ਜਲੰਧਰ - ਸ਼ਾਰਦੀਯ ਨਰਾਤੇ 15 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਹਨ। ਨਰਾਤਿਆਂ ਦੇ 9 ਦਿਨਾਂ ਤੱਕ ਮਾਂ ਦੁਰਗਾ ਦੇ ਵੱਖ-ਵੱਖ ਸਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨਰਾਤਿਆਂ ਦੇ ਦਿਨਾਂ 'ਚ ਮਾਂ ਦੁਰਗਾ ਦੀ ਪੂਜਾ ਕਰਦੇ ਸਮੇਂ ਵਾਸਤੂ ਸ਼ਾਸਤਰ ਦੇ ਨਿਯਮਾਂ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਜੇਕਰ ਪੂਰੇ 9 ਦਿਨ ਨਿਯਮਾਂ ਮੁਤਾਬਕ ਮਾਤਾ ਜੀ ਦੀ ਪੂਜਾ ਕੀਤੀ ਜਾਵੇ ਤਾਂ ਵਿਅਕਤੀ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਨਾਲ ਵਾਸਤੂ ਦੋਸ਼ ਅਤੇ ਨੈਗਟਿਵਿਟੀ ਵੀ ਦੂਰ ਹੋਵੇਗੀ। ਨਰਾਤਿਆਂ 'ਚ ਪੂਜਾ ਕਰਦੇ ਸਮੇਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਦੇ ਬਾਰੇ ਆਓ ਜਾਣਦੇ ਹਾਂ....
ਕਿੱਥੇ ਰੱਖੋ ਮਾਂ ਦੀ ਮੂਰਤੀ ਅਤੇ ਅਖੰਡ ਦੀਪਕ
ਨਰਾਤਿਆਂ ਦੇ ਦਿਨਾਂ 'ਚ ਮਾਂ ਦੀ ਮੂਰਤੀ ਅਤੇ ਕਲਸ਼ ਸਥਾਪਤ ਕਰਨ ਲਈ ਚੰਦਨ ਦੀ ਚੌਂਕੀ ਦੀ ਵਰਤੋਂ ਕਰਨੀ ਸ਼ੁੱਭ ਮੰਨੀ ਜਾਂਦੀ ਹੈ। ਵਾਸਤੂ ਸ਼ਾਸਤਰ ਅਨੁਸਾਰ ਚੰਦਨ ਨੂੰ ਸਾਕਾਰਾਤਮਤਾ ਦਾ ਕੇਂਦਰ ਮੰਨਿਆ ਜਾਂਦਾ ਹੈ। ਜੇਕਰ ਤੁਹਾਡੇ ਘਰ 'ਚ ਚੰਦਨ ਦੀ ਚੌਂਕੀ ਨਹੀਂ ਹੈ ਤਾਂ ਤੁਸੀਂ ਲੱਕੜ ਦੀ ਚੌਂਕੀ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਚੌਂਕੀ 'ਤੇ ਪਹਿਲਾਂ ਲਾਲ ਰੰਗ ਦਾ ਕੱਪੜਾ ਵਿਛਾਓ ਅਤੇ ਮਾਤਾ ਜੀ ਦੀ ਮੂਰਤੀ ਰੱਖੋ। ਹੁਣ ਅਖੰਡ ਦੀਪਕ ਜਲਾਓ। ਧਿਆਨ ਰੱਖੋ ਕਿ ਅੰਖਡ ਦੀਪਕ ਨੂੰ ਜ਼ਮੀਨ 'ਤੇ ਨਾ ਰੱਖਿਆ ਜਾਵੇ।
ਪੂਜਾ ਕਰਦੇ ਸਮੇਂ ਇਸ ਪਾਸੇ ਰੱਖੋ ਮੂੰਹ
ਨਰਾਤਿਆਂ ਵਿੱਚ ਪੂਜਾ ਕਰਦੇ ਸਮੇਂ ਵਿਅਕਤੀ ਦਾ ਪੂਰਬ ਜਾਂ ਉੱਤਰ ਵੱਲ ਹੋਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਸ਼ਾ ਵੱਲ ਮੂੰਹ ਕਰਕੇ ਪੂਜਾ ਕਰਨ ਨਾਲ ਵਿਅਕਤੀ ਦਾ ਸਨਮਾਨ ਵਧਦਾ ਹੈ, ਕਿਉਂਕਿ ਇਸ ਦਿਸ਼ਾ ਨੂੰ ਤਾਕਤ ਅਤੇ ਬਹਾਦਰੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਜਿੱਥੇ ਤੁਸੀਂ ਮਾਂ ਦੀ ਤਸਵੀਰ ਸਥਾਪਿਤ ਕਰ ਰਹੇ ਹੋ, ਉਸ ਦੇ ਪਿੱਛੇ ਦੁਰਗਾ ਬਿਸਾ ਯੰਤਰ ਬਣਾਓ। ਇਸ ਨਾਲ ਮਾਤਾ ਰਾਣੀ ਖੁਦ ਉਸ ਸਥਾਨ 'ਤੇ ਬਿਰਾਜਮਾਨ ਰਹਿੰਦੀ ਹੈ।
ਘਿਓ ਦਾ ਦੀਪਕ ਜਲਾਓ
ਨਰਾਤਿਆਂ ਦੇ ਨੌਂ ਦਿਨਾਂ ਤੱਕ ਦੇਵੀ ਮਾਂ ਦੀ ਪੂਜਾ ਕਰਨ ਤੋਂ ਪਹਿਲਾਂ ਘਿਓ ਦਾ ਦੀਵਾ ਜਗਾਓ। ਇਸ ਤੋਂ ਬਾਅਦ ਹੀ ਪੂਜਾ ਕਰੋ। ਜੇਕਰ ਤੁਸੀਂ ਅਖੰਡ ਦੀਵਾ ਜਗਾ ਰਹੇ ਹੋ ਤਾਂ ਉਸ ਵਿੱਚ ਘਿਓ ਦੀ ਵਰਤੋਂ ਕਰੋ। ਜੇਕਰ ਦੀਵਾ ਘਿਓ ਦਾ ਹੈ ਤਾਂ ਮਾਂ ਦੀ ਤਸਵੀਰ ਦੇ ਸੱਜੇ ਪਾਸੇ ਰੱਖੋ, ਜੇਕਰ ਦੀਵਾ ਤੇਲ ਦਾ ਹੈ ਤਾਂ ਮਾਂ ਦੀ ਤਸਵੀਰ ਦੇ ਖੱਬੇ ਪਾਸੇ ਰੱਖੋ। ਇਸ ਨਾਲ ਘਰ 'ਚ ਬਰਕਤ ਆਵੇਗੀ ਅਤੇ ਪਰਿਵਾਰ 'ਤੇ ਮਾਤਾ ਦੀ ਕਿਰਪਾ ਬਣੀ ਰਹੇਗੀ।
ਪੂਜਾ ਦੌਰਾਨ ਇਨ੍ਹਾਂ ਰੰਗਾਂ ਤੋਂ ਬਣਾਓ ਦੂਰੀ
ਨਰਾਤਿਆਂ 'ਚ ਦੇਵੀ ਦੁਰਗਾ ਦੇ ਪੂਜਾ ਸਥਾਨ ਨੂੰ ਸਜਾਉਣ ਲਈ ਲਾਲ ਰੰਗ ਦੇ ਫੁੱਲਾਂ ਦੀ ਵਰਤੋਂ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਲਾਲ ਰੰਗ ਨੂੰ ਸ਼ਕਤੀ ਅਤੇ ਅਧਿਕਾਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਨਰਾਤਿਆਂ ਦੇ ਦਿਨਾਂ 'ਚ ਕਾਲੇ ਰੰਗ ਦੀ ਵਰਤੋਂ ਗਲਤੀ ਨਾਲ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਰੰਗ ਦੀ ਵਰਤੋਂ ਕਰਨੀ ਅਸ਼ੁੱਭ ਮੰਨੀ ਜਾਂਦੀ ਹੈ।
ਅੱਜ ਤੋਂ ਸ਼ੁਰੂ ਹੋ ਰਹੇ ਹਨ 'ਸ਼ਾਰਦੀਯ ਨਰਾਤੇ', ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ ਅਤੇ ਵਿਧੀ
NEXT STORY