ਜਲੰਧਰ (ਖੁਰਾਣਾ)-ਇਨ੍ਹੀਂ ਦਿਨੀਂ ਸਰਕਾਰੀ ਗ੍ਰਾਂਟ ਵਿਚ ਗੜਬੜੀ ਨੂੰ ਲੈ ਕੇ ਦਰਜ ਹੋਏ ਪੁਲਸ ਕੇਸ ਕਾਰਨ 2 ਕਾਂਗਰਸੀ ਕੌਂਸਲਰ ਵਿੱਕੀ ਕਾਲੀਆ ਅਤੇ ਦੀਪਕ ਸ਼ਾਰਦਾ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਫਰਾਰ ਚੱਲ ਰਹੇ ਹਨ। ਵਿੱਕੀ ਕਾਲੀਆ ਅਤੇ ਉਨ੍ਹਾਂ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਨਾਂ ਜਿੱਥੇ ਪੁਲਸ ਐੱਫ਼. ਆਈ. ਆਰ. ਵਿਚ ਦਰਜ ਹਨ, ਉਥੇ ਹੀ ਭਾਵੇਂ ਦੀਪਕ ਸ਼ਾਰਦਾ ਦਾ ਨਾਂ ਸਿੱਧੇ ਤੌਰ ’ਤੇ ਐੱਫ਼. ਆਈ. ਆਰ. ਵਿਚ ਨਹੀਂ ਹੈ ਪਰ ਉਨ੍ਹਾਂ ਦੇ ਪਿਤਾ ਇਸ ਕੇਸ ਵਿਚ ਨਾਮਜ਼ਦ ਹਨ। ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਵੀ ਖਾਰਜ ਹੋ ਚੁੱਕੀ ਹੈ, ਇਸ ਲਈ ਦੀਪਕ ਸ਼ਾਰਦਾ ਵੀ ਆਪਣੇ ਵਾਰਡ ਵਿਚ ਉਪਲੱਬਧ ਨਹੀਂ ਹਨ।
ਦੋਵਾਂ ਕਾਂਗਰਸੀ ਕੌਂਸਲਰਾਂ ਦੀ ਗੈਰ-ਮੌਜੂਦਗੀ ਵਿਚ ਇਸ ਵਾਰ ਸੋਢਲ ਮੇਲੇ ਦੀ ਵਿਵਸਥਾ ਦਾ ਚਾਰਜ ਸਿੱਧੇ ਤੌਰ ’ਤੇ ਨਗਰ ਨਿਗਮ ਸੰਭਾਲੇਗਾ ਅਤੇ ਪਤਾ ਲੱਗਾ ਹੈ ਕਿ ਇਸ ਵਾਰ ਸਾਫ਼-ਸਫ਼ਾਈ ਲਈ 200 ਸਫ਼ਾਈ ਕਰਮਚਾਰੀਆਂ ਦੀ ਵਿਵਸਥਾ ਕੀਤੀ ਜਾ ਰਹੀ ਹੈ, ਜੋ 7 ਸਤੰਬਰ ਤੋਂ ਸਫ਼ਾਈ ਦਾ ਕੰਮ ਸ਼ੁਰੂ ਕਰ ਦੇਣਗੇ ਅਤੇ ਇਹ ਸਿਲਸਿਲਾ ਲਗਭਗ 10 ਸਤੰਬਰ ਤੱਕ ਚੱਲੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਦੌਰਾਨ ਉਕਤ ਦੋਵੇਂ ਕੌਂਸਲਰ ਮੇਲੇ ਵਾਲੀ ਥਾਂ ਦੀ ਵਿਵਸਥਾ ਨੂੰ ਸੰਭਾਲਦੇ ਰਹੇ ਹਨ ਕਿਉਂਕਿ ਇਨ੍ਹਾਂ ਦੋਵਾਂ ਦੇ ਹੀ ਵਾਰਡ ਵਿਚ ਪੂਰਾ ਸੋਢਲ ਮੇਲੇ ਦਾ ਇਲਾਕਾ ਆਉਂਦਾ ਹੈ।
ਇਹ ਵੀ ਪੜ੍ਹੋ: ਬਾਬਾ ਸੋਢਲ ਜੀ ਦੇ ਮੇਲੇ ਮੌਕੇ ਇਸ ਦਿਨ ਜਲੰਧਰ ’ਚ ਸਰਕਾਰੀ ਦਫ਼ਤਰ ਤੇ ਵਿੱਦਿਅਕ ਅਦਾਰਿਆਂ ’ਚ ਰਹੇਗੀ ਛੁੱਟੀ
ਹੁਣ ਜੇਕਰ ਨਗਰ ਨਿਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੰਦਿਰ ਦੇ ਸਾਹਮਣੇ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕਰੇਗਾ, ਜਿੱਥੇ ਰੋਟੇਸ਼ਨ ਦੇ ਹਿਸਾਬ ਨਾਲ ਡਿਊਟੀ ਲਾਈ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਨਗਰ ਨਿਗਮ ਦੇ ਪ੍ਰਬੰਧ ਮੇਲੇ ਨੂੰ ਲੈ ਕੇ ਢਿੱਲੇ ਹੀ ਰਹਿਣਗੇ ਕਿਉਂਕਿ ਨਗਰ ਨਿਗਮ ਦੀ ਆਪਣੀ ਕਾਰਜਪ੍ਰਣਾਲੀ ਇਸ ਸਮੇਂ ਕਾਫ਼ੀ ਖ਼ਰਾਬ ਚੱਲ ਰਹੀ ਹੈ।
ਸੋਢਲ ਮੇਲੇ ਨੂੰ ਪਲਾਸਟਿਕ ਫ੍ਰੀ ਕਰਨ ਦੀ ਯੋਜਨਾ
ਨਗਰ ਨਿਗਮ ਦੇ ਹੈਲਥ ਅਫਸਰ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਨਗਰ ਨਿਗਮ ਸੋਢਲ ਦੇ ਮੇਲੇ ਨੂੰ ਪਲਾਸਟਿਕ ਫ੍ਰੀ ਕਰੇਗਾ, ਜਿਸ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਪਲਾਸਟਿਕ ਦੇ ਕੈਰੀ ਬੈਗ, ਪੈਕਿੰਗ ਮਟੀਰੀਅਲ ਦੇ ਨਾਲ-ਨਾਲ ਡਿਸਪੋਜ਼ਲ ਕ੍ਰਾਕਰੀ ਦੀ ਵਰਤੋਂ ਨਾ ਕਰਨ ਅਤੇ ਸਿੰਗਲ ਟਾਈਮ ਯੂਜ਼ ਪਲਾਸਟਿਕ ਵੀ ਨਾ ਵਰਤਣ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਲਈ ਐੱਨ. ਜੀ. ਓ. ਦੀ ਮਦਦ ਲਈ ਜਾਵੇਗੀ। ਜ਼ਿਕਰਯੋਗ ਹੈ ਕਿ ਜਦੋਂ ਆਈ. ਏ. ਐੱਸ. ਅਧਿਕਾਰੀ ਆਸ਼ਿਕਾ ਜੈਨ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਦੇ ਅਹੁਦੇ ’ਤੇ ਸਨ, ਉਦੋਂ ਸੋਢਲ ਮੇਲਾ ਪਹਿਲੀ ਵਾਰ ਬਿਲਕੁਲ ਪਲਾਸਟਿਕ ਫ੍ਰੀ ਹੋ ਗਿਆ ਸੀ। ਉਸ ਤੋਂ ਬਾਅਦ ਕਿਸੇ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ।
ਇਹ ਵੀ ਪੜ੍ਹੋ:ਪੰਜਾਬ 'ਚ ਲੱਗਣਗੇ ਸਮਾਰਟ ਬਿਜਲੀ ਮੀਟਰ, ਸਰਕਾਰੀ ਦਫ਼ਤਰਾਂ ਤੇ ਮੁਲਾਜ਼ਮਾਂ ਦੇ ਘਰਾਂ ਤੋਂ ਹੋਵੇਗੀ ਸ਼ੁਰੂੂਆਤ
ਸੜਕਾਂ ਟੁੱਟੀਆਂ, ਲੱਗੇ ਹੋਏ ਨੇ ਕੂੜੇ ਦੇ ਢੇਰ
ਸੋਢਲ ਮੇਲਾ ਸਿਰ ’ਤੇ ਆ ਗਿਆ ਹੈ ਅਤੇ ਸ਼ਰਧਾਲੂਆਂ ਦਾ ਆਉਣ-ਜਾਣ ਵੀ ਇਕ ਦੋ ਦਿਨਾਂ ਬਾਅਦ ਸ਼ੁਰੂ ਹੋ ਜਾਵੇਗਾ। ਅਜਿਹੇ ਵਿਚ ਸੋਢਲ ਮੇਲਾ ਇਲਾਕਾ ਹੁਣ ਵੀ ਗੰਦਗੀ ਦਾ ਸ਼ਿਕਾਰ ਹੈ ਅਤੇ ਵਧੇਰੇ ਸੜਕਾਂ ਟੁੱਟੀਆਂ ਹੋਈਆਂ ਹਨ, ਜਿਥੇ ਨਿਗਮ ਨੇ ਪੈਚਵਰਕ ਤੱਕ ਨਹੀਂ ਕਰਵਾਇਆ। ਇਸ ਨੂੰ ਲੈ ਕੇ ਲੋਕਾਂ ਦੇ ਮਨ ਵਿਚ ਕਾਫੀ ਗੁੱਸਾ ਹੈ। ਖਾਸ ਗੱਲ ਇਹ ਹੈ ਕਿ ਨਗਰ ਨਿਗਮ ਦੇ ਹਰ ਠੇਕੇਦਾਰ ਨੇ ਪੇਮੈਂਟ ਨਾ ਮਿਲਣ ਦੇ ਚੱਕਰ ਵਿਚ ਵਿਕਾਸ ਕਾਰਜਾਂ ਨੂੰ ਰੋਕ ਰੱਖਿਆ ਹੈ ਅਤੇ ਪਹਿਲਾਂ ਕਰਵਾਏ ਜਾ ਚੁੱਕੇ ਸਾਰੇ ਵਿਕਾਸ ਕਾਰਜ ਘਟੀਆ ਮਟੀਰੀਅਲ ਕਾਰਨ ਦਮ ਤੋੜ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਸੋਢਲ ਮੇਲਾ ਇਲਾਕੇ ਦੇ ਸੀਵਰੇਜ ਦੀ ਸਫ਼ਾਈ ਤੱਕ ਨਹੀਂ ਹੋਈ ਅਤੇ ਜੇਕਰ ਮੇਲੇ ਦੇ ਦਿਨਾਂ ਵਿਚ ਬਾਰਿਸ਼ ਆ ਗਈ ਤਾਂ ਹਾਲਾਤ ਕਾਫ਼ੀ ਵਿਗੜ ਸਕਦੇ ਹਨ।
ਇਹ ਵੀ ਪੜ੍ਹੋ: ਜਲੰਧਰ: 6 ਬੱਚਿਆਂ ਦੀ ਮਾਂ ਦਾ ਕਾਰਾ ਜਾਣ ਹੋਵੋਗੇ ਹੈਰਾਨ, ਟਰੈਪ ਲਾ ਕੇ STF ਨੇ ਕੀਤਾ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਡੇਰਾ ਬਿਆਸ ਦੀ ਘਟਨਾ ’ਤੇ ਬੋਲੇ ADGP ਅਰਪਿਤ ਸ਼ੁਕਲਾ, ਲੋਕਾਂ ਨੂੰ ਕੀਤੀ ਅਪੀਲ
NEXT STORY