ਨਵੀਂ ਦਿੱਲੀ (ਭਾਸ਼ਾ)–ਆਨਲਾਈਨ ਖਾਣਾ ਆਰਡਰ ਅਤੇ ਡਲਿਵਰੀ ਦੀ ਸਹੂਲਤ ਦੇਣ ਵਾਲੀ ਕੰਪਨੀ ਜ਼ੋਮੈਟੋ ਨੇ ਅਪ੍ਰੈਲ 2022 ਤੋਂ ਪਲਾਸਟਿਕ ਦੀ ਵਰਤੋਂ ਦੇ ਮਾਮਲੇ ’ਚ 100 ਫੀਸਦੀ ਨਿਰਪੱਖ ਹੋਣ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਕੰਪਨੀ ਜਿੰਨੇ ਪਲਾਸਟਿਕ ਦੀ ਵਰਤੋਂ ਕਰੇਗੀ, ਉਸ ਤੋਂ ਕਿਤੇ ਵੱਧ ਦੀ ਰਿਸਾਈਕਲਿੰਗ ਕਰੇਗੀ। ਕੰਪਨੀ ਨੇ ਕਿਹਾ ਕਿ ਇਸ ਤੋਂ ਇਲਾਵਾ ਉਸ ਨੇ ਅਗਲੇ 3 ਸਾਲਾਂ ’ਚ 10 ਕਰੋੜ ਰੁਪਏ ਤੋਂ ਵੱਧ ਡਲਿਵਰੀ ਈਕੋ-ਫ੍ਰੈਂਡਲੀ ਡੱਬਿਆਂ ’ਚ ਕਰਨ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ : ਵਿਵਾਦਿਤ ਟਾਪੂਆਂ 'ਤੇ 'ਰੂਸ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤਾ ਹੈ : ਜਾਪਾਨ
ਜ਼ੋਮੈਟੋ ਦੇ ਸੰਸਥਾਪਕ ਅਤੇ ਸੀ. ਈ. ਓ. ਦੀਪਿੰਦਰ ਗੋਇਲ ਨੇ ਇਕ ਬਲਾਗਸਪੌਟ ’ਚ ਕਿਹਾ ਕਿ ਚੌਗਿਰਦੇ ਨੂੰ ਨੁਕਸਾਨ ਪਹੁੰਚਾਏ ਬਿਨਾਂ ਕੁਦਰਤ ’ਚ ਖੁਦ ਘੁਲ-ਮਿਲ ਜਾਣ ਵਾਲੇ ਅਤੇ ਹੋਰ ਗੈਰ-ਪਲਾਸਟਿਕ ਬਦਲ ਨੂੰ ਬੜ੍ਹਾਵਾ ਦੇਣਾ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਬੜ੍ਹਾਵਾ ਦੇ ਕੇ ਅਜਿਹੇ ਉਤਪਾਦਾਂ ਨੂੰ ਵਧੇਰੇ ਰਿਆਇਤੀ ਅਤੇ ਮੁਹੱਈਆ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਨੇ ਲਿਖਿਆ ਕਿ ਹੁਣ ਤੋਂ ਜ਼ੋਮੈਟੋ ਰਾਹੀਂ ਤੁਸੀਂ ਜੋ ਵੀ ਖਾਣਾ ਆਰਡਰ ਕਰੋਗੇ, ਉਹ 100 ਫੀਸਦੀ ਪਲਾਸਟਿਕ ਨਿਰਪੱਖ ਹੋਵੇਗਾ।
ਇਹ ਵੀ ਪੜ੍ਹੋ : ਪਾਕਿ 'ਚ ਮਹਿਲਾ ਯੂਨੀਵਰਸਿਟੀ ਨੇ ਵਿਦਿਆਰਥਣਾਂ ਦੇ ਸਮਾਰਟਫੋਨ ਦੀ ਵਰਤੋਂ 'ਤੇ ਲਾਈ ਰੋਕ
ਇਸ ਦਾ ਮਤਲਬ ਹੈ ਕਿ ਅਸੀਂ ਸਵੈਇੱਛਾ ਨਾਲ ਤੁਹਾਡੇ ਆਰਡਰ ਦੀ ਪੈਕਿੰਗ ’ਚ ਇਸਤੇਮਾਲ ਹੋਣ ਵਾਲੇ ਪਲਾਸਟਿਕ ਤੋਂ ਵੱਧ ਪਲਾਸਟਿਕ ਦੀ ਰਿਸਾਈਕਲਿੰਗ ਕਰਾਂਗੇ। ਗੋਇਲ ਨੇ ਕਿਹਾ ਕਿ ਇਸ ਲਈ ਕੰਪਨੀ ਨੇ ਅਤਿਆਧੁਨਿਕ ਆਈ.ਐੱਸ.ਓ.-ਪ੍ਰਮਾਣਿਤ ਪਲਾਸਟਿਕ ਕਚਰਾ ਪ੍ਰਬੰਧਨ ਸੰਗਠਨਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ੋਮੈਟੋ ਸਾਰੇ ਤਰ੍ਹਾਂ ਦੇ ਵਿਅੰਜਨਾਂ ਲਈ ਈਕੋ-ਫ੍ਰੈਂਡਲੀ ਪੈਕੇਟ ਵਿਕਸਿਤ ਕਰਨ ’ਤੇ ਵੀ ਜ਼ੋਰ ਦੇ ਰਹੀ ਹੈ।
ਇਹ ਵੀ ਪੜ੍ਹੋ : ਨੇਪਾਲ 'ਚ ਫੌਜੀ ਜਹਾਜ਼ ਹੋਇਆ ਹਾਦਸਾਗ੍ਰਸਤ, 6 ਜਵਾਨ ਹੋਏ ਜ਼ਖਮੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਡਾਲਰ ਦੇ ਮੁਕਾਬਲੇ ਰੁਪਏ 'ਚ ਆਈ ਵੱਡੀ ਗਿਰਾਵਟ, 32 ਪੈਸੇ ਟੁੱਟ ਕੇ ਹੋਇਆ ਬੰਦ
NEXT STORY