ਐੱਸ.ਸੀ. ਕੋਡਾਂ ਬਾਰੇ ਜਾਣਕਾਰੀ ਲੈ ਸਕਦੇ ਹਨ। ਇਸ ਤੋਂ ਇਲਾਵਾ ਖ਼ਾਤਾਧਾਰਕ ਬੈਂਕ ਦੇ ਹੈਲਪਲਾਈਨ ਨੰਬਰ 18002082244, 18004251515, 18004253555 'ਤੇ ਫ਼ੋਨ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ SMS ਰਾਹੀਂ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ IFSC <OLD IFSC> ਟਾਈਪ ਕਰਕੇ 9223008486 'ਤੇ ਮੈਸੇਜ ਭੇਜਣਾ ਪਏਗਾ।
ਇਹ ਵੀ ਪੜ੍ਹੋ : ਜਲਦੀ ਹੀ ਸੜਕਾਂ 'ਤੇ ਦਿਖਾਈ ਦੇਣਗੀਆਂ ਨਵੇਂ ਜ਼ਮਾਨੇ ਦੀਆਂ ਰੇਹੜੀਆਂ, ਹੋਣਗੀਆਂ ਇਹ ਵਿਸ਼ੇਸ਼ਤਾਵਾਂ
ਕਿਉਂ ਜ਼ਰੂਰੀ ਹੈ IFSC Code ਕੋਡ
ਆਨਲਾਈਨ ਲੈਣ-ਦੇਣ ਲਈ ਤੁਹਾਨੂੰ ਬੈਂਕ ਦਾ ਆਈ.ਐੱਫ.ਐੱਸ.ਸੀ. ਅਰਥਾਤ ਭਾਰਤੀ ਵਿੱਤੀ ਸਿਸਟਮ ਕੋਡ ਦੀ ਜ਼ਰੂਰਤ ਹੁੰਦੀ ਹੈ। ਭਾਰਤ ਵਿਚ ਬੈਂਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਸ ਸਥਿਤੀ ਵਿਚ ਸਾਰੇ ਬੈਂਕਾਂ ਦੀਆਂ ਸ਼ਾਖਾਵਾਂ ਦੀ ਪਛਾਣ ਨੂੰ ਸੁਖ਼ਾਲਾ ਬਣਾਉਣ ਲਈ ਇਨ੍ਹਾਂ ਕੋਡ ਦੀ ਜ਼ਰੂਰਤ ਹੁੰਦੀ ਹੈ।
ਇਸ ਤੋਂ ਇਲਾਵਾ ਨਵੀਂ ਚੈੱਕਬੁੱਕ, ਪਾਸਬੁੱਕ ਪ੍ਰਾਪਤ ਕਰਨ ਤੋਂ ਬਾਅਦ, ਵੱਖ-ਵੱਖ ਵਿੱਤੀ ਸਾਧਨਾਂ ਵਿਚ ਦਰਜ ਆਪਣੀ ਬੈਂਕਿੰਗ ਵੇਰਵਿਆਂ ਨੂੰ ਅਪਡੇਟ ਕਰ ਲੈਣਾ ਚਾਹੀਦਾ ਹੈ। ਇਸ ਲਈ ਮਿਉਚੁਅਲ ਫੰਡ, ਟਰੇਡਿੰਗ ਖਾਤੇ, ਜੀਵਨ ਬੀਮਾ ਪਾਲਿਸੀ, ਇਨਕਮ ਟੈਕਸ ਅਕਾਉਂਟ, ਐਫਡੀ / ਆਰਡੀ, ਪੀਐਫ ਖਾਤਾ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਜਿੱਥੇ ਬੈਂਕ ਖਾਤੇ ਨੂੰ ਅਪਡੇਟ ਕਰਨਾ ਜ਼ਰੂਰੀ ਹੁੰਦਾ ਹੈ।
ਇਹ ਵੀ ਪੜ੍ਹੋ :
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪੰਜਾਬ ਦੇ ਡਿਗਰੀ ਹੋਲਡਰ ਬਰਾੜ ਨੂੰ 'Kia ਮੋਟਰਜ਼' 'ਚ ਮਿਲੀ ਵੱਡੀ ਜ਼ਿਮੇਵਾਰੀ
NEXT STORY