ਬਿਜ਼ਨੈੱਸ ਡੈਸਕ : ਪਿਛਲੇ ਕੁਝ ਸਾਲਾਂ ਵਿੱਚ ਪਿੰਡਾਂ ਅਤੇ ਪੇਂਡੂ ਖੇਤਰਾਂ ਵਿੱਚ ਸ਼ਹਿਰਾਂ ਦੇ ਮੁਕਾਬਲੇ ਯਾਤਰੀ ਵਾਹਨਾਂ ਦੀ ਵਿਕਰੀ ਜ਼ਿਆਦਾ ਹੋ ਰਹੀ ਹੈ। ਇਸ ਨੂੰ ਦੇਖਦੇ ਹੋਏ ਯਾਤਰੀ ਵਾਹਨ ਕੰਪਨੀਆਂ ਨੇ ਛੋਟੇ ਸ਼ਹਿਰਾਂ ਅਤੇ ਨਵੇਂ ਬਾਜ਼ਾਰਾਂ 'ਚ ਆਪਣਾ ਕਾਰੋਬਾਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਵਾਹਨ ਉਦਯੋਗ ਦਾ ਅਨੁਮਾਨ ਹੈ ਕਿ ਸਾਲ 2024-25 'ਚ ਯਾਤਰੀ ਵਾਹਨਾਂ ਦੀ ਵਿਕਰੀ ਔਸਤਨ 3-5 ਫ਼ੀਸਦੀ ਵਧ ਸਕਦੀ ਹੈ। ਇਸ ਉਦਯੋਗ ਦੇ ਨੁਮਾਇੰਦਿਆਂ ਅਨੁਸਾਰ ਪਿੰਡਾਂ ਵਿੱਚ ਯਾਤਰੀ ਵਾਹਨਾਂ ਦੀ ਵਿਕਰੀ ਵੱਧਦੇ ਹੋਏ ਵੇਖ ਕੇ ਉੱਥੇ ਵਪਾਰ ਪ੍ਰਣਾਲੀ ਦਾ ਵਿਸਥਾਰ ਕਰਨਾ ਜ਼ਰੂਰੀ ਹੋ ਗਿਆ ਹੈ।
ਸਾਲ 2023-24 ਵਿੱਚ ਯਾਤਰੀ ਵਾਹਨਾਂ ਦੀ ਕੁੱਲ ਵਿਕਰੀ 42 ਲੱਖ ਹੋਣ ਦਾ ਅਨੁਮਾਨ ਹੈ। ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ ਐਗਜ਼ੀਕਿਊਟਿਵ (ਪ੍ਰਮੋਸ਼ਨ ਅਤੇ ਸੇਲਜ਼) ਸ਼ਸ਼ਾਂਕ ਸ਼੍ਰੀਵਾਸਤਵ ਦਾ ਕਹਿਣਾ ਕਿ, 'ਪਿਛਲੇ ਕੁਝ ਸਾਲਾਂ ਦੌਰਾਨ ਸ਼ਹਿਰੀ ਖੇਤਰਾਂ ਵਿਚ ਮੁਕਾਬਲੇ ਪੇਂਡੂ ਖੇਤਰਾਂ 'ਚ ਯਾਤਰੀ ਵਾਹਨਾਂ ਦੀ ਵਿਕਰੀ ਜ਼ਿਆਦਾ ਰਹੀ ਹੈ। ਕੋਵਿਡ ਦੌਰਾਨ ਜਦੋਂ ਸ਼ਹਿਰੀ ਖੇਤਰਾਂ ਵਿੱਚ ਵਿਕਰੀ ਦੀ ਰਫ਼ਤਾਰ ਮੱਠੀ ਹੋ ਗਈ, ਅਜਿਹੇ ਵਾਹਨਾਂ ਦੀ ਵਿਕਰੀ ਪਿੰਡਾਂ ਅਤੇ ਪੇਂਡੂ ਖੇਤਰਾਂ ਵਿੱਚ ਵੱਧ ਰਹੀ ਸੀ।' ਜੇਕਰ ਯਾਤਰੀ ਵਾਹਨਾਂ ਦੀ ਕੁੱਲ ਵਿਕਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਲਗਭਗ 32-33 ਫ਼ੀਸਦੀ ਹਿੱਸਾ ਪਿੰਡ-ਦੇਹਤ ਝਟਕ ਲੈਂਦੇ ਹਨ।
ਇਸ ਦਾ ਮਤਲਬ ਸਾਫ਼ ਹੈ ਕਿ ਸਾਨੂੰ ਹੁਣ ਦੇਸ਼ ਦੇ ਪੇਂਡੂ ਖੇਤਰਾਂ 'ਚ ਆਪਣਾ ਕਾਰੋਬਾਰ ਵਧਾਉਣ 'ਤੇ ਜ਼ਿਆਦਾ ਧਿਆਨ ਦੇਣਾ ਹੋਵੇਗਾ।'' ਇਸ ਸਮੇਂ ਮਾਰੂਤੀ ਦੀਆਂ 45 ਫ਼ੀਸਦੀ ਕਾਰਾਂ ਪਿੰਡਾਂ 'ਚ ਹੀ ਵਿਕਦੀਆਂ ਹਨ। ਸ਼੍ਰੀਵਾਸਤਵ ਨੇ ਕਿਹਾ ਕਿ ਸਾਲ 2018-19 'ਚ ਇਹ ਅੰਕੜਾ 38 ਫ਼ੀਸਦੀ ਦੇ ਕਰੀਬ ਸੀ। ਸ਼੍ਰੀਵਾਸਤਵ ਨੇ ਕਿਹਾ, 'ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਗਾਹਕਾਂ ਦੀ ਪਸੰਦ ਅਤੇ ਨਾਪਸੰਦ ਸਮਝਣੀ ਪੈਂਦੀ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਸਮਝਣਾ ਪੈਂਦਾ ਹੈ। ਡੀਲਰਾਂ ਨੂੰ ਨਵੇਂ ਗਾਹਕ ਬਣਾਉਣ ਲਈ ਲੋਕਾਂ ਨਾਲ ਨਿੱਜੀ ਪੱਧਰ 'ਤੇ ਜੁੜਨਾ ਪੈਂਦਾ ਹੈ। ਸਰਪੰਚ ਜਾਂ ਮੁਖੀਆਂ ਦਾ ਆਪਣੇ ਇਲਾਕਿਆਂ ਵਿੱਚ ਕਾਫ਼ੀ ਦਬਦਬਾ ਹੈ।
ਆਟੋਮੋਬਾਈਲ ਕੰਪਨੀਆਂ ਪੇਂਡੂ ਖੇਤਰਾਂ ਵਿੱਚ ਬਹੁਤ ਸਾਰੇ ਵੱਡੇ ਸਮਾਗਮਾਂ ਦਾ ਆਯੋਜਨ ਕਰਦੀਆਂ ਹਨ ਅਤੇ ਸਥਾਨਕ ਪੱਧਰ 'ਤੇ ਪ੍ਰਭਾਵਸ਼ਾਲੀ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਦੇਸ਼ ਵਿੱਚ 6.50 ਲੱਖ ਪਿੰਡ ਹਨ ਅਤੇ ਇਨ੍ਹਾਂ ਵਿੱਚੋਂ 4.10 ਲੱਖ ਪਿੰਡਾਂ ਵਿੱਚ ਘੱਟੋ-ਘੱਟ ਇੱਕ ਮਾਰੂਤੀ ਕਾਰ ਹੈ। ਸ਼੍ਰੀਵਾਸਤਵ ਨੇ ਕਿਹਾ ਕਿ ਮਾਰੂਤੀ ਕੋਲ ਅਜੇ ਵੀ 2.50 ਲੱਖ ਪਿੰਡਾਂ ਤੱਕ ਪਹੁੰਚਣ ਦੀ ਗੁੰਜਾਇਸ਼ ਬਾਕੀ ਹੈ। ਸ਼੍ਰੀਵਾਸਤਵ ਮੁਤਾਬਕ ਵਿੱਤੀ ਸਾਲ 2024-25 'ਚ ਯਾਤਰੀ ਵਾਹਨਾਂ ਦੀ ਵਿਕਰੀ 3 ਤੋਂ 5 ਫ਼ੀਸਦੀ ਤੱਕ ਵਧ ਸਕਦੀ ਹੈ। ਟਾਟਾ ਮੋਟਰਜ਼ ਪੈਸੇਂਜਰ ਵਹੀਕਲਜ਼ ਅਤੇ ਟਾਟਾ ਪੈਸੇਂਜਰ ਇਲੈਕਟ੍ਰਿਕ ਮੋਬਿਲਿਟੀ ਦੇ ਮੈਨੇਜਿੰਗ ਡਾਇਰੈਕਟਰ ਸ਼ੈਲੇਸ਼ ਚੰਦਰਾ ਨੇ ਕਿਹਾ, 'ਵਿੱਤੀ ਸਾਲ 2024 ਵਿੱਚ ਟਾਟਾ ਮੋਟਰਜ਼ ਦੀਆਂ ਕਾਰਾਂ ਦੀ ਵਿਕਰੀ ਵਿੱਤੀ ਸਾਲ 2020 ਦੇ ਮੁਕਾਬਲੇ 5 ਗੁਣਾ ਵੱਧ ਰਹੀ ਹੈ।
ਇਨ੍ਹਾਂ ਵਿੱਚੋਂ ਪਿੰਡਾਂ ਅਤੇ ਦਿਹਾਤੀ ਖੇਤਰਾਂ ਵਿੱਚ ਵਿਕਰੀ 40 ਫ਼ੀਸਦੀ ਤੱਕ ਰਹੀ ਹੈ।' ਚੰਦਰਾ ਨੇ ਕਿਹਾ ਕਿ ਕੰਪਨੀ ਗਾਹਕਾਂ ਦੇ ਨੇੜੇ ਪਹੁੰਚਣ ਲਈ ਵਿਕਰੀ ਅਤੇ ਮੁਰੰਮਤ ਆਦਿ ਵਰਗੀਆਂ ਸਹੂਲਤਾਂ ਤਿਆਰ ਕਰ ਰਹੀ ਹੈ। ਕੰਪਨੀ ਨੇ 800 ਤੋਂ ਵੱਧ ਅਜਿਹੇ ਕੇਂਦਰ (ਆਊਟਲੈਟਸ) ਸਥਾਪਿਤ ਕੀਤੇ ਹਨ, ਜੋ ਨੇੜਲੇ ਸ਼ਹਿਰਾਂ ਦੇ ਨੇੜੇ ਹਨ ਅਤੇ ਵਿਸ਼ੇਸ਼ ਤੌਰ 'ਤੇ ਪੇਂਡੂ ਗਾਹਕਾਂ ਨੂੰ ਪੂਰਾ ਕਰਦੇ ਹਨ। ਚੰਦਰਾ ਨੇ ਕਿਹਾ ਕਿ ਕੰਪਨੀ ਨੇ 135 ਅਨੁਭਵ ਵੈਨਾਂ (ਮੋਬਾਈਲ ਸ਼ੋਅਰੂਮ) ਵੀ ਸਥਾਪਿਤ ਕੀਤੀਆਂ ਹਨ।
ਚੀਨ ਨੂੰ ਛੱਡ ਭਾਰਤ 'ਤੇ ਫੋਕਸ ਕਰ ਰਹੀਆਂ ਗਲੋਬਲ ਖਿਡੌਣਾ ਕੰਪਨੀਆਂ, ਨਿਰਯਾਤ 239 ਫ਼ੀਸਦੀ ਵਧਿਆ
NEXT STORY