ਆਟੋ ਡੈਸਕ– ਚੀਨ ਦੀ FAW ਗਰੁੱਪ ਨੇ ਹਾਲ ਹੀ ’ਚ ਆਪਣੀ ਸਪੈਸ਼ਲ-ਐਡੀਸ਼ਨ ਮਾਡਲ Bestune T77 ਕ੍ਰਾਸਓਵਰ ਨੂੰ ਪੇਸ਼ ਕੀਤਾ ਹੈ। ਕੰਪਨੀ ਇਸ ਨੂੰ ਚੀਨ ਦੀ ਸਮਾਰਟਫੋਨ ਬਨਾਉਣ ਵਾਲੀ ਕੰਪਨੀ ਸ਼ਾਓਮੀ ਦੇ ਸਹਿਯੋਗ ਨਾਲ ਮਿਲ ਕੇ ਬਣਾ ਰਹੀ ਹੈ। ਕਾਰ ਦੇ ਫੀਚਰਜ਼ ’ਚ ਵੱਡਾ ਬਦਲਾਅ ਕੀਤਾ ਗਿਆ ਹੈ। ਮਕੈਨੀਕਲੀ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਕਾਰ ’ਚ ਸਭ ਤੋਂ ਵੱਡਾ ਫੀਚਰ Xiao AI - ਸ਼ਾਓਮੀ ਵਰਚੁਅਲ ਅਸਿਸਟੈਂਟ ਦਿੱਤਾ ਗਿਆ ਹੈ। ਇਹ ਬਿਲਕੁਲ ਉਸੇ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਦੂਜੀਆਂ ਕੰਪਨੀਆਂ ਦੇ ਗੂਗਲ ਅਸਿਸਟੈਂਟ, ਐਪਲ ਦੀ ਸੀਰੀ, ਅਮੇਜ਼ਨ ਦਾ ਅਲੈਕਸਾ ਅਤੇ ਸੈਮਸੰਗ ਦਾ ਬਿਕਸਬੀ ਕਰਦੇ ਹਨ। ਇਸ ਤੋਂ ਇਲਾਵਾ ਵਾਇਸ ਕਮਾਂਡਸ, ਡੈਸ਼ਬੋਰਡ ਦੇ ਉੱਪਰ ਇਕ ਹੋਲੋਗ੍ਰਾਫਿਕਸ ਸਿਸਟਮ ਹੈ ਜੋ ਇਕ ਛੋਟੇ ਰੋਬੋਟ ਜਾਂ ਐਨੀਮੇਟਿਡ ਲਕੜੀ ਦੇ ਰੂਪ ’ਚ Xiao AI ਦਾ ਅਵਤਾਰ ਪ੍ਰਦਰਸ਼ਿਤ ਕਰਦਾ ਹੈ।
ਸ਼ਾਓਮੀ ਦਾ ਦਾਅਵਾ ਹੈ ਕਿ ਕਾਰ ’ਚ ਮਿਲਣ ਵਾਲਾ Xiao AI ਦੂਜੇ ਵਾਹਨਾਂ ’ਚ ਮਿਲਣ ਵਾਲੇ ਵਰਚੁਅਲ ਅਸਿਸਟੈਂਸ ਅਤੇ ਕੰਟਰੋਲ ਸਮਾਰਟ ਹਾਊਸ ਫੰਕਸ਼ਨ ਤੋਂ ਕਈ ਜ਼ਿਆਦਾ ਸਮਰੱਥ ਹਨ। Xiao AI ਦੀ ਮਦਦ ਨਾਲ ਲਾਈਟਸ, ਏਅਰ ਕੰਡੀਸ਼ਨਰ ਅਤੇ ਕਈ ਹੋਰ ਚੀਜ਼ਾਂ ਜਿਵੇਂ- ਸਵਿੱਚ ਆਨ ਅਤੇ ਆਫ ਕਰ ਸਕਦੇ ਹੋ। ਇਹ ਸਾਰੇ ਫੀਚਰਜ਼ ਇਸ ਤੱਥ ਦੇ ਨਾਲ ਕਿ ਗੂਗਲ ਚੀਨੀ ਬਾਜ਼ਾਰ ’ਚ ਕੰਮ ਨਹੀਂ ਕਰਦਾ, ਇਸ ਦਾ ਮਤਲਬ ਹੈ ਕਿ ਵਰਚੁਅਲ ਅਸਿਸਟੈਂਟ ਉਥੇ ਕਾਫੀ ਉਪਯੋਹੀ ਹੋਵੇਗਾ।
Bestune T77 ਇਤ 4ਯ5 ਮੀਟਰ ਲੰਬੀ 5-ਸੀਟਰ ਕ੍ਰਾਸਓਵਰ ਹੈ। ਇਸ ਵਿਚ 1.2 ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਹੈ ਜੋ 143bhp ਦੀ ਪਾਵਰ ਦਿੰਦਾ ਹੈ ਅਤੇ 7-ਸਪੀਡ ਡਿਊਲ-ਕਲੱਚ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ। Bestune ਨੂੰ ਸਿਰਫ ਚੀਨ ’ਚ ਵੇਚਿਆ ਜਾਂਦਾ ਹੈ।
ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ, GPF 'ਤੇ ਮਿਲੇਗਾ 8% ਰਿਟਰਨ
NEXT STORY