ਜਲੰਧਰ, (ਧਵਨ)—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਇਸ ਮਹੀਨੇ ਦੇ ਅੰਤ ਵਿਚ ਪ੍ਰਸਤਾਵਿਤ ਬਰਤਾਨਵੀ ਦੌਰੇ ਨੂੰ ਲੈ ਕੇ ਇੰਡੀਅਨ ਓਵਰਸੀਜ਼ ਕਾਂਗਰਸ ਕਾਫੀ ਉਤਸ਼ਾਹਿਤ ਹੈ। ਓਵਰਸੀਜ਼ ਕਾਂਗਰਸ ਉਮੀਦ ਕਰ ਰਹੀ ਹੈ ਕਿ ਰਾਹੁਲ ਗਾਂਧੀ ਪ੍ਰਵਾਸੀ ਭਾਰਤੀਆਂ ਨੂੰ ਕਾਂਗਰਸ ਨਾਲ ਜੋੜਨ ਸਬੰਧੀ ਇਕ ਨਵੀਂ ਦਿਸ਼ਾ ਦੇ ਕੇ ਜਾਣਗੇ। ਰਾਹੁਲ ਲੋਕ ਸਭਾ ਦੀਆਂ 2019 ਵਿਚ ਹੋਣ ਵਾਲੀਆਂ ਆਮ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਮਹੀਨੇ ਦੇ ਅੰਤ ਵਿਚ ਯੂਰਪ ਦੇ ਵੱਖ-ਵੱਖ ਦੇਸ਼ਾਂ ਅਤੇ ਬਰਤਾਨੀਆ ਦੇ ਦੌਰੇ 'ਤੇ ਜਾਣਗੇ। ਉਹ ਆਪਣੇ ਇਸ ਦੌਰੇ ਦੌਰਾਨ 2 ਦਿਨ ਜਰਮਨ ਅਤੇ ਦੋ ਦਿਨ ਲੰਡਨ ਵਿਚ ਰੁਕਣਗੇ। ਰਾਹੁਲ ਦੇ ਕਈ ਪ੍ਰੋਗਰਾਮਾਂ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ।
ਰਾਹੁਲ ਦੇ ਦੌਰੇ ਨੂੰ ਦੇਖਦਿਆਂ ਓਵਰਸੀਜ਼ ਕਾਂਗਰਸ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਓਵਰਸੀਜ਼ ਕਾਂਗਰਸ ਦੇ ਕੌਮੀ ਕਰਤਾ-ਧਰਤਾ ਸੈਮ ਪਿਤਰੋਦਾ ਦੇ ਨਿਰਦੇਸ਼ਾਂ 'ਤੇ ਬਰਤਾਨੀਆ ਵਿਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਸਹੋਤਾ ਨੇ ਰਾਹੁਲ ਦੀ ਬੈਠਕ ਵਿਚ ਸੱਦੇ ਜਾਣ ਵਾਲੇ ਪ੍ਰਵਾਸੀਆਂ ਨੂੰ ਸਰਗਰਮ ਕਰਨ ਲਈ ਉਨ੍ਹਾਂ ਨਾਲ ਬੈਠਕਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ।
ਰਾਹੁਲ ਦੇ ਪ੍ਰਸਤਾਵਿਤ ਬਰਤਾਨਵੀ ਦੌਰੇ ਨੂੰ ਧਿਆਨ ਵਿਚ ਰੱਖਦਿਆਂ ਇਕ ਬੈਠਕ ਹੋਈ, ਜਿਸ ਵਿਚ ਦਲਜੀਤ ਸਿੰਘ ਸਹੋਤਾ ਦੇ ਨਾਲ-ਨਾਲ ਗੁਰਜੀਤ ਸਿੰਘ, ਜਸਪਾਲ ਸੰਧੂ, ਕੁਲਦੀਪ ਰਾਗੀ, ਸੁਖਵਿੰਦਰ ਗਿੱਲ ਅਤੇ ਹੋਰਨਾਂ ਨੇ ਹਿੱਸਾ ਲਿਆ।
ਖਾਲਿਸਤਾਨ ਹਮਾਇਤੀ ਰੈਲੀ ਪਿੱਛੇ ਭਾਰਤ ਵਿਚ ਬੰਬ ਧਮਾਕਿਆਂ ਦੇ ਮਾਮਲੇ ਦਾ ਸ਼ੱਕੀ : ਖਬਰ
NEXT STORY