ਰੂਪਨਗਰ (ਵਿਜੇ ਸ਼ਰਮਾ)— ਬੀਤੇ ਦਿਨ ਗਿਆਨੀ ਜ਼ੈਲ ਸਿੰਘ ਨਗਰ 'ਚ ਰਾਮ ਲੀਲਾ ਦੇ ਆਯੋਜਨ ਦੇ ਸਮੇਂ ਕੁਝ ਨੌਜਵਾਨਾਂ ਵੱਲੋਂ ਵਿਘਨ ਪੈਦਾ ਕਰਨ ਅਤੇ ਇਤਰਾਜ਼ਯੋਗ ਟਿੱਪਣਿਆਂ ਕੀਤੇ ਜਾਣ ਦੇ ਮਾਮਲੇ 'ਚ ਪੁਲਸ ਨੇ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜ਼ਿਕਰਯੋਗ ਹੈ ਕਿ ਗਿਆਨੀ ਜ਼ੈਲ ਸਿੰਘ ਨਗਰ 'ਚ ਜੈ ਜਗਦੰਬੇ ਡਰਾਮਾਟਿਕ ਕਲੱਬ ਵੱਲੋਂ ਰਾਤ ਸਮੇਂ ਰਾਮ ਲੀਲਾ ਦਾ ਆਯੋਜਨ ਕੀਤਾ ਗਿਆ ਸੀ ਤਾਂ ਅਚਾਨਕ ਕੁਝ ਨੌਜਵਾਨਾਂ ਨੇ ਹੁੱਲੜਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਅਪੱਤੀਜਨਕ ਟਿੱਪਣਿਆਂ ਕੀਤੀਆਂ, ਜਿਸ ਦਾ ਹਿੰਦੂ ਜਾਗ੍ਰਤੀ ਮੰਚ ਵੱਲੋਂ ਰੋਸ ਜਤਾਇਆ ਗਿਆ ਅਤੇ ਪੁਲਸ ਤੋਂ ਇਸ ਮਾਮਲੇ ਦੀ ਕਾਰਵਾਈ ਦੀ ਮੰਗ ਕੀਤੀ ਗਈ। ਐੱਸ. ਐੱਚ. ਓ ਸਿਟੀ ਹਰਕੀਰਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਨੂਰਪੁਰਬੇਦੀ ਖੇਤਰ ਨਾਲ ਸਬੰਧਤ ਪਿੰਡਾਂ ਤੋਂ ਹਨ।
ਇਨੋਵਾ 'ਚੋਂ 50 ਪੇਟੀਆਂ ਸ਼ਰਾਬ ਬਰਾਮਦ, ਮੁਲਜ਼ਮ ਫਰਾਰ
NEXT STORY