ਨਵਾਂਸ਼ਹਿਰ (ਤ੍ਰਿਪਾਠੀ)- ਥਾਣਾ ਸਦਰ ਦੀ ਪੁਲਸ ਨੇ ਵੱਖ-ਵੱਖ ਮੋਬਾਇਲ ਕੰਪਨੀਆਂ ਦੀ ਤਾਰਾਂ ਚੋਰੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਹਰਵਿੰਦਰ ਸਿੰਘ ਪੁੱਤਰ ਬਖਤਾਵਰ ਸਿੰਘ ਵਾਸੀ ਹਿਆਤਪੁਰ ਰੁੜਕੀ ਥਾਣਾ ਪੋਜੇਵਾਲ ਨੇ ਦੱਸਿਆ ਕਿ ਉਹ ਆਰ. ਐੱਸ. ਸਕਿਓਰਿਟੀ ਇੰਡ. ਸਟਾਵਰ ’ਚ ਸਕਿਓਰਿਟੀ ਸੁਪਰਵਾਈਜ਼ਰ ਦੀ ਡਿਊਟੀ ਕਰਦਾ ਹੈ ਅਤੇ ਉਸ ਕੋਲ ਨਵਾਂਸ਼ਹਿਰ ਅਤੇ ਰੋਪੜ ਦੇ ਏਅਰਟੈੱਲ, ਆਈਡੀਆ, ਜੀਓ ਕੰਪਨੀਆਂ ਦੇ ਲਗਾਏ ਟਾਵਰਾਂ ਦੀ ਸੁਰੱਖਿਆ ਉਸ ਦੀ ਸੁਪਰਵਿਜ਼ਨ ਵਿਚ ਹੈ।
ਇਹ ਵੀ ਪੜ੍ਹੋ: ਭਾਜਪਾ ਸ਼ੁਰੂ ਤੋਂ ਹੀ ਬਹੁਤ ਮਜ਼ਬੂਤ ਪਾਰਟੀ ਰਹੀ ਹੈ: ਰਵਨੀਤ ਬਿੱਟੂ
ਉਸ ਨੇ ਦੱਸਿਆ ਕਿ ਮੰਗਲਵਾਰ ਨੂੰ ਰੋਜ਼ਾਨਾ ਦੀ ਤਰ੍ਹਾਂ ਉਹ ਪਿੰਡ ਜਾਡਲਾ ਸਥਿਤ ਏਅਰਟੈੱਲ ਟਾਵਰ ਦੀ ਚੈਕਿੰਗ ਕਰਨ ਲਈ ਕੰਪਨੀ ਦੀ ਗੱਡੀ ’ਚ ਗਿਆ ਸੀ, ਜਿੱਥੇ ਉਸ ਨੇ ਵੇਖਿਆ ਕਿ ਟਾਵਰ ਦੀ ਆਰ. ਆਰ. ਯੂ. ਪਾਵਰ ਕੇਬਲ ਕੱਟ ਕੇ ਚੋਰੀ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਅੱਜ ਉਸ ਨੂੰ ਪਤਾ ਲੱਗਾ ਕਿ ਬੀਤੀ 1-2 ਦੀ ਦਰਮਿਆਨੀ ਰਾਤ ਨੂੰ ਉਕਤ ਤਾਰਾਂ ਰਾਕੇਸ਼ ਮਿਸ਼ਰਾ ਵਾਸੀ ਲੁਧਿਆਣਾ ਅਤੇ ਰੋਜ਼ਦੀਨ ਅੰਸਾਰੀ ਉਰਫ਼ ਰਾਜਾ ਆਲਮ ਪੁੱਤਰ ਜੈਮੁਦੀਨ ਮੀਆਂ ਹਾਲ ਵਾਸੀ ਲੁਧਿਆਣਾ ਨੇ ਚੋਰੀ ਕੀਤੀ ਹੈ। ਉਕਤ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਰਾਕੇਸ਼ ਮਿਸ਼ਰਾ ਅਤੇ ਰੋਜ਼ਦੀਨ ਅੰਸਾਰੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਉਜਾੜ 'ਤਾ ਘਰ, ਦਰਾਣੀ-ਜਠਾਣੀ ਦੀ ਇਕੱਠਿਆਂ ਹੋਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਆਹੁਤਾ ਨੇ ਪਤੀ ਤੇ ਨਨਾਣ ਤੋਂ ਦੁਖ਼ੀ ਹੋ ਕੇ ਚੁੱਕਿਆ ਖ਼ੌਫ਼ਨਾਕ ਕਦਮ
NEXT STORY