ਭੋਗਪੁਰ (ਰਾਣਾ ਭੋਗਪੁਰੀਆ)- ਪੁਲਸ ਪਾਰਟੀ ਭੋਗਪੁਰ ਵੱਲੋਂ ਸੁਖਜੀਤ ਸਿੰਘ ਥਾਣਾ ਮੁਖੀ ਭੋਗਪੁਰ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਦੋ ਨਸ਼ਾ ਤਸਕਰਾਂ ਨੂੰ 40 ਗ੍ਰਾਮ ਹੈਰੋਇਨ, ਦੋ ਗੱਡੀਆਂ, ਦੋ ਮੋਬਾਇਲ ਅਤੇ 22,210 ਰੁਪਏ ਡਰੱਗਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸੁਖਨਾਜ ਸਿੰਘ ਪੀ. ਪੀ. ਐੱਸ. ਉੱਪ ਪੁਲਸ ਕਪਤਾਨ ਸਬ ਡਿਵੀਜ਼ਨ ਆਦਮਪੁਰ ਨੇ ਦੱਸਿਆ ਕਿ 26/7/23 ਨੂੰ ਏ. ਐੱਸ. ਆਈ. ਰਾਮ ਕਿਸ਼ਨ ਨੇ ਪੁਲਸ ਪਾਰਟੀ ਸਮੇਤ ਨਿਜਾਮਦੀਨਪੁਰ ਗੇਟ 'ਤੇ ਨਾਕਾਬੰਦੀ ਦੌਰਾਨ ਨਿਜਾਮਦੀਨਪੁਰ ਵੱਲੋਂ ਆ ਰਹੀ ਗੱਡੀ ਦੇ ਆਧਾਰ 'ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਰੋਕ ਕੇ ਕਾਬੂ ਕੀਤਾ। ਗੱਡੀ ਦਾ ਨੰਬਰ ਪੀ. ਬੀ. 08 ਐੱਫ਼. ਸੀ. 7866, ਰੰਗ ਚਿੱਟਾ ਸੀ, ਜਿਸ ਵਿਚ ਸਵਾਰ ਵਰੁਣ ਕੁਮਾਰ ਉਰਫ਼ ਬਬਲੂ ਪੁੱਤਰ ਪਵਨ ਕੁਮਾਰ ਵਾਸੀ ਮੁਹੱਲਾ ਕਤਨੀ ਗੇਟ ਸਰਪੰਚ ਕਲੋਨੀ, ਕਰਤਾਰਪੁਰ (ਜਲੰਧਰ) ਦੀ ਤਲਾਸ਼ੀ ਲੈਣ ‘ਤੇ 30 ਗ੍ਰਾਮ ਹੈਰੋਇਨ, ਦੋ ਮੋਬਾਇਲ ਫੋਨ ਅਤੇ 22,210 ਰੁਪਏ ਡਰੱਗ ਮਨੀ ਬਰਾਮਦ ਕੀਤੀ।
ਇਹ ਵੀ ਪੜ੍ਹੋ- ਰੋਪੜ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਪਿਤਾ ਨੇ 1 ਸਾਲ ਦੀ ਬੱਚੀ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ
ਇਸੇ ਤਰ੍ਹਾਂ ਮਿਤੀ 26 ਜੁਲਈ ਨੂੰ ਏ. ਐੱਸ. ਆਈ. ਪਰਮਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਚੈਕਿੰਗ ਦੌਰਾਨ ਘੋੜਾਵਾਹੀ ਤੋਂ ਕਿੰਗਰਾ ਚੋਅ ਵਾਲਾ ਰੋਡ ਨੇੜੇ ਸ਼ਮਸ਼ਾਨਘਾਟ ਬਾਹਦ ਰਕਬਾ ਘੋੜਾਵਾਹੀ ਵਿਖੇ ਮੌਜੂਦ ਸੀ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਲੇਟ ਕੁਲਦੀਪ ਸਿੰਘ ਵਾਸੀ ਪਿੰਡ ਬਘਿਆੜੀ, ਥਾਣਾ ਟਾਂਡਾ (ਹੁਸ਼ਿਆਰਪੁਰ) ਸਵਿੱਫ਼ਟ ਕਾਰ ਨੰ: ਪੀ. ਬੀ. 09 ਵੀ 6787 'ਤੇ ਸਵਾਰ ਹੋ ਕੇ ਪਿੰਡ ਕਿੰਗਰਾ ਚੋਅ ਵਾਲਾ ਵੱਲੋਂ ਆਇਆ। ਇਸ ਦੌਰਾਨ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਕਾਰ ਰੋਕ ਕੇ ਭੱਜਣ ਲੱਗਾ। ਜਿਸ ਨੂੰ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਉਕਤ ਕਾਰ ਕਬਜ਼ੇ ਵਿਚ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਉਕਤ ਦੋਵੇਂ ਦੋਸ਼ੀਆਂ ਤੋਂ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿਸ ਪਾਸੋਂ ਲੈ ਕੇ ਆਉਂਦੇ ਹਨ ਅਤੇ ਅੱਗੋਂ ਕਿਸ ਨੂੰ ਸਪਲਾਈ ਕਰਦੇ ਹਨ। ਜ਼ਿਕਰਯੋਗ ਹੈ ਕਿ ਦੋਸ਼ੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਖ਼ਿਲਾਫ਼ ਪਹਿਲਾਂ ਵੀ ਕਈ ਐੱਨ. ਡੀ. ਪੀ. ਐੱਸ. ਐਕਟ ਅਤੇ ਅਸਲਾ ਐਕਟ ਤਹਿਤ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ- ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜੋਰ ਤੋਂ 23 ਲੱਖ ਲੁੱਟਣ ਵਾਲਾ ਮਾਸਟਰਮਾਈਂਡ ਸਾਥੀ ਸਣੇ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
'ਬੇਟੀ ਵੀ ਇਟਲੀ ਆ ਰਹੀ ਹੈ ਤੁਸੀਂ ਵੀ ਆ ਜਾਓ' ਦਾ ਕਹਿ ਕੇ 2 ਨੌਜਵਾਨਾਂ ਤੋਂ ਠੱਗੇ 15 ਲੱਖ, ਇੰਝ ਖੁੱਲ੍ਹੀ ਕਰਤੂਤ
NEXT STORY