ਨਵੀਂ ਦਿੱਲੀ- ਤੁਹਾਡੀ ਪੁਰਾਣੀ ਕਾਰ ਫਿਟਨੈੱਸ ਟੈਸਟ ਵਿਚ ਫੇਲ੍ਹ ਹੋਈ ਤਾਂ ਹੁਣ ਇਹ ਸਿੱਧੀ ਕਬਾੜ ਵਿਚ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13 ਅਗਸਤ ਨੂੰ ਗੁਜਰਾਤ ਵਿਚ ਨਿਵੇਸ਼ਕ ਸੰਮੇਲਨ ਨੂੰ ਵਰਚੁਅਲ ਸੰਬੋਧਨ ਦੌਰਾਨ 'ਵ੍ਹੀਕਲਜ਼ ਸਕ੍ਰੈਪੇਜ ਪਾਲਿਸੀ' ਲਾਂਚ ਕਰ ਦਿੱਤੀ ਹੈ। ਇਸ ਦਾ ਉਦੇਸ਼ 20 ਅਤੇ 15 ਸਾਲ ਪੁਰਾਣੀਆਂ ਕਾਰਾਂ ਤੇ ਵਪਾਰਕ ਵਾਹਨਾਂ ਨੂੰ ਬੰਦ ਕਰਨਾ ਹੈ।
ਇਹ ਸ਼ਹਿਰੀ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਤੇ ਆਟੋ ਕੰਪਨੀਆਂ ਦੀ ਵਿਕਰੀ ਨੂੰ ਉਤਸ਼ਾਹਤ ਕਰਨ ਲਈ ਕੀਤਾ ਜਾ ਰਿਹਾ ਹੈ, ਜੋ ਕੋਵਿਡ ਦੌਰਾਨ ਲਗਾਤਾਰ ਨੁਕਸਾਨ ਵਿਚ ਹਨ।
ਇਸ ਦਾ ਮਤਲਬ ਇਹ ਹੈ ਕਿ ਕੋਈ ਵੀ ਪ੍ਰਾਈਵੇਟ ਕਾਰ ਜੋ 20 ਸਾਲ ਤੋਂ ਵੱਧ ਪੁਰਾਣੀ ਹੈ, ਨੂੰ ਫਿਟਨੈੱਸ ਟੈਸਟ ਦੇਣਾ ਪਵੇਗਾ। ਵਿੱਤ ਮੰਤਰੀ ਅਨੁਸਾਰ, ਫਿਟਨੈੱਸ ਟੈਸਟ ਆਟੋਮੈਟਿਕ ਫਿਟਨੈਸ ਸੈਂਟਰਾਂ ਵਿਚ ਕੀਤਾ ਜਾਵੇਗਾ, ਜੋ ਇਹ ਨਿਰਧਾਰਤ ਕਰੇਗਾ ਕਿ ਗੱਡੀ ਸੜਕਾਂ 'ਤੇ ਚੱਲਣਯੋਗ ਹੈ ਜਾਂ ਫਿਰ ਇਸ ਨੂੰ ਕਬਾੜ ਵਿਚ ਭੇਜਣਾ ਹੋਵੇਗਾ।
ਇਹ ਵੀ ਪੜ੍ਹੋ- ਇਸ ਸਾਲ BPCL, ਪਵਨ ਹੰਸ, AIR INDIA ਸਣੇ ਇਹ ਹੋ ਜਾਣਗੇ ਪ੍ਰਾਈਵੇਟ
ਵ੍ਹੀਕਲਜ਼ ਸਕ੍ਰੈਪੇਜ ਪਾਲਿਸੀ' ਸਾਲ 2023 ਤੋਂ ਲਾਗੂ ਹੋਵੇਗੀ। ਪੁਰਾਣੀ ਗੱਡੀ ਨੂੰ ਸਕ੍ਰੈਪ ਵਿਚ ਭੇਜਣ 'ਤੇ ਸਰਟੀਫਿਕੇਟ ਮਿਲੇਗਾ। ਇਹ ਸਰਟੀਫਿਕੇਟ ਜਿਸ ਕੋਲ ਹੋਵੇਗਾ ਉਸ ਨੂੰ ਨਵੀਂ ਗੱਡੀ ਦੀ ਖ਼ਰੀਦ 'ਤੇ ਰਜਿਸਟ੍ਰੇਸ਼ਨ ਲਈ ਕੋਈ ਪੈਸਾ ਨਹੀਂ ਦੇਣਾ ਹੋਵੇਗਾ। ਇਸ ਤੋਂ ਇਲਾਵਾ ਰੋਡ ਟੈਕਸ ਵਿਚ 3 ਸਾਲ ਲਈ 25 ਫ਼ੀਸਦੀ ਤੱਕ ਛੋਟ ਦਿੱਤੀ ਜਾਵੇਗੀ। ਪੁਰਾਣੀ ਕਾਰ ਨੂੰ ਸਕ੍ਰੈਪ ਵਿਚ ਦੇਣ ਤੋਂ ਬਾਅਦ ਗਾਹਕਾਂ ਨੂੰ ਨਵੀਂ ਖ਼ਰੀਦਣ ਦੌਰਾਨ 5 ਫ਼ੀਸਦੀ ਤੱਕ ਦੀ ਛੋਟ ਵੀ ਮਿਲੇਗੀ। ਸਰਕਾਰ ਦਾ ਕਹਿਣਾ ਹੈ ਕਿ ਵਾਹਨਾਂ ਨੂੰ ਸਕ੍ਰੈਪ ਕਰਨ ਲਈ ਪੀ. ਪੀ. ਪੀ. ਆਧਾਰ 'ਤੇ ਆਟੋਮੈਟਿਕ ਟੈਸਟ ਸੈਂਟਰ ਅਤੇ ਸਕ੍ਰੈਪ ਸੈਂਟਰ ਖੋਲ੍ਹੇ ਜਾਣਗੇ। ਜੇਕਰ ਕੋਈ ਗੱਡੀ ਫਿਟਨੈੱਸ ਟੈਸਟ ਵਿਚ ਅਸਫਲ ਰਹਿੰਦੀ ਹੈ ਤਾਂ ਉਸ ਨੂੰ ਸੜਕਾਂ ਤੋਂ ਹਟਾਉਣਾ ਪਵੇਗਾ ਜਾਂ ਭਾਰੀ ਜੁਰਮਾਨਾ ਅਦਾ ਕਰਨਾ ਪਵੇਗਾ। ਨਵੀਂ ਪਾਲਿਸੀ ਵਿਚ ਵਿੰਟੇਜ ਕਾਰਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ।
ਪਰੋਪਕਾਰੀ ਉਦਯੋਗਪਤੀਆਂ ਦੀ ਨਵੀਂ ਸੂਚੀ ’ਚ ਅਡਾਨੀ, ਨੀਤਾ ਅੰਬਾਨੀ ਅਤੇ ਮੰਗਲਮ ਸ਼ਾਮਲ
NEXT STORY