ਚੰਡੀਗੜ੍ਹ (ਅਵਿਨਾਸ਼ ਪਾਂਡੇ)- ਵਿਦੇਸ਼ਾਂ ਵਿਚ ਬੈਠ ਕੇ ਖਾਲਿਸਤਾਨ ਲਹਿਰ ਨੂੰ ਬੜਾਵਾ ਦੇਣ ਵਾਲੇ ਅੱਤਵਾਦੀਆਂ ਦੀਆਂ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਹਰਿਆਣਾ ਵਿਚ ਖਾਲਿਸਤਾਨ ਸਰਗਰਮੀ ਨੂੰ ਹੁੰਗਾਰਾ ਨਹੀਂ ਮਿਲ ਸਕਿਆ। ਹਾਲਾਂਕਿ ਪਿਛਲੇ ਦੋ ਸਾਲਾਂ ਵਿਚ ਕਿਸਾਨ ਅੰਦੋਲਨ ਦੌਰਾਨ ਕੁਝ ਮੌਕਿਆਂ ’ਤੇ ਖਾਲਿਸਤਾਨ ਸਮਰਥਕਾਂ ਦੀ ਗੂੰਜ ਜ਼ਰੂਰ ਸੁਣਾਈ ਦਿੱਤੀ ਪਰ ਖੁਫੀਆ ਏਜੰਸੀਆਂ ਦੀ ਚੌਕਸੀ ਨਾਲ ਲਹਿਰ ਅੱਗੇ ਨਹੀਂ ਵਧ ਸਕੀ। ਸਿੱਖ ਫਾਰ ਜਸਟਿਸ ਦੇ ਚੀਫ਼ ਗੁਰਪਤਵੰਤ ਸਿੰਘ ਪੰਨੂ ਦੀ ਕਾਲ ਹੋਵੇ ਜਾਂ ਫਿਰ ਖਾਲਿਸਤਾਨ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਸੰਗਠਨ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਹਰਿਆਣਾ ਵਿਚ ਸ਼ਰਨ ਲੈਣਾ ਹੋਵੇ, ਇਨ੍ਹਾਂ ਸਾਰੇ ਮਾਮਲਿਆਂ ਨਾਲ ਖਾਲਿਸਤਾਨ ਦਾ ਨਾਂ ਜ਼ਰੂਰ ਸਾਹਮਣੇ ਆਇਆ। ਖਾਲਿਸਤਾਨੀ ਅੱਤਵਾਦੀਆਂ ਦੇ ਸਮੂਹਾਂ ਦੇ ਇਸ਼ਾਰੇ ’ਤੇ ਕੰਮ ਕਰਨ ਵਾਲੇ ਕਈ ਅੱਤਵਾਦੀਆਂ ਨੂੰ ਹਰਿਆਣਾ ਪੁਲਸ ਨੇ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ। ਬੀਤੇ ਦਿਨੀਂ ਐੱਨ. ਆਈ. ਏ. ਨੇ ਰਾਜ ਦੇ ਕਰਨਾਲ ਅਤੇ ਸਿਰਸਾ ਜ਼ਿਲ੍ਹੇ ਵਿਚ ਵਿਦੇਸ਼ੀ ਫੰਡਿੰਗ ਦੀ ਸੂਚਨਾ ’ਤੇ ਖਾਲਿਸਤਾਨ ਸਮਰਥਕਾਂ ਦੇ ਕਈ ਟਿਕਾਣਿਆਂ ’ਤੇ ਛਾਪਾ ਮਾਰਿਆ ਸੀ, ਜਿਸ ਵਿਚ ਜਾਂਚ ਏਜੰਸੀ ਨੂੰ ਅਹਿਮ ਸਬੂਤ ਹੱਥ ਲੱਗੇ ਸਨ।
ਕਿਸਾਨ ਅੰਦੋਲਨ ਵਿਚ ਦੰਗਾਕਾਰੀਆਂ ਨੇ ਖਾਲਿਸਤਾਨ ਦੇ ਸਮਰਥਨ ਵਿਚ ਭਰੀ ਸੀ ਹੁੰਕਾਰ
ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਲੰਬੇ ਸਮੇਂ ਤੱਕ ਹਰਿਆਣਾ-ਦਿੱਲੀ ਬਾਰਡਰ ’ਤੇ ਚੱਲੇ ਕਿਸਾਨ ਅੰਦੋਲਨ ਦੌਰਾਨ ਕਈ ਮੌਕਿਆਂ ’ਤੇ ਖਾਲਿਸਤਾਨ ਸਮਰਥਕਾਂ ਦੇ ਹੋਣ ਦੇ ਇਨਪੁਟ ਮਿਲੇ ਸਨ। ਅੰਦੋਲਨ ਦੀ ਰਣਨੀਤੀ ਤਹਿਤ ਜਦੋਂ ਕਿਸਾਨਾਂ ਦੀ ਦਿੱਲੀ ਵਿਚ ਅਹਿਮ ਰੈਲੀ ਹੋਈ ਸੀ। ਉਸ ਦੌਰਾਨ ਖਾਲਿਸਤਾਨ ਸਮਰਥਕਾਂ ਦੀ ਹਾਜ਼ਰੀ ਦਾ ਦਾਅਵਾ ਕੀਤਾ ਹੈ। ਉਸ ਸਮੇਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿਚ ਉਹ ਲੋਕ ਨਾਅਰਾ ਲਗਾ ਰਹੇ ਸਨ। ਇਸ ਤਰ੍ਹਾਂ ਦੇ ਕਈ ਮਾਮਲੇ ਕਿਸਾਨ ਅੰਦੋਲਨ ਦੌਰਾਨ ਵੇਖਣ ਨੂੰ ਮਿਲੇ, ਜਿਸ ਵਿਚ ਭਾਰੀ ਗਿਣਤੀ ਵਿਚ ਵਿਦੇਸ਼ਾਂ ਤੋਂ ਫੰਡ ਆਉਣ ਦੀ ਗੱਲ ਸਾਹਮਣੇ ਆਈ। ਐੱਨ. ਆਈ. ਏ. ਸਮੇਤ ਕਈ ਜਾਂਚ ਏਜੰਸੀਆਂ ਨੇ ਇਸ ਮਾਮਲੇ ਵਿਚ ਕਈ ਲੋਕਾਂ ਖ਼ਿਲਾਫ਼ ਜਾਂਚ ਵੀ ਕੀਤੀ ਸੀ।
ਇਹ ਵੀ ਪੜ੍ਹੋ- ਹੜ੍ਹ ਪ੍ਰਭਾਵਿਤ ਪਿੰਡਾਂ 'ਚ ਰੈਸਕਿਊ ਕਰਨ ਪੁੱਜੇ MP ਸੁਸ਼ੀਲ ਰਿੰਕੂ, ਬੱਚਿਆਂ ਨੂੰ ਗੋਦੀ 'ਚ ਚੁੱਕ ਸੁਰੱਖਿਅਤ ਥਾਂ 'ਤੇ ਪਹੁੰਚਾਇਆ
ਅੰਮ੍ਰਿਤਪਾਲ ਨੇ ਸ਼ਾਹਾਬਾਦ ਨੂੰ ਬਣਾਇਆ ਸੀ ਟਿਕਾਣਾ
ਲੰਘੇ ਮਾਰਚ ਮਹੀਨੇ ਵਿਚ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਹਰਿਆਣਾ ਦੇ ਕੁਰਕੁਸ਼ੇਤਰ ਜ਼ਿਲ੍ਹੇ ਦੇ ਸ਼ਾਹਾਬਾਦ ਦੀ ਨਿਊ ਸਿੱਧਾਰਥ ਕਾਲੋਨੀ ਵਿਚ ਆਪਣਾ ਟਿਕਾਣਾ ਬਣਾਇਆ ਸੀ। ਉਹ 24 ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਇਕ ਔਰਤ ਦੇ ਘਰ ਲੁਕਿਆ ਰਿਹਾ, ਬਾਅਦ ਵਿਚ ਉੱਥੋਂ ਹੀ ਫਰਾਰ ਹੋ ਗਿਆ ਸੀ। ਮਾਮਲਾ ਖੁੱਲ੍ਹਿਆ ਤਾਂ ਕੁਰੁਕਸ਼ੇਤਰ ਪੁਲਸ ਸਰਗਰਮ ਹੋ ਗਈ ਅਤੇ ਪਨਾਹਗਾਰ ਔਰਤ ਬਲਜੀਤ ਕੌਰ ਨੂੰ ਗਿ੍ਫ਼ਤ ਵਿਚ ਲੈ ਕੇ ਉਸ ਨੂੰ ਪੰਜਾਬ ਐੱਸ. ਟੀ. ਐੱਫ਼. ਨੂੰ ਸੌਂਪ ਦਿੱਤਾ ਸੀ। ਔਰਤ ਨੇ ਮੰਨਿਆ ਸੀ ਕਿ ਅੰਮ੍ਰਿਤਪਾਲ ਇਥੋਂ ਉਤਰਾਖੰਡ ਲਈ ਨਿਕਲਿਆ ਸੀ। ਦੱਸਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਦੇ ਬੇਹੱਦ ਕਰੀਬੀ ਰਹੇ ਪਪਲਪ੍ਰੀਤ ਸਿੰਘ ਨੇ ਸ਼ਾਹਾਬਾਦ ਦੀ ਬਲਜੀਤ ਕੌਰ ਨੂੰ ਆਪਣੇ ਸੰਪਰਕ ਵਿਚ ਲਿਆ ਸੀ ਅਤੇ ਉਨ੍ਹਾਂ ਦੇ ਘਰ ਰੁਕਣ ਦੀ ਗੱਲ ਕੀਤੀ ਸੀ, ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਔਰਤ ਬਲਜੀਤ ਕੌਰ ਦੇ ਘਰ ਪਹੁੰਚੇ ਸਨ। ਚਰਚਾ ਹੈ ਕਿ ਸੋਸ਼ਲ ਮੀਡੀਆ ’ਤੇ ਔਰਤ ਅੰਮ੍ਰਿਤਪਾਲ ਦੀ ਸਮਰਥਕ ਰਹੀ ਹੈ। ਉਸ ਦੇ ਭਰਾ ਦੇ ਇੰਸਟਾਗ੍ਰਾਮ ਅਤੇ ਫੇਸਬੁਕ ਅਕਾਊਂਟ ’ਤੇ ਅਕਸਰ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਨਾਲ ਜੁੜੀ ਸਮੱਗਰੀ ਵੇਖੀ ਗਈ ਸੀ।
ਕਰਨਾਲ ਵਿਚ ਬੱਬਰ ਖਾਲਸਾ ਦੇ ਚਾਰ ਅੱਤਵਾਦੀ ਹੋਏ ਸਨ ਗ੍ਰਿਫ਼ਤਾਰ
ਪਿਛਲੇ ਸਾਲ ਕਰਨਾਲ ਪੁਲਸ ਨੇ ਇੰਟੈਲੀਜੈਂਸ ਬਿਊਰੋ (ਆਈ. ਬੀ.) ਦੀ ਸੂਚਨਾ ’ਤੇ ਨੈਸ਼ਨਲ ਹਾਈਵੇ ਸਥਿਤ ਬਸਤਾੜਾ ਟੋਲ ਪਲਾਜ਼ੇ ਕੋਲੋਂ ਇਕ ਇਨੋਵਾ ਕਾਰ ਵਿਚ ਚਾਰ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਕੋਲੋਂ ਕਰੀਬ ਸਾਢੇ ਸੱਤ ਕਿੱਲੋ ਆਈ. ਈ. ਡੀ. (ਵਿਸਫੋਟਕ ਸਮੱਗਰੀ), ਪਾਕਿਸਤਾਨ ਨਿਰਮਤ ਇਕ ਪਿਸਟਲ, ਮੈਗਜ਼ੀਨ, 31 ਜ਼ਿੰਦਾ ਕਾਰਤੂਸ, ਛੇ ਮੋਬਾਇਲ ਫੋਨ ਅਤੇ 1.30 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਸਨ। ਇਹ ਸਮੱਗਰੀ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਹਰਿਵੰਦਰ ਸਿੰਘ ਰਿੰਦਾ ਵਲੋਂ ਭੇਜੀ ਗਈ ਲੋਕੇਸ਼ਨ ’ਤੇ ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ਤੋਂ ਤੇਲੰਗਾਨਾ ਦੇ ਆਦਿਲਾਬਾਦ ਲਿਜਾਈ ਜਾ ਰਹੀ ਸੀ। ਇਨ੍ਹਾਂ ਮੁਲਜ਼ਮਾਂ ਵਿਚ ਗੁਰਪ੍ਰੀਤ, ਅਮਨਦੀਪ, ਪਰਵਿੰਦਰ ਅਤੇ ਭੁਪਿੰਦਰ ਪੰਜਾਬ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦਾ ਸੰਬੰਧ ਬੱਬਰ ਖਾਲਸਾ ਗਰੁੱਪ ਨਾਲ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰੈੱਡ ਅਤੇ ਓਰੇਂਜ ਅਲਰਟ ਜਾਰੀ
ਸੋਨੀਪਤ ਵਿਚ ਫੜੇ ਗਏ ਸਨ 4 ਬਦਮਾਸ਼
ਖਾਲਿਸਤਾਨ ਸਮਰਥਕ ਅੱਤਵਾਦੀ ਸਮੂਹਾਂ ਦੇ ਇਸ਼ਾਰੇ ’ਤੇ ਕੰਮ ਕਰਨ ਦੇ ਦੋਸ਼ ਵਿਚ ਸੋਨੀਪਤ ਪੁਲਸ ਨੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਪੰਜਾਬ ਅਤੇ ਦੂਜੀਆਂ ਥਾਂਵਾਂ ’ਤੇ ਨਿਸ਼ਾਨਾ ਬਣਾ ਕੇ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ। ਇਨ੍ਹਾਂ ਕੋਲੋਂ ਏ. ਕੇ.-47 ਅਤੇ ਤਿੰਨ ਪਿਸਟਲ ਸਮੇਤ ਦੂਜੇ ਹਥਿਆਰ ਬਰਾਮਦ ਹੋਏ ਸਨ ਅਤੇ ਉਹ ਸਾਰੇ ਹਰਿਆਣੇ ਦੇ ਸੋਨੀਪਤ ਦੇ ਰਹਿਣ ਵਾਲੇ ਸਨ। ਮੁਲਜ਼ਮ ਸੋਸ਼ਲ ਮੀਡੀਆ ਦੇ ਜ਼ਰੀਏ ਖਾਲਿਸਤਾਨ ਟਾਈਗਰ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਦੇ ਸੰਪਰਕ ਵਿਚ ਸਨ। ਪੁਲਸ ਨੂੰ ਪੰਜਾਬ ਪੁਲਸ ਅਤੇ ਖੁਫੀਆ ਏਜੰਸੀਆਂ ਵਲੋਂ ਸ਼ੱਕੀਆਂ ਬਾਰੇ ਕੁਝ ਜਾਣਕਾਰੀ ਮਿਲੀ ਸੀ, ਜੋ ਸੋਨੀਪਤ ਦੇ ਰਹਿਣ ਵਾਲੇ ਹਨ। ਇਹ ਨਾਜਾਇਜ਼ ਹਥਿਆਰ ਖਾਲਿਸਤਾਨੀ ਸਮਰਥਕ ਅੱਤਵਾਦੀਆਂ ਨੇ ਉਪਲੱਬਧ ਕਰਵਾਏ ਸਨ, ਜੋ ਵਿਦੇਸ਼ ਵਿਚ ਰਹਿੰਦੇ ਹਨ।
ਖਾਲਿਸਤਾਨ ਐਲਾਨ ਦਿਵਸ ’ਤੇ ਪੰਨੂੰ ਨੇ ਝੰਡਾ ਲਹਿਰਾਉਣ ਦੀ ਦਿੱਤੀ ਸੀ ਧਮਕੀ
ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ‘ਸਿੱਖ ਫਾਰ ਜਸਟਿਸ’ ਨੇ ਖਾਲਿਸਤਾਨ ਐਲਾਨ ਦਿਵਸ ਦੀ 36ਵੀਂ ਵਰ੍ਹੇਗੰਢ ’ਤੇ ਲੰਘੇ 29 ਅਪ੍ਰੈਲ ਨੂੰ ਹਰਿਆਣਾ ਦੇ ਗੁੜਗਾਓਂ ਤੋਂ ਅੰਬਾਲਾ ਤੱਕ ਡੀ. ਸੀ. ਦਫਤਰਾਂ ’ਤੇ ਖਾਲਿਸਤਾਨ ਦੇ ਝੰਡੇ ਲਹਿਰਾਉਣ ਲਈ ਕਿਹਾ ਸੀ ਪਰ ਪੰਨੂੰ ਦੇ ਦਾਅਵੇ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ। ਹਾਲਾਂਕਿ ਇਸ ਦੌਰਾਨ ਪੁਲਸ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਨਾਲ ਚੌਕਸ ਰਹੀਆਂ।
ਪੰਨੂੰ ਦਾ ‘ਹਰਿਆਣਾ ਬਣਾਵੇਗਾ ਖਾਲਿਸਤਾਨ’ ਮੁਹਿੰਮ ਫੁੱਸ
ਅੱਤਵਾਦੀ ਪੰਨੂੰ ਨੇ ਪੱਤਰ ਦੇ ਜ਼ਰੀਏ ਹਰਿਆਣਾ ਵਿਚ ਐੱਸ. ਐੱਫ਼. ਜੇ. ਵਿਚ ਸਵੈ-ਸੇਵਕਾਂ ਦੀ ਭਰਤੀ ਦਾ ਐਲਾਨ ਕੀਤਾ ਸੀ। ਉਸ ਨੇ ‘ਹਰਿਆਣਾ ਬਣਾਵੇਗਾ ਖਾਲਿਸਤਾਨ’ ਮੁਹਿੰਮ ਸ਼ੁਰੂ ਕਰਨ ਦੇ ਨਾਲ ਹੀ ਰੈਫਰੈਂਡਮ ਦੇ ਮਾਧਿਅਮ ਨਾਲ ਹਰਿਆਣਾ ਨੂੰ ਭਾਰਤੀ ਕਬਜ਼ੇ ਤੋਂ ਮੁਕਤ ਕਰਵਾਉਣ ਦੀ ਵਕਾਲਤ ਕੀਤੀ ਸੀ। ਐੱਸ. ਐੱਫ਼. ਜੇ. ਨੇ ਖਾਲਿਸਤਾਨ ਰੈਫਰੈਂਡਮ ਨਾਲ ਭਾਰਤ ਤੋਂ ਵੱਖ ਹੋਣ ਲਈ ਨਿਰਧਾਰਤ ਖੇਤਰਾਂ ਦਾ ਇਕ ਨਕਸ਼ਾ ਵੀ ਜਾਰੀ ਕੀਤਾ ਸੀ ਪਰ ਉਸ ਦਾ ਦਾਅਵਾ ਫੁੱਸ ਸਾਬਤ ਹੋਇਆ।
ਇਹ ਵੀ ਪੜ੍ਹੋ- ਪੰਜਾਬ ਦੇ ਕਈ ਖੇਤਰਾਂ 'ਚ ਬਣੀ 1988 'ਚ ਆਏ ਹੜ੍ਹ ਵਾਲੀ ਸਥਿਤੀ, ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ
ਫੰਡਿੰਗ ਚੈਨਲਾਂ ਦੀ ਜਾਂਚ ਲਈ ਐੱਨ. ਆਈ. ਏ. ਨੇ ਕੀਤੀ ਸੀ ਛਾਪੇਮਾਰੀ
ਖਾਲਿਸਤਾਨ ਸਮਰਥਕ ਸਮੂਹਾਂ ਦੇ ਫੰਡਿੰਗ ਚੈਨਲਾਂ ਦੀ ਜਾਂਚ ਲਈ ਐੱਨ. ਆਈ. ਏ. ਨੇ ਹਰਿਆਣਾ ਦੇ ਕਈ ਜ਼ਿਲਿਆਂ ਵਿਚ ਛਾਪਾ ਮਾਰਿਆ ਸੀ। ਜਾਂਚ ਟੀਮ ਨੇ ਕਰਨਾਲ ਵਿਚ ਛਾਪੇਮਾਰੀ ਕਰ ਕੇ ਕਈ ਲੋਕਾਂ ਤੋਂ ਘੰਟਿਆਂ ਤੱਕ ਪੁੱਛਗਿਛ ਤੱਕ ਅਹਿਮ ਦਸਤਾਵੇਜ ਹਾਸਿਲ ਕੀਤੇ ਸਨ। ਦੱਸਿਆ ਗਿਆ ਸੀ ਕਿ ਇਸ ਛਾਪੇ ਵਿਚ ਜਾਂਚ ਟੀਮ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਸ ਦੇ ਘਰ ਦਾ ਇਕ ਮੈਂਬਰ ਵਿਦੇਸ਼ ਵਿਚ ਬੈਠ ਕੇ ਅੱਤਵਾਦੀ ਫੰਡਿੰਗ ਕਰਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦੇ ਹਾਲਾਤ, ਫਿਲੌਰ ਦੀ ਪੁਲਸ ਅਕੈਡਮੀ 'ਚ ਵੜਿਆ ਪਾਣੀ, ਡੁੱਬੀਆਂ ਗੱਡੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਢਾਬੇ ’ਤੇ ਥੁੱਕ ਕੇ ਨਾਨ ਬਣਾ ਰਿਹਾ ਸੀ ਕਾਰੀਗਰ, ਵੀਡੀਓ ਹੋਈ ਵਾਇਰਲ
NEXT STORY