ਨਵੀਂ ਦਿੱਲੀ — ਅਮਰੀਕਾ ਨੇ ਭਾਰਤੀ ਏਅਰਲਾਈਂਸ 'ਤੇ ਉਥੋਂ ਦੇ ਏਅਰਪੋਰਟ 'ਤੇ ਸੈਲਫ ਗਰਾਊਂਡ ਹੈਂਡਲਿੰਗ 'ਤੇ ਰੋਕ ਲਗਾ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ 2017 ਵਿਚ ਭਾਰਤ ਦੇ ਫੈਸਲੇ ਦੇ ਵਿਰੋਧ ਵਿਚ ਅਮਰੀਕਾ ਨੇ ਅਜਿਹਾ ਕੀਤਾ ਹੈ। ਭਾਰਤ ਨੇ ਅਮਰੀਕਾ ਦੀ ਏਅਰਲਾਈਂਸ 'ਤੇ ਖੁਦ ਗਰਾਊਂਡ ਹੈਂਡਲਿੰਗ ਕਰਨ 'ਤੇ ਰੋਕ ਲਗਾਈ ਸੀ।
ਜ਼ਿਕਰਯੋਗ ਹੈ ਕਿ ਜੈੱਟ ਦੀਆਂ ਸੇਵਾਵਾਂ ਰੱਦ ਹੋਣ ਦੇ ਬਾਅਦ ਏਅਰ ਇੰਡੀਆ ਦੇ ਜਹਾਜ਼ ਅਮਰੀਕਾ ਲਈ ਉਡਾਣ ਭਰਦੇ ਹਨ। ਏਅਰ ਇੰਡੀਆ ਦੇ ਜਹਾਜ਼ ਸੈਨ ਫਰਾਂਸਿਸਕੋ, ਵਾਸ਼ਿੰਗਟਨ, ਨਿਊਯਾਰਕ, ਨੇਵਾਰਕ ਅਤੇ ਸ਼ਿਕਾਗੋ ਏਅਰਪੋਰਟ ਲਈ ਉਡਾਣ ਭਰਦੇ ਹਨ। ਏਅਰ ਇੰਡੀਆ ਦਾ ਕਹਿਣਾ ਹੈ ਕਿ ਅਮਰੀਕਾ ਦੇ ਇਸ ਫੈਸਲੇ ਨਾਲ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਏਅਰ ਇੰਡੀਆ ਹੈਂਡਲਿੰਗ ਦਾ ਕੰਮ ਉਥੋਂ ਦੀਆਂ ਕੰਪਨੀਆਂ ਤੋਂ ਹੀ ਲੈਂਦਾ ਹੈ।
ਏਅਰ ਇੰਡੀਆ ਦਾ ਲਗਭਗ 30 ਨਾਨ ਸਟਾਪ ਉਡਾਣਾਂ ਅਮਰੀਕਾ ਲਈ ਹਨ ਅਤੇ ਉਥੇ ਗਰਾਊਂਡ ਦਾ ਕੰਮ ਲੋਕਲ ਏਜੰਸੀਆਂ ਤੋਂ ਲਿਆ ਜਾਂਦਾ ਹੈ। 30 ਜੁਲਾਈ ਨੂੰ ਅਮਰੀਕੀ ਪ੍ਰਸ਼ਾਸਨ ਦੇ ਇਕ ਆਦੇਸ਼ ਵਿਚ ਕਿਹਾ ਗਿਆ, 'ਭਾਰਤ ਸਰਕਾਰ ਨਾਲ ਸਮਝੌਤੇ ਦੇ ਮੁਤਾਬਕ ਉਥੋਂ ਦੇ ਏਅਰਪੋਰਟ 'ਤੇ ਸਾਨੂੰ ਸੈਲਫ ਗਰਾਊਂਡਿੰਗ ਦੀ ਸਹੂਲਤ ਮਿਲਣੀ ਚਾਹੀਦੀ ਹੈ।' ਇਕ ਅਮਰੀਕੀ ਅਧਿਕਾਰੀ ਦੇ ਮੁਤਾਬਕ ਭਾਰਤ ਵਿਚ ਖੁਦ ਗਰਾਊਂਡਿੰਗ ਹੈਂਡਲਿੰਗ ਦੀ ਸਹੂਲਤ ਲਈ ਸੰਬੰਧਿਤ ਮੰਤਰਾਲੇ ਨੂੰ ਅਪੀਲ ਕੀਤੀ ਗਈ ਸੀ ਪਰ ਇਸ 'ਤੇ ਵਿਚਾਰ ਕਰਨ ਦਾ ਭਰੋਸਾ ਦੇ ਕੇ ਬਾਅਦ ਵਿਚ ਕੋਈ ਐਕਸ਼ਨ ਨਹੀਂ ਲਿਆ ਗਿਆ।
ਦਰਅਸਲ ਜਹਾਜ਼ ਦੀ ਲੈਂਡਿੰਗ ਦੇ ਬਾਅਦ ਅਤੇ ਉਡਾਣ ਤੋਂ ਪਹਿਲਾਂ ਕਈ ਸੇਵਾਵਾਂ ਦੀ ਜ਼ਰੂਰਤ ਹੁੰਦੀ ਹੈ ਜਿਹੜੀਆਂ ਕਿ ਗਰਾਊਂਡ ਸਟਾਫ ਪੂਰੀਆਂ ਕਰਦਾ ਹੈ। ਭੋਜਨ ਦੀ ਸਪਲਾਈ, ਸਾਫ-ਸਫਾਈ, ਸਮਾਨ ਢੋਣ ਤੋਂ ਲੈ ਕੇ ਈਂਧਣ ਭਰਨ 'ਚ ਮਦਦ ਕਰਨ ਤੱਕ ਦਾ ਕੰਮ ਗਰਾਊਂਡ ਸਟਾਫ ਕਰਦਾ ਹੈ।
ਸੋਨੇ ਦੀ ਕੀਮਤ ਵਿਚ ਭਾਰੀ ਵਾਧਾ, ਚਾਂਦੀ 1000 ਰੁਪਏ ਹੋਈ ਮਹਿੰਗੀ
NEXT STORY