Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 06, 2026

    6:14:21 AM

  • building collapses during heavy rains in mumbai

    ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ: ਚਾਰ ਮੰਜ਼ਿਲਾ...

  • australia wins women  s t20 world cup

    ਆਸਟ੍ਰੇਲੀਆ ਦੇ ਸਿਰ ਸਜਿਆ ਮਹਿਲਾ T20 ਵਰਲਡ ਕੱਪ ਦਾ...

  • punjab election results

    ਨਗਰ ਨਿਗਮ ਤੇ ਕੌਂਸਲ ਚੋਣਾਂ: ਜਾਣੋ ਕਿੱਥੋਂ ਕਿਸ...

  • voting for hoshiarpur municipal corporation continues

    ਹੁਸ਼ਿਆਰਪੁਰ ਨਗਰ ਨਿਗਮ ਚੋਣਾਂ: ਕੁੱਲ 60.5 ਫ਼ੀਸਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਬਾਬੇ ਨਾਨਕ ਦਾ ਘਰ ਕਿਹੜਾ? ਭਾਗ 2

DHARM News Punjabi(ਧਰਮ)

ਬਾਬੇ ਨਾਨਕ ਦਾ ਘਰ ਕਿਹੜਾ? ਭਾਗ 2

  • Edited By Cherry,
  • Updated: 31 Aug, 2019 12:02 PM
Jalandhar
what is baba nanak s house part 2
  • Share
    • Facebook
    • Tumblr
    • Linkedin
    • Twitter
  • Comment

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਸੰਦਰਭ ਵਿਚ ਇਸ ਦੌਰ ਦਾ ਜ਼ਰੂਰੀ ਚਿੰਤਨ!

ਜਦੋਂ ਅਸੀਂ 550 ਸਾਲਾ ਨੂੰ ਮਨਾਉਂਦੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਵਿਚਾਰ ਕਰ ਰਹੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਇਸ ਕੁਦਰਤ ਅਤੇ ਕਾਦਰ ਦੀ ਸਾਂਝ ਵਿਚ ਅਸੀਂ ਆਪਣੇ-ਆਪ ਲਈ ਵਿਚਾਰ ਕਰੀਏ ਕਿ ਅਸੀਂ ਜ਼ਿੰਦਗੀ ਦਾ ਅਧਾਰ ਕਿੱਥੇ-ਕਿੱਥੇ ਗਵਾ ਰਹੇ ਹਾਂ।

ਇਸ ਧਰਤੀ ਦੀ ਪੂਰੀ ਰਚਨਾ ਦਾ ਮੂਲ ਆਧਾਰ ਪੰਜ ਤੱਤ ਹਨ-ਮਿੱਟੀ, ਪਾਣੀ, ਹਵਾ, ਊਰਜਾ ਅਤੇ ਆਕਾਸ਼ ਸਮਝਣ ਵਾਸਤੇ ਮੂਲ ਅਧਾਰ ਨੂੰ ਪੰਜ ਪਰਤਾਂ ਵਿਚ ਤੋੜ ਕੇ ਸਮਝਦੇ ਹਾਂ ਪਰ ਇਸ ਗੱਲ ਤੋਂ ਚੇਤੰਨ ਰਹਿਣਾ ਬਹੁਤ ਜ਼ਰੂਰੀ ਹੈ ਕਿ ਤੋੜ ਕੇ ਸਮਝਣ ਨਾਲ ਇਸ ਅੰਦਰਲਾ ਇਕ-ਪਣ (ਵਨ-ਨੈਸ) ਨੂੰ ਨਹੀਂ ਭੁੱਲਣਾ ਕਿਉਂਕਿ ਇਸ ਅੰਦਰਲੀ ਇਕ-ਪਣ (ਵਨ ਨੈੱਸ) ਭੁੱਲਣ ਨਾਲ ਇਸ ਸਮਝ ਦੀ ਆਤਮਾ ਹੀ ਮਰ ਜਾਵੇਗੀ।

ਪਹਿਲੀ ਪਰਤ : ਸਭ ਤੋਂ ਮੂਲ ਹੈ ਊਰਜਾ ਭਰਿਆ ਆਕਾਸ਼ ਜਾਂ ਕਹਿ ਲਈਏ ਬ੍ਰਹਿਮੰਡੀ ਊਰਜਾ ਜਾਂ ਬ੍ਰਹਿਮੰਡੀ ਚੇਤਨਾ ਅੱਜ ਦਾ ਵਿਗਿਆਨ ਇਸ ਨੂੰ ਕੁਆਂਟਮ ਊਰਜਾ ਕਹਿੰਦਾ ਹੈ। ਇਸੇ ਨੂੰ ਗੁਰੂ ਸਾਹਿਬ ਨੇ ਅਮਰ, ਅਜਰ, ਅਨੰਤ ਅਤੇ ਹੋਰ ਅਨੇਕਾਂ ਗੁਣਾਂ ਨਾਲ ਭਰਪੂਰ, ਪ੍ਰਮਾਤਮਾ ਕਿਹਾ ਹੈ। ਅੱਜ ਵਿਗਿਆਨ ਨੇ ਇਸ ਦੇ 40 ਤੋਂ ਵੀ ਵੱਧ ਗੁਣ ਵਰਣਨ ਕੀਤੇ ਹਨ, ਜੋ ਉਹੀ ਗੁਣ ਹਨ, ਜਿਸ ਨੂੰ ਗੁਰੂ ਨਾਨਕ ਦੇਵ ਜੀ ਅਤੇ ਹੋਰ ਧਰਮ, ਪ੍ਰਮਾਤਮਾ ਦੇ ਗੁਣ ਕਹਿੰਦੇ ਹਨ। ਅੱਜ ਵਿਗਿਆਨ ਨੇ ਵੀ ਮੰਨ ਲਿਆ ਹੈ ਕਿ ਬ੍ਰਹਿਮੰਡ ਚੇਤੰਨ ਹੈ, ਮੁਰਦਾ ਨਹੀਂ। ਇਹ ਬ੍ਰਹਿਮੰਡੀ ਚੇਤਨਾ ਆਪਣੇ ਹੀ ਬਣਾਏ ਨਿਯਮਾਂ ਤਹਿਤ ਚਲਦੀ ਹੈ, ਇਹ ਆਪਣੇ-ਆਪ ਵਿਚ ਸਥਿਤ ਹੈ, ਇਸ ਦੀ ਹੋਂਦ ਕਿਸੇ ਵੀ ਪਦਾਰਥ ਦੀ ਹੋਂਦ ਤੋਂ ਮੁਕਤ ਹੈ-ਇਸੇ ਨੂੰ ਗੁਰੂ ਸਾਹਿਬ ਨੇ ਹੁਕਮ ਕਿਹਾ ਹੈ।

ਦੂਸਰੀ ਪਰਤ : ਦੂਸਰੀ ਪਰਤ ਹੈ ਬ੍ਰਹਿਮੰਡੀ ਚੇਤਨਾ ਤੋਂ ਉਪਜਿਆ ਤਾਰਾ ਮੰਡਲ-ਅਸੰਖਾਂ ਗਲੈਕਸੀਆਂ, ਹਰੇਕ ਗਲੈਕਸੀ ਵਿਚ ਅਸੰਖਾਂ ਤਾਰੇ-ਹਰੇਕ ਤਾਰਾ ਊਰਜਾ ਅਤੇ ਪਦਾਰਥ ਦਾ ਸੁੰਦਰ ਸੁਮੇਲ-ਊਰਜਾ ਦੀ ਉਹ ਸ਼ਕਲ ਜੋ ਉਸ ਤਾਰੇ ਦੀਆਂ ਧਰਤੀਆਂ ਲਈ ਜੀਵਨ-ਦਾਨੀ ਬਣਦੀ ਹੈ।

ਤੀਸਰੀ ਪਰਤ : ਤੀਸਰੀ ਪਰਤ ਹੈ ਹਰੇਕ ਤਾਰੇ ਦੀਆਂ ਧਰਤੀਆਂ; ਉਨ੍ਹਾਂ ਧਰਤੀਆਂ ਵਿਚੋਂ, ਅਨੇਕਾਂ ਵਿਚ ਸਾਡੀ ਧਰਤੀ ਵਰਗੀ ਕੁਦਰਤ ਦਾ ਵਾਸਾ ਹੈ। ਸਾਡੀ ਧਰਤੀ ਸੂਰਜ ਨਾਮੀ ਤਾਰੇ ਦੀ ਇਕ ਧਰਤੀ ਹੈ, ਜਿਥੇ ਕੁਦਰਤ ਇਕ ਸੁੰਦਰ ਰੂਪ ਵਿਚ ਵਸਦੀ ਹੈ। ਧਰਤੀ ’ਤੇ ਦਿਖਾਈ ਦਿੰਦੀ ਸਮੂਹ ਰਚਨਾ ਪੰਜ ਤੱਤਾਂ ਦਾ ਖੇਲ ਹੈ। ਇਨ੍ਹਾਂ ਵਿਚੋਂ ਤਿੰਨ ਤੱਤ (ਹਵਾ-ਪਾਣੀ-ਮਿੱਟੀ) ਪਦਾਰਥ ਰੂਪ ਹਨ ਅਤੇ ਇਸ ਧਰਤੀ ਦੇ ਹਨ ਜਾਂ ਕਿ ਬਾਕੀ ਦੋ-ਊਰਜਾ ਅਤੇ ਆਕਾਸ਼ ਜਾਂ ਊਰਜਾ ਭਰਿਆ ਆਕਾਸ਼ ਸਾਰੇ ਬ੍ਰਹਿਮੰਡ ਦੇ ਸਾਂਝੇ ਹਨ। ਮਨੁੱਖਾਂ ਸਮੇਤ ਸਭ ਪ੍ਰਾਣੀਆਂ ਦੇ ਸਰੀਰ ਵੀ ਇਨ੍ਹਾਂ ਪੰਜ ਤੱਤਾਂ ਦੇ ਹੀ ਬਣੇ ਹੋਏ ਹਨ। ਸਮੂਹ ਪ੍ਰਾਣੀ ਇਨ੍ਹਾਂ ਪੰਜ ਤੱਤਾਂ ਤੋਂ ਬਣਦੇ ਹਨ-ਪੰਜ ਤੱਤ ਹੀ ਇਨ੍ਹਾਂ ਨੂੰ ਪਾਲਦੇ ਹਨ ਅਤੇ ਉਮਰ ਭੋਗਣ ਉਪਰੰਤ ਸਭ ਪ੍ਰਾਣੀ ਵਾਪਸ ਇਨ੍ਹਾਂ ਪੰਜ ਤੱਤਾਂ ਵਿਚ ਹੀ ਸਮਾ ਜਾਂਦੇ ਹਨ। ਗੁਰੂ ਸਾਹਿਬ ਨੇ ਊਰਜਾ ਭਰੇ ਚੇਤੰਨ ਆਕਾਸ਼ ਨੂੰ ਪ੍ਰਮਾਤਮਾ ਅਤੇ ਹਵਾ-ਪਾਣੀ-ਮਿੱਟੀ ਨੂੰ ਗੁਰੂ, ਪਿਤਾ ਅਤੇ ਮਾਤਾ ਦਾ ਦਰਜਾ ਦਿੱਤਾ ਹੈ। ਊਰਜਾ ਨਾਲ ਭਰਿਆ ਆਕਾਸ਼ ਪ੍ਰਾਣੀਆਂ ਸਮੇਤ, ਸਭ ਤਰ੍ਹਾਂ ਦੇ ਪਦਾਰਥ ਦੇ ਅੰਦਰ ਵੀ ਹੈ ਅਤੇ ਬਾਹਰ ਵੀ। ਅਸਲ ਵਿਚ ਸਮੂਹ ਪ੍ਰਾਣੀਆਂ ਸਮੇਤ, ਸਭ ਤਰ੍ਹਾਂ ਦਾ ਪਦਾਰਥ ਊਰਜਾ ਦੀ ਹੀ ਇਕ ਸ਼ਕਲ ਹੈ। ਊਰਜਾ ਤੋਂ ਹੀ ਇਸ ਦੀ ਉਤਪਤੀ ਹੈ, ਊਰਜਾ ਹੀ ਇਸ ਨੂੰ ਪਾਲਦੀ ਹੈ ਅਤੇ ਆਪਣੀ ਉਮਰ ਭੋਗ ਕੇ ਇਹ ਫਿਰ ਊਰਜਾ ਵਿਚ ਮਿਲ ਜਾਂਦਾ ਹੈ।

ਊਰਜਾ ਭਰਿਆ ਆਕਾਸ਼ ਜਾਂ ਬ੍ਰਹਿਮੰਡੀ ਚੇਤਨਾ ਤਾਂ ਪ੍ਰਮਾਤਮਾ ਹੈ-ਅਮਰ ਅਤੇ ਅਜਰ ਹੈ; ਕੁਦਰਤ ਦੇ ਪਦਾਰਥ ਰੂਪੀ ਤੱਤ ਹਵਾ-ਪਾਣੀ-ਮਿੱਟੀ ਵੀ ਅਜਿਹੇ ਚੱਕਰਾਂ ਵਿਚ ਹਨ ਕਿ ਉਹ ਕਦੇ ਖਤਮ ਨਹੀਂ ਹੁੰਦੇ। ਹਵਾ ਦਾ ਆਪਣਾ ਚੱਕਰ ਹੈ, ਪਾਣੀ ਦਾ ਆਪਣਾ ਅਤੇ ਮਿੱਟੀ ਦਾ ਆਪਣਾ। ਜੀਵਨ ਦੀ ਉਥਲ-ਪੁਥਲ ਨਾਲ ਇਨ੍ਹਾਂ ਵਿਚ ਜੋ ਵਿਗਾੜ ਆਉਂਦੇ ਹਨ, ਉਹ ਕੁਦਰਤ ਠੀਕ ਕਰ ਲੈਂਦੀ ਹੈ। ਕੁਦਰਤ ਵਿਚ ਆਪਣਾ ਸੰਤੁਲਨ ਬਣਾਈ ਰੱਖਣ ਦੀ ਕਾਫੀ ਸਮਰਥਾ ਹੈ। ਉਦਾਹਰਣ ਦੇ ਤੌਰ ’ਤੇ ਹਵਾ ਦਾ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਦਾ ਸੰਤੁਲਨ, ਜਿਸ ਵਿਚ ਪੌਦੇ ਹਵਾ ਵਿਚੋਂ ਕਾਰਬਨ-ਡਾਈਆਕਸਾਈਡ ਲੈ ਕੇ ਉਸ ਤੋਂ ਭੋਜਨ ਬਣਾ ਲੈਂਦੇ ਹਨ ਅਤੇ ਆਕਸੀਜਨ ਹਵਾ ਵਿਚ ਛੱਡ ਦਿੰਦੇ ਹਨ-ਜਾਨਵਰ ਹਵਾ ਵਿੱਚੋਂ ਆਕਸੀਜਨ ਆਪਣੇ ਅੰਦਰ ਲੈ ਕੇ ਜਿਊਂਦੇ ਹਨ ਅਤੇ ਕਾਰਬਨ-ਡਾਈਆਕਸਾਈਡ ਹਵਾ ਵਿਚ ਛੱਡ ਦਿੰਦੇ ਹਨ। ਇਸੇ ਤਰ੍ਹਾਂ ਹਵਾ ਵਿਚਲੀ ਨਾਈਟ੍ਰੋਜਨ ਦਾ ਸੰਤੁਲਨ ਵੀ ਬਣਿਆ ਰਹਿੰਦਾ ਹੈ-ਪੌਦੇ ਹਵਾ ਵਿਚ ਮੌਜੂਦ ਨਾਈਟ੍ਰੋਜਨ ਨੂੰ ਖੁਰਾਕ ਬਣਾਉਣ ਲਈ ਵਰਤ ਲੈਂਦੇ ਹਨ-ਇਹ ਖੁਰਾਕ ਉਹ ਖੁਦ ਵੀ ਇਸਤੇਮਾਲ ਕਰਦੇ ਹਨ ਅਤੇ ਸਮੂਹ ਜਾਨਵਰਾਂ ਨੂੰ ਵੀ ਦਿੰਦੇ ਹਨ-ਪੌਦਿਆਂ ਦੇ ਪੱਤੇ ਅਤੇ ਜਾਨਵਰਾਂ ਦਾ ਮਲ-ਮੂਤਰ ਅਤੇ ਮਰਨ ਉਪਰੰਤ ਉਨ੍ਹਾਂ ਦੇ ਸਰੀਰ ਜਦ ਗਲਦੇ ਹਨ ਤਾਂ ਉਹ ਨਾਈਟ੍ਰੋਜਨ ਵਾਪਸ ਹਵਾ ਵਿਚ ਚਲੀ ਜਾਂਦੀ ਹੈ। ਇਸ ਤਰ੍ਹਾਂ ਹਵਾ ਨਾ ਕਦੇ ਮੁੱਕਦੀ ਹੈ ਅਤੇ ਨਾ ਹੀ ਉਸ ਵਿਚਲੇ ਗੈਸਾਂ ਦਾ ਸੰਤੁਲਨ ਵਿਗੜਦਾ ਹੈ।

ਇਹੀ ਗੱਲ ਪਾਣੀ ਬਾਰੇ ਵੀ ਸੱਚ ਹੈ। ਧਰਤੀ ਉਪਰ ਸਮੁੰਦਰ, ਪਾਣੀ ਦਾ ਸਭ ਤੋਂ ਵੱਡਾ ਸਰੋਤ ਹੈ। ਉਥੋਂ ਉਡ ਕੇ ਉਹ ਬੱਦਲ ਬਣਦਾ ਹੈ ਅਤੇ ਫਿਰ ਅੱਡ-ਅੱਡ ਸ਼ਕਲਾਂ ਵਿਚ ਧਰਤੀ ਉਪਰ ਵਿਚਰਦਾ ਹੋਇਆ ਜੀਵਨ-ਦਾਨੀ ਰੋਲ ਨਿਭਾਉਂਦਾ ਹੈ। ਇਸ ਵਿਚੋਂ ਕੁਝ ਪਾਣੀ ਪੱਤਣਾਂ ਦੀ ਸ਼ਕਲ ਵਿਚ ਧਰਤੀ ਸੰਭਾਲ ਕੇ ਰੱਖ ਲੈਂਦੀ ਹੈ। ਪਾਣੀ ਵੀ ਕਦੇ ਮਰਦਾ ਜਾਂ ਮੁਕਦਾ ਨਹੀਂ। ਇਸੇ ਤਰ੍ਹਾਂ ਮਿੱਟੀ ਵਿਚਲੇ ਖੁਰਾਕੀ ਤੱਤ ਵੀ ਚੱਕਰ ਵਿਚ ਘੁੰਮਦੇ ਰਹਿੰਦੇ ਹਨ। ਪੌਦੇ ਧਰਤੀ ਵਿਚੋਂ ਖੁਰਾਕੀ ਤੱਤ ਲੈ ਕੇ ਖੁਦ ਵਧਦੇ-ਫੁੱਲਦੇ ਹਨ ਅਤੇ ਜਾਨਵਰਾਂ ਨੂੰ ਭੋਜਨ ਦਿੰਦੇ ਹਨ-ਪੌਦਿਆਂ ਦੀ ਰਹਿੰਦ-ਖੂੰਹਦ ਅਤੇ ਜਾਨਵਰਾਂ ਦਾ ਮਲ-ਮੂਤਰ ਅਤੇ ਸਭ ਜੀਵਾਂ ਦੇ ਮ੍ਰਿਤਕ ਸਰੀਰ ਫਿਰ ਵਾਪਸ ਧਰਤੀ ਵਿਚ ਮਿਲ ਜਾਂਦੇ ਹਨ, ਜਿਸ ਨਾਲ ਖੁਰਾਕੀ ਤੱਤਾਂ ਦਾ ਸੰਤੁਲਨ ਬਣਿਆ ਰਹਿੰਦਾ ਹੈ।

ਚੌਥੀ ਪਰਤ : ਚੌਥੀ ਪਰਤ ਹੈ ਸੂਖਸ਼ਮ ਜੀਵ, ਜੋ ਨੰਗੀ ਅੱਖ ਨਾਲ ਦਿਖਾਈ ਨਹੀਂ ਦਿੰਦੇ। ਪੰਜ ਤੱਤਾਂ ਤੋਂ ਬਾਅਦ ਧਰਤੀ ਦੇ ਵੱਡੇ (ਨੰਗੀ ਅੱਖ ਦਿਖਣ ਵਾਲੇ) ਪ੍ਰਾਣੀਆਂ ਲਈ ਅਧਾਰ ਹਨ ਸੂਖਸ਼ਮ ਜੀਵ, ਜੋ ਹਵਾ-ਪਾਣੀ-ਮਿੱਟੀ ਅਤੇ ਸਮੂਹ ਜੀਵਾਂ ਦੇ ਸਰੀਰਾਂ ਵਿਚ ਅਸੰਖਾਂ ਦੀ ਗਿਣਤੀ ਵਿਚ ਹੁੰਦੇ ਹਨ। ਇਨ੍ਹਾਂ ਸੂਖਸ਼ਮ ਜੀਵਾਂ ਨੂੰ ਤਿੰਨੇ ਮੁੱਖ ਰੋਲ ਮਿਲੇ ਹੋਏ ਹਨ-ਪੈਦਾ ਕਰਨਾ (ਬ੍ਰਹਿਮਾ ਰੋਲ), ਪਾਲਣਾ ਕਰਨਾ (ਵਿਸ਼ਨੂੰ ਰੋਲ) ਅਤੇ ਮ੍ਰਿਤਕ ਸਰੀਰਾਂ ਨੂੰ ਵਾਪਸ ਪੰਜ ਤੱਤਾਂ ਵਿਚ ਮਿਲਾਉਣਾ (ਸ਼ਿਵ ਰੋਲ)। ਇਹ ਸੂਖਸ਼ਮ ਜੀਵ ਧਰਤੀ ਦੇ ਸਭ ਤੋਂ ਪਹਿਲੇ ਵਾਸੀ ਹਨ। ਇਨ੍ਹਾਂ ਨੇ ਹੀ ਧਰਤੀ ਨੂੰ ਨੰਗੀ ਅੱਖ ਦਿਖਣ ਵਾਲੇ ਜੀਵਾਂ ਦੇ ਜੀਵਨ ਦੇ ਕਾਬਲ ਬਣਾਇਆ ਅਤੇ ਫਿਰ ਇਨ੍ਹਾਂ ਤੋਂ ਹੀ ਵੱਡੇ ਜੀਵਨ ਦੀ ਉਤਪਤੀ ਹੋਈ-ਸਾਡੇ ਲਈ ਇਹ ਬ੍ਰਹਮਾ ਰੋਲ ਹੈ।

ਇਹ ਅੱਜ ਵੀ ਪੰਜ ਤੱਤਾਂ ਅਤੇ ਵੱਡੇ ਜੀਵਾਂ ਵਿਚਾਲੇ ਕੜੀ ਦਾ ਰੋਲ ਨਿਭਾਉਂਦੇ ਹਨ। ਇਨ੍ਹਾਂ ਦੇ ਇਸ ਵਿਸ਼ਨੂੰ ਰੋਲ ਤੋਂ ਬਿਨਾਂ ਅੱਜ ਵੀ ਵੱਡਾ ਜੀਵਨ ਸੰਭਵ ਨਹੀਂ। ਉਦਾਹਰਣ ਦੇ ਤੌਰ ’ਤੇ ਧਰਤੀ ਵਿਚਲੇ ਸੂਖਸ਼ਮ ਜੀਵ, ਹਵਾ ਦੀ ਨਾਈਟ੍ਰੋਜਨ ਨੂੰ ਫਿਕਸ ਕਰ ਕੇ, ਪੌਦਿਆਂ ਦੇ ਵਰਤਣਯੋਗ ਬਣਾ ਦਿੰਦੇ ਹਨ। ਇਸੇ ਤਰ੍ਹ੍ਹਾਂ ਧਰਤੀ ਵਿਚਲੀ ਫਾਸਫੋਰਸ ਨੂੰ ਵੀ ਪੌਦਿਆਂ ਦੇ ਵਰਤਣਯੋਗ ਸੂਖਸ਼ਮ ਜੀਵ ਹੀ ਬਣਾਉਂਦੇ ਹਨ। ਹੋਰ ਅਨੇਕਾਂ ਢੰਗਾਂ ਨਾਲ ਇਹ ਧਰਤੀ ਵਿਚਲੇ ਖੁਰਾਕੀ ਤੱਤਾਂ ਅਤੇ ਪੌਦਿਆਂ ਦੀਆਂ ਜੜ੍ਹਾਂ ਵਿਚਾਲੇ ਇਕ ਅਜਿਹੀ ਕੜੀ ਦਾ ਰੋਲ ਨਿਭਾਉਂਦੇ ਹਨ, ਜਿਸ ਤੋਂ ਬਿਨਾਂ ਵੱਡਾ ਜੀਵਨ ਸੰਭਵ ਹੀ ਨਹੀਂ। ਇਹ ਸੂਖਸ਼ਮ ਜੀਵਾਂ ਦਾ ਵਿਸ਼ਨੂੰ ਰੋਲ ਹੈ। ਇਸੇ ਤਰ੍ਹਾਂ ਹੀ ਇਹ ਸੂਖਸ਼ਮ ਜੀਵ ਵੱਡੇ ਜੀਵਾਂ ਦੀਆਂ ਅੰਤੜੀਆਂ ਵਿਚ ਅਸੰਖਾਂ ਦੀ ਗਿਣਤੀ ਵਿਚ ਹੁੰਦੇ ਹਨ, ਜਿੱਥੇ ਇਹ ਸਾਡੇ ਭੋਜਨ ਅਤੇ ਸਰੀਰ ਵਿਚਾਲੇ ਉਸੇ ਤਰ੍ਹਾਂ ਦੀ ਹੀ ਕੜੀ ਹਨ, ਜਿਸ ਤਰ੍ਹਾਂ ਇਹ ਧਰਤੀ ਵਿਚ ਖੁਰਾਕੀ ਤੱਤਾਂ ਅਤੇ ਪੌਦਿਆਂ ਵਿਚਾਲੇ ਹਨ। ਭੋਜਨ ਨੂੰ ਪਚਾਉਣ ਅਤੇ ਇਸ ਵਿਚ ਖੁਰਾਕੀ ਤੱਤਾਂ ਦਾ ਸੰਤੁਲਨ ਬਣਾਉਣ ਵਿਚ ਇਨ੍ਹਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਇਨ੍ਹਾਂ ਦੇ ਇਸ ਰੋਲ ਤੋਂ ਬਿਨਾਂ ਵੱਡੇ ਜੀਵਾਂ ਦਾ ਜੀਵਨ ਸੰਭਵ ਨਹੀਂ। ਇਸ ਤਰ੍ਹਾਂ ਇਹ ਵਿਸ਼ਨੂੰ ਰੂਪੀ ਪਾਲਣਾ ਦਾ ਰੋਲ ਨਿਭਾਉਂਦੇ ਹਨ।

ਇਹ ਸੂਖਸ਼ਮ ਜੀਵ ਸ਼ਿਵ ਦਾ ਰੋਲ ਵੀ ਨਿਭਾਉਂਦੇ ਹਨ। ਪੌਦਿਆਂ ਦੀ ਰਹਿੰਦ-ਖੂੰਹਦ, ਜਾਨਵਰਾਂ ਦੇ ਮਲ-ਮੂਤਰ ਅਤੇ ਸਭ ਜੀਵਾਂ ਦੇ ਮ੍ਰਿਤਕ ਸਰੀਰਾਂ ਨੂੰ ਇਹੀ ਸੂਖਸ਼ਮ ਜੀਵ ਗਾਲ ਕੇ ਵਾਪਸ ਪੰਜ ਤੱਤਾਂ ਵਿਚ ਮਿਲਾ ਦਿੰਦੇ ਹਨ ਅਤੇ ਇਸ ਪ੍ਰਕਿਰਿਆ ਵਿਚ ਉਹ ਨਵੇਂ ਜੀਵਨ ਲਈ ਪੰਜ ਤੱਤਾਂ ਦਾ ਨਵੀਨੀਕਰਨ ਕਰ ਦਿੰਦੇ ਹਨ। ਇਨ੍ਹਾਂ ਦੇ ਇਸ ਸ਼ਿਵ ਰੋਲ ਤੋਂ ਬਿਨਾਂ ਧਰਤੀ ’ਤੇ ਜੀਵਨ ਸੰਭਵ ਨਹੀਂ।

ਪੰਜਵੀਂ ਪਰਤ :- ਪੰਜਵੀਂ ਪਰਤ ਹੈ ਇਸ ਧਰਤੀ ’ਤੇ ਵਸਦਾ ਨੰਗੀ-ਅੱਖ ਦਿਖਣ ਵਾਲਾ ਜੀਵਨ, ਜਿਥੇ ਵਨਸਪਤੀ ਅਤੇ ਜਾਨਵਰ ਇਕ ਸੁੰਦਰ ਸੰਤੁਲਨ ਵਿਚ ਬੱਝੇ ਹੋਏ ਹਨ। ਪੌਦੇ ਸੂਰਜੀ ਊਰਜਾ, ਹਵਾ, ਪਾਣੀ ਅਤੇ ਮਿੱਟੀ ਵਿਚਲੇ ਖੁਰਾਕੀ ਤੱਤਾਂ ਤੋਂ ਭੋਜਨ ਤਿਆਰ ਕਰਦੇ ਹਨ, ਜਿਸ ਨੂੰ ਉਹ ਖੁਦ ਲਈ ਵਰਤਦੇ ਹਨ ਅਤੇ ਜਾਨਵਰਾਂ ਨੂੰ ਵੀ ਦਿੰਦੇ ਹਨ। ਕੁਦਰਤ ਦੀ ਭੋਜਨ ਪੈਦਾ ਕਰਨ ਦੀ ਪ੍ਰਕਿਰਿਆ ਵਿਚ ਮਨੁੱਖ ਦੀ ਕੋਸ਼ਿਸ਼ ਦਾ ਰੋਲ ਬਹੁਤ ਥੋੜ੍ਹਾ ਹੈ। ਜੇ ਉਹ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਨ੍ਹਾਂ ਅਨੁਸਾਰ ਚੱਲੇ ਤਾਂ ਸਹਿਜ-ਸੁਭਾਅ ਹੀ ਅਤੇ ਬਹੁਤ ਸਸਤੇ ਵਿਚ ਹੀ ਭੋਜਨ ਦਾ ਭੰਡਾਰ ਪੈਦਾ ਕਰ ਸਕਦਾ ਹੈ। ਭੋਜਨ ਪੈਦਾ ਕਰਨ ਦੇ ਸਾਰੇ ਕੁਦਰਤੀ ਸਾਧਨ ਕੁਦਰਤ ਨੇ ਮੁਫਤ ਅਤੇ ਕਦੇ ਨਾ ਮੁੱਕਣ ਵਾਲੇ ਢੰਗ ਨਾਲ ਸਾਨੂੰ ਦਿੱਤੇ ਹੋਏ ਹਨ। ਸੂਰਜੀ ਊਰਜਾ ਅਮੁੱਕ ਹੈ ਅਤੇ ਮੁਫਤ ਕੁਦਰਤ ਦੀ ਦੇਣ ਹੈ; ਹਵਾ ਜਿਥੇ ਮੁਫਤ ਹੈ, ਉਥੇ ਉਹ ਆਪਣੇ ਚੱਕਰ ਵਿਚ ਚਲਦੀ ਇਸ ਢੰਗ ਨਾਲ ਸੰਪਨ ਹੈ ਕਿ ਉਸ ਦਾ ਨਾ ਕੁਝ ਘਟੇ ਤੇ ਨਾ ਕੁਝ ਮੁੱਕੇ। ਇਸੇ ਤਰ੍ਹਾਂ ਪਾਣੀ ਵੀ ਅਮੁੱਕ ਚੱਕਰ ਵਿਚ ਚਲਦਾ ਹੋਇਆ ਆਪਣਾ ਜੀਵਨ ਦਾਨੀ ਰੋਲ ਨਿਭਾਉਂਦਾ ਰਹਿੰਦਾ ਹੈ। ਧਰਤੀ ਵਿਚਲੇ ਖੁਰਾਕੀ ਤੱਤ ਵੀ ਕਦੇ ਨਾ ਮੁੱਕਣ ਵਾਲੇ ਚਕਰ ਵਿਚ ਚਲਦੇ ਰਹਿੰਦੇ ਹਨ। ਸਪੱਸ਼ਟ ਹੈ ਕਿ ਜੇਕਰ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਨ੍ਹਾਂ ਅਨੁਸਾਰ ਚੱਲਿਆ ਜਾਵੇ ਤਾਂ ਭੋਜਨ ਦੀ ਪੈਦਾਵਾਰ ਵਿਚ ਮਨੁੱਖੀ ਕੋਸ਼ਿਸ਼ ਦੀ ਲੋੜ ਬਹੁਤ ਘੱਟ ਹੈ।

ਬ੍ਰਹਿਮੰਡੀ ਊਰਜਾ (ਪ੍ਰਮਾਤਮਾ) ਸਰਬ-ਵਿਆਪੀ, ਅਮਰ ਅਤੇ ਅਜਰ ਹੈ। ਸੂਰਜੀ ਊਰਜਾ, ਬ੍ਰਹਿਮੰਡੀ ਊਰਜਾ ਦਾ ਹੀ ਇਕ ਰੂਪ ਹੈ। ਇਹ ਊਰਜਾ, ਪਦਾਰਥ ਦੇ ਤਿੰਨਾਂ ਰੂਪਾਂ (ਹਵਾ-ਪਾਣੀ-ਮਿੱਟੀ) ਦੇ ਚੱਕਰਾਂ ਨੂੰ ਚਲਦਾ ਰੱਖਦੀ ਹੈ। ਬ੍ਰਹਿਮੰਡੀ ਊਰਜਾ ਦੇ ਅਧਾਰ ’ਤੇ, ਹਵਾ, ਪਾਣੀ ਅਤੇ ਮਿੱਟੀ ਆਪਣੇ ਅਮੁੱਕ ਅਤੇ ਕਦੇ ਨਾ ਖਤਮ ਹੋਣ ਵਾਲੇ ਚੱਕਰਾਂ ਰਾਹੀਂ ਜੀਵਨ ਦਾ ਅਾਧਾਰ ਬਣਦੇ ਹਨ। ਸੂਰਜੀ ਊਰਜਾ (ਰੋਸ਼ਨੀ ਅਤੇ ਗਰਮੀ), ਗਰੂਤਾ-ਬਲ, ਚੁੰਬਕੀ ਸ਼ਕਤੀ, ਆਵਾਜ਼-ਸ਼ਕਤੀ ਅਤੇ ਬਿਜਲੀ; ਬ੍ਰਹਿਮੰਡੀ ਊਰਜਾ ਦੇ ਹੀ ਰੂਪ ਹਨ। ਸੂਰਜੀ ਊਰਜਾ, ਹਵਾ-ਪਾਣੀ-ਮਿੱਟੀ ਨਾਲ ਮਿਲ ਕੇ ਪੌਦਿਆਂ ਰਾਹੀਂ ਭੋਜਨ ਤਿਆਰ ਕਰਦੀ ਹੈ, ਜਿਸ ਦੇ ਸਿਰ ’ਤੇ ਸਮੂਹ ਭੋਜਨ-ਲੜੀ ਬਣਦੀ ਹੈ। ਇਸ ਭੋਜਨ-ਲੜੀ ਦੇ ਸਿਰ ’ਤੇ ਸਮੂਹ ਪ੍ਰਾਣੀਆਂ ਦਾ ਜੀਵਨ-ਚੱਕਰ ਚੱਲਦਾ ਹੈ। ਪੰਜਵਾਂ ਤੱਤ ਆਕਾਸ਼ ਹੈ, ਜਿਸ ਵਿਚ ਉਪਰੋਕਤ ਚਾਰੇ ਤੱਤ ਸਥਿਤ ਹਨ। ਊਰਜਾ ਅਤੇ ਆਕਾਸ਼ ਸਰਬ-ਵਿਆਪੀ ਹਨ ਅਤੇ ਸਮੂਹ ਸ੍ਰਿਸ਼ਟੀ ਦੇ ਸਾਂਝੇ ਹਨ ਜਦਕਿ ਹਵਾ-ਪਾਣੀ-ਮਿੱਟੀ ਇਸ ਧਰਤੀ ਦੇ ਹਨ ਅਤੇ ਲੱਖਾਂ ਤਰ੍ਹਾਂ ਦੇ ਪ੍ਰਾਣੀਆਂ ਨਾਲ ਸਜੀ ਬੇਹੱਦ ਸੁੰਦਰ ਕੁਦਰਤ ਦਾ ਅਾਧਾਰ ਹਨ।

-ਡਾ. ਅਮਰ ਸਿੰਘ ਆਜ਼ਾਦ

9872861321

  • ਸ੍ਰੀ ਗੁਰੂ ਨਾਨਕ ਦੇਵ ਜੀ
  • Guru Nanak Dev Ji

ਜਾਣੋਂ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਸਪੈਸ਼ਲ

NEXT STORY

Stories You May Like

  • keep these things at home before the month of sawan begins
    ਸਾਵਣ ਦਾ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਘਰ 'ਚ ਰੱਖੋ ਇਹ ਚੀਜ਼ਾਂ! ਮਾਂ ਲਕਸ਼ਮੀ ਦਾ ਹੋਵੇਗੀ, ਆਵੇਗਾ ਪੈਸਾ ਹੀ ਪੈਸਾ
  • peacock feathers will change your destiny
    ਮੋਰ ਪੰਖ ਬਦਲ ਦੇਵੇਗਾ ਤੁਹਾਡੀ ਕਿਸਮਤ ! ਘਰ ਦੀ ਇਸ ਦਿਸ਼ਾ 'ਚ ਰੱਖੋ, ਦੂਰ ਹੋਵੇਗੀ ਪੈਸੇ ਦੀ ਤੰਗੀ
  • these things in the kitchen can make you rich
    ਰਸੋਈ 'ਚ ਰੱਖੀਆਂ ਇਹ ਚੀਜ਼ਾਂ ਬਣਾ ਸਕਦੀਆਂ ਨੇ ਤੁਹਾਨੂੰ ਮਾਲੋਮਾਲ ! ਬਸ ਕਰ ਲਓ ਇਹ ਕੰਮ
  • the situation of these 4 zodiac signs may worsen
    ਇਨ੍ਹਾਂ 4 ਰਾਸ਼ੀਆਂ ਦੇ ਵਿਗੜ ਸਕਦੇ ਨੇ ਹਾਲਾਤ! 'ਡਬਲ ਸ਼ੜਾਸ਼ਟਕ ਯੋਗ' ਨਾਲ ਹੋਵੇਗੀ ਪੈਸਿਆਂ ਦੀ ਤੰਗੀ ਤੇ ਨੁਕਸਾਨ
  • this mistake made after making bread will make you poor
    ਰੋਟੀ ਬਣਾਉਣ ਤੋਂ ਬਾਅਦ ਕੀਤੀ ਇਹ ਗਲਤੀ ਤੁਹਾਨੂੰ ਬਣਾਏਗੀ ਕੰਗਾਲ ! ਲੱਗ ਸਕਦੈ ਰਾਹੂ ਦੋਸ਼
  • these 3 zodiac signs will be lucky today
    ਅੱਜ ਇਹ 3 ਰਾਸ਼ੀਆਂ ਹੋਣਗੀਆਂ ਮਾਲੋਮਾਲ ! ਹੋਵੇਗਾ ਬੰਪਰ ਲਾਭ ਤੇ ਪੈਸਿਆਂ ਦਾ ਵਰ੍ਹੇਗਾ ਮੀਂਹ
  • a new broom bought at the wrong time will bring poverty into the house
    ਗਲਤ ਸਮੇਂ 'ਤੇ ਖਰੀਦਿਆ ਗਏ ਨਵੇਂ ਝਾੜੂ ਨਾਲ ਘਰ 'ਚ ਆਵੇਗੀ ਕੰਗਾਲੀ! ਜਾਣੋ ਸਹੀ ਸਮਾਂ ਤੇ ਸ਼ੁੱਭ ਦਿਨ
  • amarnath yatra pilgrims registered date
    ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂ ਜ਼ਰੂਰ ਪੜ੍ਹਨ ਇਹ ਖ਼ਬਰ, ਨਹੀਂ ਤਾਂ ਦਰਸ਼ਨਾਂ ਤੋਂ ਰਹਿ ਸਕਦੇ ਹੋ ਵਾਂਝੇ
  • bjp president kewal singh dhillons sharp attack on the government
    ਹੁਸ਼ਿਆਰਪੁਰ ਜੇਲ੍ਹ ਮਾਮਲੇ 'ਤੇ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਸਰਕਾਰ...
  • kewal dhillon in jalandhar
    ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਪੰਜਾਬ ਭਾਜਪਾ ਪ੍ਰਧਾਨ, ਪਦਮ ਸ਼੍ਰੀ ਸੰਤ...
  • big warning of rain and thunderstorm in punjab
    ਪੰਜਾਬ 'ਚ ਮੀਂਹ-ਹਨੇਰੀ ਦੀ ਵੱਡੀ ਚਿਤਾਵਨੀ, ਅਗਲੇ 5 ਦਿਨਾਂ ਦਾ ਜਾਣੋ ਮੌਸਮ ਦਾ...
  • haryana chief minister naib singh saini reached jalandhar
    ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਹੁੰਚੇ ਜਲੰਧਰ, ਪੀਯੂਸ਼ ਮੁਨੀ ਜੀ...
  • punjabi boy in italy
    ਇਟਲੀ 'ਚ ਪੰਜਾਬੀ ਮੂਲ ਦੇ ਹੋਣਹਾਰ ਵਿਦਿਆਰਥੀ ਜਸਮੀਤ ਪਾਲ "ਜੋਬਨ" ਨੇ ਰਚਿਆ ਇਤਿਹਾਸ
  • punjabi girl in italiy
    ਖਟਕੜ ਕਲਾਂ ਦੀ ਧੀ ਇਟਲੀ ਪੁਲਿਸ 'ਚ ਨਿਭਾਏਗੀ ਅਹਿਮ ਸੇਵਾਵਾਂ, ਭਾਈਚਾਰੇ 'ਚ ਖੁਸ਼ੀ...
  • man murdered in jalandhar deadbody found covered in blood in fields
    ਲੁਧਿਆਣੇ ਦੇ ਵਿਅਕਤੀ ਦਾ ਜਲੰਧਰ 'ਚ ਕਤਲ! ਖੇਤਾਂ 'ਚ ਖ਼ੂਨ ਨਾਲ ਲਥਪਥ ਮਿਲੀ ਲਾਸ਼
  • pinkoo tv rainy day video
    'ਰੱਬਾ-ਰੱਬਾ ਮੀਂਹ ਵਰਸਾ...' Pinkoo TV ਦੀ ਨਵੀਂ ਵੀਡੀਓ ਵੇਖ ਤੁਹਾਨੂੰ ਵੀ...
Trending
Ek Nazar
all schools and colleges will remain closed tomorrow

ਸਾਰੇ ਸਕੂਲ-ਕਾਲਜ ਭਲਕੇ ਰਹਿਣਗੇ ਬੰਦ ! ਭਾਰੀ ਬਾਰਿਸ਼ ਦੀ ਚਿਤਾਵਨੀ ਕਾਰਨ BMC ਵੱਲੋਂ...

boy face trial

ਹੈਰਾਨੀਜਨਕ! ਪਾਕਿਸਤਾਨ 'ਚ 72 ਲੋਕਾਂ ਦੀ ਮੌਤ ਦੇ ਮਾਮਲੇ 'ਚ ਜਵਾਕ 'ਤੇ ਚੱਲੇਗਾ...

tribute to ayatollah ali khamenei

ਅਯਾਤੁੱਲਾ ਅਲੀ ਖਮੇਨੀ ਦੀ ਹੋਈ ਅੰਤਿਮ ਅਰਦਾਸ, ਲੱਖਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

sister  brother  killed  police  arrested

ਭਰਾ ਹੀ ਬਣ ਗਿਆ ਹੈਵਾਨ ! ਸੁੱਤੀ ਪਈ ਭੈਣ ਦੇ ਮਾਰ'ਤੀ ਗੋਲ਼ੀ, ਹੋਸ਼ ਉਡਾਏਗਾ ਪੂਰਾ...

european kabaddi federation

ਯੂਰਪੀਅਨ ਕਬੱਡੀ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਓਸਲੋ (ਨਾਰਵੇ) 'ਚ ਸੰਪੰਨ

america 250th anniversary

ਜ਼ੇਲੇਂਸਕੀ ਅਤੇ ਪੁਤਿਨ ਨੇ ਅਮਰੀਕਾ ਦੀ 250ਵੀਂ ਵਰ੍ਹੇਗੰਢ 'ਤੇ ਟਰੰਪ ਨੂੰ ਦਿੱਤੀ...

india australia relations

ਭਾਰਤ-ਆਸਟ੍ਰੇਲੀਆ ਸਬੰਧ ਪਹਿਲਾਂ ਕਦੇ ਇੰਨੇ ਮਜ਼ਬੂਤ ਨਹੀਂ ਰਹੇ : ਅਲਬਾਨੀਜ਼

bollywood veteran actor becomes groom for the third time

ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ

sole of branded shoes fell off in 1 month commission imposes fine

'ਰੱਦੀ' ਨਿਕਲੇ ਹਜ਼ਾਰਾਂ ਦੇ ਬ੍ਰਾਂਡਿਡ ਸ਼ੂਜ਼ ! 1 ਮਹੀਨੇ 'ਚ ਹੀ ਉੱਖੜ ਗਈ ਸੋਲ,...

famous couple of the industry has announced their separation

ਇਕ ਹੋਰ ਰਿਸ਼ਤਾ ਹੋਇਆ ਖਤਮ ! ਮਾਂ-ਪਿਓ ਬਣਨ ਮਗਰੋਂ ਇੰਡਸਟਰੀ ਦੇ ਮਸ਼ਹੂਰ ਜੋੜੇ ਨੇ...

famous singer receives threat

'5 ਕਰੋੜ ਦੇ, ਨਹੀਂ ਤਾਂ ਚੱਲਦੇ ਸ਼ੋਅ 'ਚ ਮਾਰ ਦਿਆਂਗੇ ਗੋਲ਼ੀ..!' ਮਸ਼ਹੂਰ ਸਿੰਗਰ...

i have been in relationships with some girls actress makes big revelation

'ਮੇਰੇ ਕੁੱਝ ਕੁੜੀਆਂ ਨਾਲ ਰਿਲੇਸ਼ਨ ਰਹੇ ਹਨ...'; ਮਸ਼ਹੂਰ ਅਦਾਕਾਰਾ ਦਾ ਵੱਡਾ...

saif ali khan sent a letter to ex amrita before his wedding to kareena

ਜਦੋਂ ਕਰੀਨਾ ਦਾ ਹੱਥ ਫੜਨ ਤੋਂ ਪਹਿਲਾਂ ਸੈਫ਼ ਨੇ ਅੰਮ੍ਰਿਤਾ ਸਿੰਘ ਨੂੰ ਭੇਜਿਆ ਸੀ...

meteorological department has issued an alert in these states

ਅਗਲੇ 15 ਘੰਟਿਆਂ 'ਚ ਹੋਵੇਗੀ ਭਾਰੀ ਬਾਰਿਸ਼ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ...

15 year old vaibhav suryavanshi creates history

ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ ! 15 ਸਾਲ ਦੀ ਉਮਰ 'ਚ ਕੀਤਾ ਡੈਬਿਊ, ਤੋੜ 'ਤਾ...

amarnath yatra administration advisory registration pilgrims

ਅਮਰਨਾਥ ਯਾਤਰਾ ਨੂੰ ਲੈ ਕੇ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਇਜ਼ਰੀ, ਬਿਨਾਂ...

labour dies under suspicious circumstances in sultanpur lodhi

ਸ਼ੱਕੀ ਹਾਲਾਤ 'ਚ ਮਜ਼ਦੂਰ ਦੀ ਮੌਤ! ਅੰਤਿਮ ਸੰਸਕਾਰ ਤੋਂ ਪਹਿਲਾਂ ਖੁੱਲ੍ਹਿਆ ਵੱਡਾ...

another famous couple is separating after 8 years of marriage

ਵਿਆਹ ਦੇ 8 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਇੱਕ-ਦੂਜੇ ਨੂੰ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • home furniture can change your destiny
      ਘਰ ਦਾ ਫਰਨੀਚਰ ਬਦਲ ਸਕਦਾ ਹੈ ਤੁਹਾਡੀ ਕਿਸਮਤ ! ਬਸ ਕਰ ਲਓ ਇਹ ਕੰਮ
    • amarnath yatra begins first batches pilgrims base camps
      ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਅੱਜ ਤੋਂ ਸ਼ੁਰੂ ਹੋਈ ਸ੍ਰੀ ਅਮਰਨਾਥ ਯਾਤਰਾ, ਪੈ...
    • these zodiac signs will be in good health till july 19
      19 ਜੁਲਾਈ ਤੱਕ ਇਹ ਰਾਸ਼ੀਆਂ ਹੋਣਗੀਆਂ ਮਾਲੋਮਾਲ ! ਗੁਰੂ ਪੁਸ਼ਯ ਨਕੱਸ਼ਤਰ ਨਾਲ ਇਨ੍ਹਾਂ...
    • it will rain notes on these 4 zodiac signs
      ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗੀ ਨੋਟਾਂ ਦੀ ਬਾਰਿਸ਼ ! ਗ੍ਰਹਿਆਂ ਦੀ ਚਾਲ ਇਸ ਤਰੀਕ...
    • these zodiac signs will be in good health from july 4th
      4 ਜੁਲਾਈ ਤੋਂ ਇਹ ਰਾਸ਼ੀਆਂ ਹੋਣਗੀਆਂ ਮਾਲੋਮਾਲ
    • don t do this even if you forget for 5 days
      ਅਗਲੇ 5 ਦਿਨ ਭੁੱਲ ਕੇ ਵੀ ਨਾ ਕਰੀਓ ਇਹ ਕੰਮ ! ਸ਼ੁਰੂ ਹੋਵੇਗਾ 'ਮ੍ਰਿਤ ਪੰਚਕ', ਵੱਡੀ...
    • a clay pot can change your destiny
      ਮਿੱਟੀ ਦਾ ਘੜਾ ਬਦਲ ਸਕਦੈ ਤੁਹਾਡੀ ਕਿਸਮਤ ! ਜਾਣੋ ਰੱਖਣ ਦੀ ਸਹੀ ਦਿਸ਼ਾ ਤੇ ਨਿਯਮ
    • don  t make these mistakes while wearing rudraksha
      ਰੁਦਰਾਕਸ਼ ਪਹਿਣਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ! ਜਾਣੋ ਇਸ ਦੇ ਨਿਯਮ ਤੇ...
    • the path to progress will open on the first day of the month
      ਮਹੀਨੇ ਦੇ ਪਹਿਲੇ ਦਿਨ ਹੀ ਖੁੱਲ੍ਹਣਗੇ ਤਰੱਕੀ ਦੇ ਰਾਹ ! ਇਨ੍ਹਾਂ 4 ਰਾਸ਼ੀਆਂ ਨੂੰ...
    • money will rain on these 4 zodiac signs
      ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗੀ ਪੈਸਿਆਂ ਦੀ ਬਾਰਿਸ਼! ਮੁਸ਼ਕਿਲਾਂ ਖ਼ਤਮ ਅਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +