ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ ਨੇ ਹਾਲ ਹੀ 'ਚ ਆਪਣੇ ਯੇਨੋ ਐਪ ਦੇ ਰਾਹੀਂ ਬਿਨ੍ਹਾਂ ਡੈਬਿਟ ਕਾਰਡ ਦੇ ਏ.ਟੀ.ਐੱਮ. ਤੋਂ ਕੈਸ਼ ਕਢਵਾਉਣ ਦੀ ਸੁਵਿਧਾ ਆਪਣੇ ਗਾਹਕਾਂ ਨੂੰ ਪ੍ਰਦਾਨ ਕੀਤੀ ਹੈ। ਹਾਲਾਂਕਿ ਇਹ ਪਹਿਲੀ ਬੈਂਕ ਨਹੀਂ ਹੈ, ਜੋ ਬਿਨ੍ਹਾਂ ਡੈਬਿਟ ਕਾਰਡ ਦੇ ਏ.ਟੀ.ਐੱਮ. ਨਾਲ ਪੈਸੇ ਕਢਵਾਉਣ ਦੀ ਸੁਵਿਧਾ ਦੇ ਰਹੀ ਹੈ। ਐੱਸ.ਬੀ.ਆਈ. ਤੋਂ ਇਲਾਵਾ ਨਿੱਜੀ ਖੇਤਰ ਦੀਆਂ ਦੋ ਬੈਂਕ ਆਈ.ਸੀ.ਆਈ.ਸੀ.ਆਈ. ਅਤੇ ਐਕਸਿਸ ਬੈਂਕ ਵੀ ਸੁਵਿਧਾ ਪ੍ਰਦਾਨ ਕਰਦੀ ਹੈ ਪਰ ਉਸ ਦਾ ਤਰੀਕਾ ਐੱਸ.ਬੀ.ਆਈ. ਤੋਂ ਅਲੱਗ ਹੈ। ਇਹ ਬੇਹੱਦ ਸੁਵਿਧਾਜਨਕ ਹੈ, ਪਰ ਇਸ ਦੀ ਆਪਣੀ ਕੁਝ ਸੀਮਾ ਹੈ। ਆਉ ਜਾਣਦੇ ਹਾਂ ਕਿ ਬਿਨ੍ਹਾਂ ਕਾਰਡ ਤੋਂ ਕਿਸ ਤਰ੍ਹਾਂ ਕੱਢ ਸਕਦੇ ਹੋ ਏ.ਟੀ.ਐੱਮ. ਤੋਂ ਪੈਸੇ।
ਐੱਸ.ਬੀ.ਆਈ. ਦੇ ਏ.ਟੀ.ਐੱਮ. ਤੋਂ ਪੈਸੇ ਕਢਵਾਉਣ ਦਾ ਤਰੀਕਾ
ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਐੱਸ.ਬੀ.ਆਈ. ਦੇ ਏ.ਟੀ.ਐੱਮ. ਤੋਂ ਪੈਸੇ ਕਢਵਾਉਣ ਦਾ ਤਰੀਕਾ ਥੋੜਾ ਅਲੱਗ ਹੈ। ਇਹ ਸੁਵਿਧਾ ਉਨ੍ਹਾਂ ਲੋਕਾਂ ਨੂੰ ਮਿਲਦੀ ਹੈ, ਜਿਨ੍ਹਾਂ ਦਾ ਇਸ ਬੈਂਕ 'ਚ ਸੇਵਿੰਗ ਅਕਾਊਂਟ ਨਹੀਂ ਹੈ। ਇਸ ਤਰ੍ਹਾਂ ਸਮਝਦੇ ਹਨ। ਮੰਨਿਆ ਤੁਹਾਡਾ ਆਈ.ਸੀ.ਆਈ.ਸੀ.ਆਈ. ਬੈਂਕ 'ਚ ਸੇਵਿੰਗ ਅਕਾਊਂਟ ਹੈ ਅਤੇ ਤੁਹਾਡਾ ਬੱਚਾ ਕਿਸੇ ਕੰਮ ਤੋਂ ਬਾਹਰ ਗਿਆ ਹੈ। ਅਚਾਨਕ ਉਸ ਪੈਸਿਆਂ ਦੀ ਜ਼ਰੂਰਤ ਪੈ ਜਾਂਦੀ ਹੈ। ਅਜਿਹੇ 'ਚ ਜੇਕਰ ਤੁਹਾਡੇ ਬੱਚੇ ਦਾ ਮੋਬਾਇਲ ਨੰਬਰ ਹੈ ਤਾਂ ਉਹ ਕੁਝ ਪ੍ਰਤੀਕਿਰਿਆਵਾਂ ਦਾ ਪਾਲਣ ਕਰ ਆਸਾਨੀ ਨਾਲ ਆਈ.ਸੀ.ਆਈ.ਸੀ.ਆਈ. ਬੈਂਕ ਦੇ ਏ.ਟੀ.ਐੱਮ. ਤੋਂ ਬਿਨ੍ਹਾਂ ਤੁਹਾਡੇ ਡੈਵਿਟ ਕਾਰਡ ਦਾ ਇਸਤੇਮਾਲ ਕੀਤੇ ਪੈਸੇ ਕਢਵਾ ਸਕਦਾ ਹੈ।
ਬਿਨ੍ਹਾਂ ਕਾਰਡ ਦੇ ਕਢਵਾਉ ਪੈਸੇ
ਆਈ.ਸੀ.ਆਈ.ਸੀ.ਆਈ. ਬੈਂਕ ਦੀ ਵੈੱਬਸਾਈਟ ਦੇ ਮੁਤਾਬਕ, ਤੁਹਾਨੂੰ ਨੈੱਟਬੈਕਿੰਗ ਪੋਰਟਲ ਲਾਗਇੰਨ ਕਰਨਾ ਪੈਂਦਾ ਹੈ ਅਤੇ ਕਾਰਡਲੇਸ ਕੈਸ਼ ਵਿਦਡ੍ਰਾਲ ਪ੍ਰਕਿਰਿਆ ਸ਼ੁਰੂ ਕਰਨੀ ਪੈਂਦੀ ਹੈ। ਨੈੱਟਬੈਕਿੰਗ ਪੋਰਟਲ 'ਚ ਲਾਗਇੰਨ ਕਰਨ ਤੋਂ ਬਾਅਦ ਤੁਸੀਂ ਸੇਵਿੰਗ ਅਕਾਊਂਟ 'ਚ ਜਾਉ ਅਤੇ ਉਸ ਵਿਅਕਤੀ ਦਾ ਨਾਂ ਅਤੇ ਉਸ ਦਾ ਮੋਬਾਇਲ ਨੰਬਰ ਭਰੋ, ਜਿਸ ਨੂੰ ਤੁਹਾਡੇ ਕਾਰਡਲੇਸ ਕੈਸ਼ ਵਿਦਡ੍ਰਾਲ ਸੇਵਾ ਰਾਹੀਂ ਪੈਸੇ ਟ੍ਰਾਂਸਫਰ ਕਰਨਾ ਚਾਹੁੰਦੇ ਹੋ।
ਹੁਣ 'ਫੰਡ ਟ੍ਰਾਂਸਫਰ' ਟੈਬ ਨੂੰ ਕਲਿਕ ਕਰੋ ਅਤੇ ਕਾਰਡਲੈਸ ਵਿਦਡ੍ਰਾਲ ਆਪਸ਼ਨ ਦੇ ਤਹਿਤ ਬੇਨੀਫੀਅਰੀ ਦਾ ਨਾਂ ਸਿਲੈਕਟ ਕਰੋ। ਇਸ ਦੇ ਬਾਅਦ ਤੁਸੀਂ ਟ੍ਰਾਂਸਫਰ ਕੀਤੇ ਜਾਣ ਵਾਲੀ ਰਾਸ਼ੀ ਭਰੋ। ਸਫਲਤਾਪੂਰਵਕ ਅਥਾਰਿਟੀਕੇਸ਼ਨ ਤੋਂ ਬਾਅਦ ਜੋ ਰਾਸ਼ੀ ਤੁਸੀਂ ਭਰੀ ਹੈ ਉਹ ਤੁਹਾਡੇ ਅਕਾਊਂਟ 'ਚੋਂ ਕੱਟੀ ਜਾਵੇਗੀ।
ਹੁਣ ਤੁਹਾਡੇ ਮੋਬਾਇਲ 'ਤੇ ਆਈ.ਸੀ.ਆਈ.ਸੀ.ਆਈ. ਬੈਂਕ ਵਲੋਂ ਐੱਸ.ਐੱਮ.ਐੱਸ. ਰਾਹੀਂ ਚਾਰ ਅੰਕਾਂ ਦਾ ਇਕ ਯੂਨਿਕ ਕੋਡ ਮਿਲੇਗਾ ਅਤੇ ਇਸ ਹੀ ਸਮੇਂ ਬੇਨੀਫੀਸ਼ੀਅਰੀ ਨੂੰ ਵੀ ਉਸ ਦੇ ਮੋਬਾਇਲ ਦੇ ਰਾਹੀਂ ਚਾਰ ਅੰਕਾਂ ਦਾ ਇਕ ਯੂਨਿਟ ਕੋਡ ਮਿਲੇਗਾ ਅਤੇ ਇਸ ਹੀ ਸਮੇਂ ਬੇਨੀਫੀਸ਼ੀਅਰੀ ਨੂੰ ਵੀ ਉਸ ਦੇ ਮੋਬਾਇਲ 'ਤੇ 6 ਅੰਕਾਂ ਦਾ ਇਕ ਯੂਨਿਟ ਕੋਡ ਮਿਲੇਗਾ। ਤੁਹਾਨੂੰ ਚਾਰ ਅੰਕਾਂ ਦਾ ਇਹ ਕੋਡ ਬੇਨੀਫੀਸ਼ੀਅਰੀ ਨੂੰ ਦੱਸਣਾ ਹੋਵੇਗਾ। ਇਹ ਟ੍ਰਾਂਜੈਕਸ਼ਨ ਅਤੇ ਐੱਸ.ਐੱਮ.ਐੱਸ. ਕੋਡ ਅਗਲੇ ਦਿਨ ਦੀ ਅੱਧੀ ਰਾਤ ਤੱਕ ਲਈ ਮੰਨਣਾ ਹੋਵੇਗਾ।
ਇਸ ਦੇ ਬਾਅਦ ਬੇਨੀਫੀਸ਼ੀਅਰੀ ਨੂੰ ਆਈ.ਸੀ.ਆਈ.ਸੀ.ਆਈ. ਬੈਂਕ ਦੇ ਏ.ਟੀ.ਐੱਮ. 'ਚ ਅਲੱਗ ਮੋਬਾਇਲ ਨੰਬਰ, ਚਾਰ ਅਤੇ ਛੇ ਅੰਕਾਂ ਦਾ ਵੈਰੀਫਿਕੇਸ਼ਨ ਕੋਡ (ਜੋ ਐੱਸ.ਐੱਮ.ਐੱਸ. ਤੋਂ ਅਲੱਗ ਮਿਲਿਆ ਹੈ) ਅਤੇ ਕੁਲ ਰਾਸ਼ੀ ਦੇਣੀ ਹੋਵੇਗੀ।
ਕੈਸ਼ ਵਿਦਡ੍ਰਾਲ ਲਿਮਿਟ ਅਤੇ ਟ੍ਰਾਂਜੈਕਸ਼ਨ ਚਾਰਜ
ਸੇਂਡਰ ਬੇਨੀਫੀਸ਼ੀਅਰੀ ਨੂੰ ਪ੍ਰਤੀ ਟ੍ਰਾਂਜੈਕਸ਼ਨ 10 ਹਜ਼ਾਰ ਰੁਪਏ, ਇਕ ਦਿਨ 'ਚ 20,000 ਰੁਪਏ ਅਤੇ ਇਕ ਮਹੀਨੇ 'ਚ 25,000 ਰੁਪਏ ਟ੍ਰਾਂਸਫਰ ਕਰ ਸਕਦਾ ਹੈ। ਇਸ ਸੁਵਿਧਾ ਲਈ ਪ੍ਰਤੀ ਟ੍ਰਾਂਜੈਕਸ਼ਨ 25 ਰੁਪਏ ਦਾ ਸ਼ੁਲਕ ਅਕਾਊਂਟ ਤੋਂ ਕੱਟਦਾ ਹੈ, ਜਿਸ 'ਚ ਟੈਕਸ ਵੀ ਸ਼ਮੂਲੀਅਤ ਹੈ। ਕਾਰਡਲੇਸ ਕੈਸ਼ ਵਿਦਡ੍ਰਾਲ ਦੀ ਪ੍ਰਕਿਰਿਆ ਦੌਰਾਨ ਪਾਸਕੋਡ ਵਗੈਰਹ 'ਚ ਜੇਕਰ ਕੋਈ ਸਿਮਮੈਚ ਹੁੰਦਾ ਹੈ ਤਾਂ ਕਾਰਡਲੇਸ ਕੈਸ਼ ਵਿਦਡ੍ਰਾਲ ਟ੍ਰਾਂਜੈਕਸ਼ਨ ਬਲਾਕ ਹੋ ਜਾਵੇਗਾ ਅਤੇ ਰਾਸ਼ੀ ਸੇਂਡਰ ਦੇ ਅਕਾਊਂਟ 'ਚ ਵਾਪਸ ਚਲੀ ਜਾਵੇਗੀ।
ਐਕਸਿਸ ਬੈਂਕ ਰਾਹੀਂ ਏ.ਟੀ.ਐੱਮ. ਤੋਂ ਕਾਰਡਲੇਸ ਡਿਦਡ੍ਰਾਲ
ਇੰਸਟਾ ਮਨੀ ਟ੍ਰਾਂਸਫਰ (ਆਈ.ਐੱਮ.ਟੀ) ਇਕ ਇੰਟਰਨੈੱਟ ਬੈਕਿੰਗ ਸੇਵਾ ਹੈ, ਜਿਸ ਦੇ ਰਾਹੀਂ ਤੁਸੀਂ ਬੇਨੀਫੀਸ਼ੀਅਰੀ ਨੂੰ ਨਕਦੀ ਭੇਜ ਸਕਦੇ ਹੋ। ਆਈ.ਸੀ.ਆਈ.ਸੀ.ਆਈ. ਬੈਂਕ ਦੇ ਕਾਨਸੇਪਟ ਵਲੋਂ ਬੇਨੀਫੀਸ਼ੀਅਰੀ ਬੈਂਕ ਦੇ ਏ.ਟੀ.ਐੱਮ. ਤੋਂ ਬਿਨ੍ਹਾਂ ਡੈਵਿਟ ਕਾਰਡ ਦੇ ਪੈਸੇ ਕਢਵਾ ਸਕਦੇ ਹੋ।
ਗੂਲੇਟਰੀ ਦੀ ਸਖਤੀ ਨਾਲ ਬਾਜ਼ਾਰ 'ਚੋਂ ਗਾਇਬ ਹੋਏ ਡਿਟੋਲ ਤੇ ਸੈਵਲੋਨ
NEXT STORY