ਜਲੰਧਰ (ਵਰੁਣ)- ਪੱਤਰਕਾਰ ਰਵੀ ਗਿੱਲ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਪੁਲਸ ਨੇ ਮੀਡੀਆ ਕਰਮੀ ਕੀਰਤੀ ਗਿੱਲ ਅਤੇ ਉਸ ਦੇ ਭਰਾ ਸ਼ੁਭਮ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬਾਅਦ ਰਵੀ ਗਿੱਲ ਦੇ ਪਰਿਵਾਰਕ ਮੈਂਬਰ ਰਵੀ ਦਾ ਅੰਤਿਮ ਸੰਸਕਾਰ ਕਰਨ ਲਈ ਮੰਨ ਗਏ ਹਨ। ਰਵੀ ਗਿੱਲ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਸ਼ਾਮ 5 ਵਜੇ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਅਜੇ ਇਕ ਪੱਤਰਕਾਰ ਅਤੇ ਚੌਥਾ ਮੁਲਜ਼ਮ ਅਜੇ ਫਰਾਰ ਹਨ। ਦੱਸ ਦੇਈਏ ਕਿ ਨਿਊਜ਼ ਪੋਰਟਲ ਚਲਾਉਣ ਵਾਲੇ ਰਵੀ ਗਿੱਲ ਨੇ ਸ਼ਾਸਤਰੀ ਮਾਰਕੀਟ ਸਥਿਤ ਸਿਟੀ ਹੱਬ ਹੋਟਲ 'ਚ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਸੀ।
ਇਹ ਵੀ ਪੜ੍ਹੋ- ਜਲੰਧਰ ਦੀ ਹੈਰਾਨੀਜਨਕ ਘਟਨਾ, ਲਾਸ਼ ਦਾ ਸਸਕਾਰ ਕਰਨ ਤੋਂ ਪਹਿਲਾਂ ਪਰਿਵਾਰ ਨੇ ਜ਼ਰੂਰੀ ਸਮਝੀ ਸ਼ਰਾਬ ਪੀਣੀ
ਰਵੀ ਗਿੱਲ ਦੀ ਜੇਬ 'ਚੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਇਕ ਹੋਰ ਪੋਰਟਲ ਚਲਾਉਣ ਵਾਲੀ ਔਰਤ, ਉਸ ਦੇ ਭਰਾ ਅਤੇ ਇਕ ਹੋਰ ਪੱਤਰਕਾਰ ਸਮੇਤ ਚਾਰ ਲੋਕਾਂ ਦੇ ਨਾਂ ਲਿਖੇ ਹੋਏ ਹਨ, ਜਿਨ੍ਹਾਂ 'ਤੇ ਰਵੀ ਗਿੱਲ ਨੇ ਉਸ ਨੂੰ ਪੈਸੇ ਦੀ ਮੰਗ ਕਰਕੇ ਬਲੈਕਮੇਲ ਕਰਨ ਦਾ ਦੋਸ਼ ਲਗਾਏ ਹਨ । ਆਪਣੇ ਆਪ ਨੂੰ ਪੱਤਰਕਾਰ ਕਹਾਉਣ ਵਾਲੀ ਇਹ ਔਰਤ ਇਕੱਠੇ ਪਹਿਲਾਂ 'ਸਾਂਝ ਟੀਵੀ' ਨਾਂ ਦਾ ਪੋਰਟਲ ਚਲਾਉਂਦੇ ਸਨ ਪਰ ਕੁਝ ਸਮੇਂ ਤੋਂ ਔਰਤ ਵੱਖ ਹੋ ਗਈ ਸੀ। ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਰਵੀ ਦੇ ਪਰਿਵਾਰ ਵਾਲੇ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।
ਇਹ ਵੀ ਪੜ੍ਹੋ- ਟਾਂਡਾ 'ਚ ਵੱਡੀ ਵਾਰਦਾਤ, 17 ਸਾਲਾ ਕੁੜੀ ਨਾਲ ਗੈਂਗਰੇਪ, ਖੇਤਾਂ 'ਚ ਲਿਜਾ ਕੇ ਕੀਤਾ ਘਿਣੌਨਾ ਕਾਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਵਿਦੇਸ਼ਾਂ 'ਚ 'ਰੱਖੜੀ' ਭੇਜਣ ਵਾਲੀਆਂ ਭੈਣਾਂ ਲਈ ਅਹਿਮ ਖ਼ਬਰ, ਡਾਕ ਵਿਭਾਗ ਦੇ ਰਿਹੈ ਇਹ ਖ਼ਾਸ ਸਹੂਲਤ
NEXT STORY