ਨੈਸ਼ਨਲ ਡੈਸਕ- ਇਸ ਦੌਰ 'ਚ ਪਾਸਵਰਡ ਇਕ ਮਹੱਤਵਪੂਰਨ ਪੁਆਇੰਟ ਹੈ। ਇਸ ਦਾ ਇਸਤੇਮਾਲ ਫੋਨ ਤੋਂ ਲੈ ਕੇ ਅਕਾਊਂਟਸ ਦੀ ਸੁਰੱਖਿਆ 'ਚ ਹੁੰਦਾ ਹੈ। ਤੁਸੀਂ ਆਪਣੇ ਸਮਾਰਟਫੋਨ, ਲੈਪਟਾਪ ਆਦਿ ਚੀਜ਼ਾਂ ਸੁਰੱਖਿਅਤ ਰੱਖਣ ਲਈ ਪਾਸਵਰਡ ਦਾ ਇਸਤੇਮਾਲ ਕਰਦੇ ਹੋ। ਕੁੱਲ ਮਿਲਾ ਕੇ ਪਾਸਵਰਡ ਕਿਸੇ ਤਾਲੇ ਦੀ ਚਾਬੀ ਦੀ ਤਰ੍ਹਾਂ ਹੈ। ਕੀ ਹੋਵੇਗਾ ਜੇਕਰ ਇਹ ਚਾਬੀ ਇੰਨੀ ਆਮ ਹੋਵੇ ਕਿ ਕੋਈ ਵੀ ਇਸ ਦਾ ਤੋੜ ਜਾਣਦਾ ਹੋਵੇ। ਅਜਿਹਾ ਇਸ ਲਈ ਕਿਉਂਕਿ ਜ਼ਿਆਦਾਤਰ ਲੋਕ ਇਸ ਗੱਲ 'ਤੇ ਧਿਆਨ ਨਹੀਂ ਦਿੰਦੇ ਹਨ। ਆਓ ਜਾਣਦੇ ਹਾਂ ਅਜਿਹੇ ਪਾਸਵਰਡ ਜੋ ਭਾਰਤ 'ਚ ਬਹੁਤ ਇਸਤੇਮਾਲ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!
ਇਹ ਹਨ ਸਭ ਤੋਂ ਕਮਜ਼ੋਰ ਪਾਸਵਰਡ
ਅਸੀਂ ਆਪਣੇ ਫੋਨ, ਅਕਾਊਂਟ ਅਤੇ ਹੋਰ ਸਰਵਿਸੇਸ ਲਈ ਪਾਸਵਰਡ ਤਾਂ ਸੈੱਟ ਕਰ ਦਿੰਦੇ ਹਾਂ ਪਰ ਉਹ ਬਹੁਤ ਹੀ ਕਮਜ਼ੋਰ ਹੁੰਦਾ ਹੈ। ਅਜਿਹੇ ਹੀ ਕੁਝ ਪਾਸਵਰਡ ਦੀ ਲਿਸਟ NordPass ਨੇ ਜਾਰੀ ਕੀਤੀ ਹੈ। ਇਨ੍ਹਾਂ ਪਾਸਵਰਡਸ ਨੂੰ ਇਕ ਸੈਕਿੰਡ ਤੋਂ ਵੀ ਘੱਟ ਸਮੇਂ 'ਚ ਕ੍ਰੈਕ ਕੀਤਾ ਜਾ ਸਕਦਾ ਹੈ। ਭਾਰਤ 'ਚ ਇਸ ਤਰ੍ਹਾਂ ਦੇ ਪਾਸਵਰਡ ਬਹੁਤ ਸਾਰੇ ਲੋਕ ਯੂਜ਼ ਕਰਦੇ ਹਨ। ਇਸ 'ਚ 123456 ਸਭ ਤੋਂ ਉੱਪਰ ਹੈ। ਇਸ ਨੂੰ ਇਕ ਸਕਿੰਟ ਤੋਂ ਘੱਟ ਸਮੇਂ 'ਚ ਕ੍ਰੈਕ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ 12345678, 123456789 ਅਤੇ abcd1234 ਪਾਸਵਰਡ ਆਉਂਦੇ ਹਨ। ਇਹ ਭਾਰਤ 'ਚ ਇਸਤੇਮਾਲ ਹੋਣ ਵਾਲੇ ਸਭ ਤੋਂ ਕਮਜ਼ੋਰ 5 ਪਾਸਵਰਡ ਹਨ।
ਇਹ ਵੀ ਪੜ੍ਹੋ : ਧੀ ਦੀ ਬਲੀ ਦੇ ਮਾਂ ਨੇ ਕੱਢ ਲਿਆ ਦਿਲ, ਫਿਰ ਕੀਤਾ ਜਾਦੂ-ਟੂਣਾ
ਪਾਸਵਰਡ ਤਿਆਰ ਕਰਦੇ ਹੋਏ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਹਮੇਸ਼ਾ ਪਾਸਵਰਡ ਤਿਆਰ ਕਰਦੇ ਹੋਏ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਇਸ 'ਚ ਅਲਫਾਬੇਟ, ਨੰਬਰ ਅਤੇ ਸਪੈਸ਼ਲ ਕੈਰੇਕਟਰ ਤਿੰਨਾਂ ਦਾ ਇਸਤੇਮਾਲ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਮਰਪਿਤ ਮਾਲ ਢੁਆਈ ਗਲਿਆਰਾ 'ਭਾਰਤੀ ਰੇਲਵੇ ਦਾ ਰਤਨ' ਹੈ : ਵੈਸ਼ਨਵ
NEXT STORY