ਨਵੀਂ ਦਿੱਲੀ: ਦੁਨੀਆ ਭਰ 'ਚ ਕਈ ਅਜਿਹੇ ਕਾਰੋਬਾਰੀ ਪਰਿਵਾਰ ਹਨ ਜਿਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਕਾਰੋਬਾਰ ਨੂੰ ਨਵੀਂ ਉੱਚਾਈ ਅਤੇ ਪਛਾਣ ਦਿੱਤੀ ਹੈ। ਦੁਨੀਆ ਦੇ ਟਾਪ ਫੈਮਿਲੀ ਬਿਜ਼ਨੈੱਸ ਨੂੰ ਬਲਿਊਬਰਗ ਡਾਟਾ ਰੈਂਕਿੰਗ 'ਚ ਸਾਹਮਣੇ ਲਿਆਂਦਾ ਗਿਆ ਹੈ। ਇਸ ਨੂੰ ਕੁਝ ਸਮਾਂ ਪਹਿਲਾਂ ਵਿਜ਼ੁਅਲ ਕੈਪਿਟੇਲਿਸਟ 'ਚ ਵੀ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਸੂਚੀ 'ਚ ਤਿੰਨ ਅਮਰੀਕੀ ਕਾਰੋਬਾਰੀ ਪਰਿਵਾਰ ਟਾਪ 'ਤੇ ਅਤੇ ਪੰਜਵੇਂ ਸਥਾਨ 'ਤੇ ਭਾਰਤ ਦੀ ਰਿਲਾਇੰਸ ਇੰਡਸਟਰੀਜ਼ ਹੈ।
ਬਲਿਊਬਰਗ ਦੀ ਰੈਂਕਿੰਗ ਮੁਤਾਬਕ ਟਾਪ ਦੋ 'ਚ ਸ਼ਾਮਲ ਵਾਲਟਨ ਅਤੇ ਮਾਰਸ ਫੈਮਿਲੀ ਕੰਜ਼ਿਊਮਰ ਗੁਡਸ ਦਾ ਕਾਰੋਬਾਰ ਕਰਦੇ ਹਨ, ਜਦਕਿ ਤੀਜੇ ਨੰਬਰ 'ਤੇ ਆਏ ਕੋਚ ਉਦਯੋਗਿਕ ਕਾਰੋਬਾਰੀ ਹਨ। ਵਾਲਟਨ ਪਰਿਵਾਰ ਦੀ ਕੁੱਲ ਜ਼ਾਇਦਾਦ 120 ਬਿਲੀਅਨ ਡਾਲਰ ਦੀ ਹੈ। ਵਾਲਟਨ ਪਰਿਵਾਰ ਦੀ ਸੈਮ ਵਾਲਟਨ ਨੇ 1945 'ਚ ਆਪਣਾ ਪਹਿਲਾਂ ਸਟੋਰ ਖੋਲ੍ਹਿਆ ਸੀ। 1992 'ਚ ਸੈਮ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਵੱਡੇ ਬੇਟੇ ਰਾਬ ਵਾਲਟਨ ਨੇ ਕਾਰੋਬਾਰ ਸੰਭਾਲਿਆ। 2016 'ਚ ਸਟੁਅਰਟ ਵਾਲਟਨ ਇਸ ਦੇ ਮੁਖੀ ਬਣੇ।
ਮਾਰਸ ਫੈਮਿਲੀ ਦੀ 120 ਬਿਲੀਅਨ ਡਾਲਰ ਸੰਪਤੀ ਉਨ੍ਹਾਂ ਦੇ ਕਾਰੋਬਾਰ ਮਿਲਕੀ ਵੇ, ਸਿਨਕਰਸ, ਐੱਮ ਐਂਡ ਐੱਮ, ਟਵਿਕਸ ਅਤੇ ਰਿਗਲੇ ਚਿਊਇੰਗਮ ਦੇ ਦਮ 'ਤੇ ਹੈ। ਸਾਊਦੀ ਅਰਬ ਦਾ ਸ਼ਾਹੀ ਪਰਿਵਾਰ ਆਪਣੇ ਦੇਸ਼ ਦੇ ਵੱਡੇ ਤੇਲ ਭੰਡਾਰਾਂ ਦੀ ਵਜ੍ਹਾ ਨਾਲ ਇਸ ਸੂਚੀ 'ਚ ਹੈ। ਰਿਲਾਇੰਸ ਇੰਡਸਟਰੀਜ਼ ਗਰੁੱਪ ਦੇ ਮਾਲਕ ਅੰਬਾਨੀ ਪਰਿਵਾਰ ਇਸ ਸੂਚੀ 'ਚ ਪੰਜਵੇਂ ਸਥਾਨ 'ਤੇ ਹਨ। ਇਸ ਗਰੁੱਪ ਦੇ ਕੋਲ ਕੁੱਲ 81 ਬਿਲੀਅਨ ਡਾਲਰ ਦੀ ਸੰਪਤੀ ਹੈ। ਫਰਾਂਸ ਦੇ ਲਗਜ਼ਰੀ ਬ੍ਰਾਂਡ ਹਰਮਸ ਅਤੇ ਚੈਨਲ ਨੇ ਵੀ ਟਾਪ 10 'ਚ ਜਗ੍ਹਾ ਬਣਾਈ ਹੈ।
ਚੀਨ 'ਤੇ ਭਾਰਤੀ ਬੈਨ ਦਾ ਅਸਰ : Huawei ਨੇ ਕੀਤਾ ਇਸ ਸਮਾਰਟਫੋਨ ਕੰਪਨੀ ਨੂੰ ਵੇਚਣ ਦਾ ਐਲਾਨ
NEXT STORY