ਆਟੋ ਡੈਸਕ- ਜਨਵਰੀ 2025 'ਚ ਹੋਏ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 'ਚ ਵਿਅਤਨਾਮ ਦੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ VinFast ਨੇ ਆਪਣੀਆਂ ਕਈ ਗੱਡੀਆਂ ਪੇਸ਼ ਕੀਤੀਆਂ। ਇਸਦੇ ਨਾਲ ਹੀ ਕੰਪਨੀ ਨੇ VinFast VF 6 ਅਤੇ VinFast VF 7 ਨੂੰ ਵੀ ਪੇਸ਼ ਕੀਤਾ ਜਿਸਨੂੰ ਉਹ ਸਾਲ 2025 ਦੇ ਤਿਉਹਾਰੀ ਸੀਜ਼ਨ 'ਚ ਭਾਰਤ 'ਚ ਲਾਂਚ ਕਰ ਸਕਦੀ ਹੈ।
ਉਥੇ ਹੀ ਕੰਪਨੀ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਉਹ ਸਾਲ 2026 'ਚ ਆਪਣੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ VinFast VF 3 ਨੂੰ ਭਾਰਤ 'ਚ ਲਾਂਚ ਕਰੇਗੀ। ਇਹ ਦੇਖਣ 'ਚ ਟਾਟਾ ਨੈਨੋ ਤੋਂ ਵੀ ਛੋਟੀ ਲਗਦੀ ਹੈ ਪਰ ਇਸ ਵਿਚ ਚਾਰ ਲੋਕ ਆਰਾਮ ਨਾਲ ਬੈਠ ਕੇ ਸਫਰ ਕਰ ਸਕਦੇ ਹਨ। ਆਓ ਜਾਣਦੇ ਹਾਂ VinFast VF 3 ਦੇ ਗਲੋਬਲ-ਸਪੇਕ 'ਚ ਕੀ-ਕੀ ਫੀਚਰਜ਼ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ- ਨਾ ਪੈਟਰੋਲ ਦਾ ਖਰਚਾ, ਨਾ CNG ਦੀ ਟੈਨਸ਼ਨ, ਆ ਗਈ ਭਾਰਤ ਦੀ ਪਹਿਲੀ ਸੋਲਰ ਕਾਰ, ਸਿਰਫ ਇੰਨੀ ਹੈ ਕੀਮਤ
![PunjabKesari](https://static.jagbani.com/multimedia/19_31_147161389vinfast vf 3 2-ll.jpg)
ਐਕਸਟੀਰੀਅਰ
VinFast VF 3 ਨੂੰ ਬਾਕਸੀ ਡਿਜ਼ਾਈਨ ਦਿੱਤਾ ਗਿਆ ਹੈ ਅਤੇ ਦੋਵਾਂ ਪਾਸੇ ਦੋ ਦਰਵਾਜ਼ੇ ਦਿੱਤੇ ਗਏ ਹਨ ਜੋ MG ਕਾਮੇਟ EV ਦੀ ਤਰ੍ਹਾਂ ਹੈ। ਇਸ ਵਿਚ ਹੈਲੋਜਨ ਹੈੱਡਲਾਈਟਾਂ ਦੇ ਨਾਲ ਇਕ ਬਲੈਕ ਕਲੋਜ਼ਡ-ਆਫ ਗਰਿੱਲ ਅਤੇ ਕ੍ਰੋਮ ਬਾਰ ਦਿੱਤਾ ਗਿਆ ਹੈ। ਇਸ ਵਿਚ ਆਲ-ਬਲੈਕ ਫਰੰਟ ਅਤੇ ਰੀਅਰ ਬੰਪਰ ਦਿੱਤਾ ਗਿਆ ਹੈ ਜੋ ਬਾਡੀ ਕਲੈਡਿੰਗ ਦੇ ਨਾਲ ਦਿੱਤਾ ਗਿਆ ਹੈ। ਇਸਦੇ ਅੱਗੇ ਅਤੇ ਪਿੱਛਲੇ ਪਾਸੇ ਬਲੈਕ-ਆਊਟ ਸੈਕਸ਼ਨ ਦਿੱਤਾ ਗਿਆ ਹੈ, ਜਿਸ ਵਿਚ ਹੈਲੋਜਨ ਟੇਲ ਲਾਈਟਾਂ ਦੇ ਨਾਲ ਕ੍ਰੋਮ ਬਾਰ ਹੈ।
ਇਹ ਵੀ ਪੜ੍ਹੋ- OLA ਦਾ ਵੱਡਾ ਧਮਾਕਾ! ਲਾਂਚ ਕੀਤਾ ਦੇਸ਼ ਦਾ ਸਭ ਤੋਂ ਜ਼ਿਆਦਾ ਰੇਂਜ ਵਾਲਾ ਇਲੈਕਟ੍ਰਿਕ ਸਕੂਟਰ
![PunjabKesari](https://static.jagbani.com/multimedia/19_31_148724079vinfast vf 3 1-ll.jpg)
ਇੰਟੀਰੀਅਰ
VinFast VF 3 ਦੇ ਕੈਬਿਨ 'ਚ ਤੁਹਾਨੂੰ ਚੰਕੀ ਦਿਸਣ ਵਾਲਾ 2-ਸਪੋਕ ਸਟੇਅਰਿੰਗ ਵ੍ਹੀਲ ਅਤੇ ਇਕ 10-ਇੰਚ ਫਲੋਟਿੰਗ ਟਚਸਕਰੀਨ ਮਿਲੇਗੀ। ਇਸ ਵਿਚ ਦਿੱਤੀ ਗਈ ਫਲੋਟਿੰਗ ਟਚਸਕਰੀਨ ਡਰਾਈਵਰ ਦੀ ਡਿਸਪਲੇਅ ਦੇ ਰੂਪ 'ਚ ਕੰਮ ਕਰਦੀ ਹੈ। ਇਸਦੇ ਗਲੋਬਲ-ਸਪੇਕ ਮਾਡਲ 'ਚ ਆਲ-ਬਲੈਕ ਕੈਬਿਨ ਥੀਮ ਅਤੇ 4 ਸੀਟਾਂ ਮਿਲਣਗੀਆਂ। ਇਸਦੇ ਪਿੱਛੇ ਵਾਲੀਆਂ ਸੀਟਾਂ 'ਤੇ ਬੈਠਣ ਲਈ ਅਗਲੀਆਂ ਸੀਟਾਂ ਨੂੰ ਮੋੜ ਕੇ ਅੰਦਰ ਵੜਿਆ ਜਾ ਸਕੇਗਾ। ਇਸ ਵਿਚ ਮੈਨੁਅਲ ਏਸੀ ਅਤੇ ਫਰੰਟ ਪਾਵਰ ਵਿੰਡੋ ਵੀ ਦਿੱਤੀ ਜਾਂਦੀ ਹੈ। VinFast VF 3 'ਚ ਪਸੰਜਰ ਦੀ ਸੇਫਟੀ ਲਈ ਕਈ ਏਰਬੈਗ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ. ਅਤੇ ਰੀਅਰ ਪਾਰਕਿੰਗ ਸੈਂਸਰ ਵਰਗੇ ਫੀਚਰਜ਼ ਮਿਲਦੇ ਹਨ।
ਇਹ ਵੀ ਪੜ੍ਹੋ- ਸਰਕਾਰੀ ਮੁਲਾਜ਼ਮ ਭੁੱਲ ਕੇ ਨਾ ਕਰਨ ਇਨ੍ਹਾਂ Apps ਦੀ ਵਰਤੋਂ, ਸਰਕਾਰ ਨੇ ਲਗਾਈ ਪਾਬੰਦੀ
![PunjabKesari](https://static.jagbani.com/multimedia/19_31_140286635bhui-ll.jpg)
ਬੈਟਰੀ ਪੈਕ ਅਤੇ ਰੇਂਜ
ਗਲੋਬਲ-ਸਪੇਕ VinFast VF 3 'ਚ ਸਿੰਗਲ ਬੈਟਰੀ ਪੈਕ 18.64 kWh ਦੇ ਨਾਲ ਆਉਂਦਾ ਹੈ। ਇਸ ਵਿਚ ਇਕ ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ, ਜੋ 41 PS ਦੀ ਪਾਵਰ ਅਤੇ 110 NM ਦਾ ਟਾਰਕ ਜਨਰੇਟ ਕਰਦੀ ਹੈ। ਇਸ ਵਿਚ ਦਿੱਤੀ ਗਈ ਹੈ ਬੈਰੀ ਚਾਰਜ ਹੋਣ ਤੋਂ ਬਾਅਦ 215 KM ਤਕ ਦੀ ਡਰਾਈਵਿੰਗ ਰੇਂਜ ਦਿੰਦੀ ਹੈ। ਇਸਦੀ ਬੈਟਰੀ ਸਿਰਫ 36 ਮਿੰਟਾਂ 'ਚ 10-70 ਫੀਸਦੀ ਤਕ ਚਾਰਜ ਹੋ ਜਾਂਦੀ ਹੈ।
ਇਹ ਵੀ ਪੜ੍ਹੋ- Jio, Airtel ਤੇ Vi ਦਾ ਗਾਹਕਾਂ ਨੂੰ ਤੋਹਫਾ, ਲਾਂਚ ਕੀਤੇ ਸਸਤੇ ਰਿਚਾਰਜ ਪਲਾਨ
![PunjabKesari](https://static.jagbani.com/multimedia/19_31_142474154vinfast vf 3 5-ll.jpg)
ਕੀਮਤ
VinFast VF 3 ਦੀ ਭਾਰਤ 'ਚ ਕੀਮਤ ਨੂੰ ਲੈ ਕੇ ਕੰਪਨੀ ਨੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਪਰ ਇਹ ਜਿਹੜੇ ਫੀਚਰਜ਼ ਅਤੇ ਸਹੂਲਤਾਂ ਦੇ ਨਾਲ ਆਉਂਦੀ ਹੈ ਉਸਨੂੰ ਦੇਖ ਕੇ ਉਮੀਦ ਕੀਤੀ ਜਾ ਰਹੀ ਹੈ ਕਿ ਇਸਦੀ ਕੀਮਤ 7 ਤੋਂ 10 ਲੱਖ ਰੁਪਏ ਤਕ ਹੋ ਸਕਦੀ ਹੈ। ਭਾਰਤੀ ਬਾਜ਼ਾਰ 'ਚ ਇਸਦਾ ਮੁਕਾਬਲਾ MG Cmet, Tata Tiago EV, Citroen eC3 ਅਤੇ Tata Tigor EV ਨਾਲ ਹੋਵੇਗਾ।
ਇਹ ਵੀ ਪੜ੍ਹੋ- ਹੁਣ WhatsApp ਰਾਹੀਂ ਵੀ ਕਰ ਸਕੋਗੇ ਮੋਬਾਇਲ ਰਿਚਾਰਜ, ਨਵੀਂ ਅਪਡੇਟ 'ਚ ਮਿਲੇਗਾ ਧਮਾਕੇਦਾਰ ਫੀਚਰ
BSNL ਦਾ ਧਮਾਕਾ, 100 ਤੋਂ ਵੀ ਘੱਟ 'ਚ ਕਰੋ ਅਨਲਿਮਟਿਡ ਗੱਲਾਂ
NEXT STORY