ਕਾਠਗੜ੍ਹ (ਰਾਜੇਸ਼)- ਬਲਾਚੌਰ-ਰੂਪਨਗਰ ਰਾਜ ਮਾਰਗ ’ਤੇ ਆਸਰੋਂ ਦੇ ਨੇੜੇ ਲਗਾਏ ਗਏ ਪੱਕੇ ਹਾਈਟੈੱਕ ਨਾਕੇ ’ਤੇ ਪੁਲਸ ਵੱਲੋਂ ਵਾਹਨਾਂ ਦੀ ਚੈਕਿੰਗ ਦੌਰਾਨ ਦੋ ਮੁਲਜ਼ਮਾਂ ਨੂੰ 500 ਗ੍ਰਾਮ ਅਫ਼ੀਮ ਅਤੇ 2 ਲੱਖ 70 ਹਜ਼ਾਰ ਡਰੱਗ ਮਨੀ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਕਾਠਗੜ੍ਹ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਰਾਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਨਵਾਂਸ਼ਹਿਰ ਦੇ ਐੱਸ. ਐੱਸ. ਪੀ. ਡਾ. ਅਖਿਲ ਚੌਧਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਪੁਲਸ ਚੌਂਕੀ ਆਸਰੋਂ ਦੇ ਇੰਚਾਰਜ ਏ. ਐੱਸ. ਆਈ. ਜਸਵਿੰਦਰ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਬੀਤੀ ਸ਼ਾਮ ਹਾਈਟੈੱਕ ਨਾਕੇ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਇਸੇ ਦੌਰਾਨ ਚੰਡੀਗੜ੍ਹ, ਰੋਪੜ ਸਾਈਡ ਤੋਂ ਸਵਾਰੀਆਂ ਵਾਲੀਆਂ ਆਈਆਂ ਦੋ ਬੱਸਾਂ ਦੀ ਚੈਕਿੰਗ ਸਮੇਂ ਇਕ ਬੱਸ ਦੇ ਪਿਛਲੇ ਦਰਵਾਜ਼ੇ ਵਿਚੋਂ ਦੋ ਮੋਨੇ ਵਿਅਕਤੀ ਉਤਰ ਕੇ ਪੁਲਸ ਪਾਰਟੀ ਤੋਂ ਘਬਰਾ ਕੇ ਕਾਹਲੀ-ਕਾਹਲੀ ਰੋਪੜ ਵੱਲ ਨੂੰ ਚੱਲ ਪਏ।
ਇਨ੍ਹਾਂ ਵਿਚੋਂ ਇੱਕ ਵਿਅਕਤੀ ਦੇ ਹੱਥ ਵਿਚ ਇਕ ਵਜ਼ਨਦਾਰ ਲਿਫ਼ਾਫ਼ਾ ਸੀ, ਜੋ ਉਸ ਨੇ ਆਪਣੇ ਦੂਜੇ ਸਾਥੀ ਨੂੰ ਫੜਾ ਦਿੱਤਾ ਅਤੇ ਉਸ ਨੇ ਵੇਖਦੇ ਹੀ ਵੇਖਦੇ ਇਹ ਲਿਫ਼ਾਫ਼ਾ ਛਪਾਉਣ ਦੇ ਮੰਤਵ ਨਾਲ ਨਹਿਰ ਕੰਢੇ ਉਗੇ ਸਰਕੰਡੇ ਵਿਚ ਸੁੱਟ ਦਿੱਤਾ ਅਤੇ ਖਿਸਕਣ ਲੱਗਿਆਂ ਨੂੰ ਪੁਲਸ ਨੇ ਸ਼ੱਕ ਪੈਣ ’ਤੇ ਕਾਬੂ ਕਰਕੇ ਨਾਂ ਪਤਾ ਪੱਛਿਆ ਤਾਂ ਇੱਕ ਨੇ ਆਪਣਾ ਨਾਂ ਗੁੱਡੂ ਪੁੱਤਰ ਸ਼ਿਵ ਚਰਨ ਵਾਸੀ ਸ਼ਿਵੋਹੀ ਥਾਣਾ ਕੁੰਵਰਗਾਉ ਜ਼ਿਲ੍ਹਾ ਬਦਾਈਉ ਅਤੇ ਦੂਜੇ ਨੇ ਸ਼ਿਵ ਕਰਨ ਪੁੱਤਰ ਬੈਜ਼ਨਾਥ ਵਾਸੀ ਗੰਜ ਕੁੰਵਰਗਾਉ ਜਿਲ੍ਹਾ ਬਦਾਈਉ (ਯੂ.ਪੀ.) ਦੱਸਿਆ।
ਇਹ ਵੀ ਪੜ੍ਹੋ- ਜਲੰਧਰ ਦੀ ਹੈਰਾਨੀਜਨਕ ਘਟਨਾ, ਲਾਸ਼ ਦਾ ਸਸਕਾਰ ਕਰਨ ਤੋਂ ਪਹਿਲਾਂ ਪਰਿਵਾਰ ਨੇ ਜ਼ਰੂਰੀ ਸਮਝੀ ਸ਼ਰਾਬ ਪੀਣੀ
ਜਦੋਂ ਉਨ੍ਹਾਂ ਸੁੱਟੇ ਲਿਫ਼ਾਫ਼ੇ ਨੂੰ ਵੇਖਿਆ ਤਾਂ ਉਸ ਵਿਚੋਂ ਅਫ਼ੀਮ ਬਰਾਮਦ ਹੋਈ, ਜਿਸ ਦਾ ਭਾਰ 500 ਗ੍ਰਾਮ ਹੋਇਆ। ਕਾਬੂ ਕੀਤੇ ਦੋਵੇਂ ਦੋਸ਼ੀਆਂ ਦੀਆਂ ਜਦੋਂ ਪਹਿਨੀਆਂ ਹੋਈਆਂ ਪੈਂਟਾਂ ਦੀ ਤਲਾਸ਼ੀ ਲਈ ਤਾਂ ਹਰੇਕ ਦੀ ਜੇਬ ਵਿਚੋਂ 1,35,000-1,35,000 (ਕੁੱਲ 2,70,000) ਡਰੱਗ ਮਨੀ ਬਰਾਮਦ ਹੋਈ। ਪੁਛਗਿੱਛ ਦੌਰਾਨ ਦੋਵਾਂ ਨੇ ਮੰਨਿਆ ਕਿ ਇਹ ਪੈਸੇ ਉਨ੍ਹਾਂ ਨੇ ਇਕ ਕਿਲੋਗ੍ਰਾਮ ਅਫ਼ੀਮ ਚੰਡੀਗੜ੍ਹਾ ਬੱਸ ਸਟੈਂਡ ਨੇੜੇ ਕਿਸੇ ਨਾਮਲੂਮ ਵਿਅਕਤੀ ਨੂੰ 2 ਲੱਖ 70 ਹਜ਼ਾਰ ਰੁਪਏ ਵਿਚ ਵੇਚੀ ਸੀ ਅਤੇ ਪੈਸੇ ਬਰਾਬਰ-ਬਰਾਬਰ ਵੰਡ ਲਏ ਸਨ। ਪੁਲਸ ਨੇ ਦੋਵੇਂ ਦੋਸ਼ੀਆਂ ਨੂੰ ਅਫ਼ੀਮ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਟਾਂਡਾ 'ਚ ਵੱਡੀ ਵਾਰਦਾਤ, 17 ਸਾਲਾ ਕੁੜੀ ਨਾਲ ਗੈਂਗਰੇਪ, ਖੇਤਾਂ 'ਚ ਲਿਜਾ ਕੇ ਕੀਤਾ ਘਿਣੌਨਾ ਕਾਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੱਤਰਕਾਰ ਰਵੀ ਗਿੱਲ ਦੀ ਖ਼ੁਦਕੁਸ਼ੀ ਦੇ ਮਾਮਲੇ 'ਚ ਦੋ ਮੁਲਜ਼ਮ ਗ੍ਰਿਫ਼ਤਾਰ, ਅੰਤਿਮ ਸੰਸਕਾਰ ਲਈ ਮੰਨਿਆ ਪਰਿਵਾਰ
NEXT STORY