ਚੰਡੀਗੜ੍ਹ (ਨਿਆਮੀਆਂ)-ਚੰਡੀਗਡ਼੍ਹ ਯੂਨੀਵਰਸਿਟੀ ਘਡ਼ੂੰਆਂ ਦੇ ਕੈਂਪਸ ਵਿਚ ‘ਵਰਸਿਟੀ ਪ੍ਰਸਾਸ਼ਨ ਵਲੋਂ ਭਾਰਤੀ ਸਟੇਟ ਬੈਂਕ ’ਤੇ ਰੋਟਰੀ ਕਲੱਬ ਖਰਡ਼ ਦੇ ਸਹਿਯੋਗ ਦੇ ਨਾਲ 9ਵਾਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਦਾਨ ਕੀਤੇ ਗਏ ਖੂਨ ਨੂੰ ਇਕੱਤਰ ਕਰਨ ਲਈ ਪੀ. ਜੀ. ਆਈ. ਚੰਡੀਗਡ਼੍ਹ ਤੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਚੰਡੀਗਡ਼੍ਹ ਤੋਂ ਡਾਕਟਰਾਂ ਦੀਆਂ ਟੀਮਾਂ ਪੁੱਜੀਆਂ ਸਨ। ਕੈਂਪ ਵਿਚ ਕੁੱਲ 706 ਯੂਨਿਟ ਖੂਨਦਾਨ ਕੀਤਾ ਗਿਆ। ਇਸ ਕੈਂਪ ਵਿਚ ਮੋਹਾਲੀ ਜ਼ਿਲੇ ਦੇ ਅਸਿਸਟੈਂਟ ਕਮਿਸ਼ਨਰ (ਜਨਰਲ) ਜਸਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਖੂਨਦਾਨ ਕੈਂਪ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਕਾਰੀਆਂ ਤੇ ਸਟਾਫ ਨੇ ਵੱਧ-ਚਡ਼੍ਹ ਕੇ ਹਿੱਸਾ ਲਿਆ। ਇਸ ਕੈਂਪ ਵਿਚ ਭਾਰਤੀ ਸਟੇਟ ਬੈਂਕ ਦੇ ਰੀਜ਼ਨਲ ਮੈਨੇਜਰ ਪੀ. ਕੇ ਪਾਂਧੀ, ਰੋਟਰੀ ਕਲੱਬ ਖਰਡ਼ ਤੋਂ ਪ੍ਰਧਾਨ ਵਿਨੇ ਰਾਜਪੂਤ, ਚੇਅਰਮੈਨ ਕਮਲਦੀਪ ਸਿੰਘ ਟਿਵਾਣਾ, ਸੈਕਟਰੀ ਐਡਵੋਕੇਟ ਰਣਜੀਤ ਸਿੰਘ ਰਾਏ ਅਤੇ ਚੰਡੀਗਡ਼੍ਹ ਯੂਨੀਵਰਸਿਟੀ ਘਡ਼ੂੰਆਂ ਦੇ ਅਧਿਕਾਰੀ ਮੌਜੂਦ ਸਨ।
ਸੰਨੀ ਇਨਕਲੇਵ ਵਿਖੇ ਮਨਾਇਆ ਸੀਨੀਅਰ ਸਿਟੀਜਨ ਡੇਅ
NEXT STORY