ਜਲੰਧਰ (ਅਨਿਲ)- ਜਲੰਧਰ ਛਾਉਣੀ ’ਚ ਤੇਜ਼ੀ ਨਾਲ ਫੈਲ ਰਹੇ ਡੇਂਗੂ ਦੀ ਲਪੇਟ ’ਚ ਕਈ ਲੋਕ ਆ ਚੁੱਕੇ ਹਨ। ਖ਼ਾਸ ਕਰਕੇ ਕੈਂਟ ਦੇ ਮੁਹੱਲਾ ਨੰਬਰ-10 ’ਚ ਹਰ ਪਰਿਵਾਰ ਡੇਂਗੂ ਦੀ ਲਪੇਟ ’ਚ ਹੈ। ਇਸੇ ਮੁਹੱਲੇ ਦੀ 20 ਸਾਲਾ ਖੁਸ਼ਬੂ ਦੀ ਬੀਤੀ ਰਾਤ ਡੇਂਗੂ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ’ਚ ਖੁਸ਼ਬੂ ਵਰਮਾ ਨੇ ਇੰਜੀਨੀਅਰ ਦੀ ਪੜ੍ਹਾਈ ਪੂਰੀ ਕੀਤੀ ਸੀ।

ਕੈਂਟ ਇਲਾਕੇ ’ਚ ਫੈਲੇ ਡੇਂਗੂ ਮੱਛਰ ਤੋਂ ਨਿਜਾਤ ਦਿਵਾਉਣ ਲਈ ਕੈਂਟ ਬੋਰਡ ਪ੍ਰਸ਼ਾਸਨ ਵੱਲੋਂ ਕੋਈ ਸਹੀ ਪ੍ਰਬੰਧ ਨਹੀਂ ਕੀਤੇ ਗਏ ਅਤੇ ਨਾ ਹੀ ਇਲਾਕੇ ’ਚ ਫਾਗਿੰਗ ਕੀਤੀ ਗਈ। ਖੁਸ਼ਬੂ ਵਰਮਾ ਦੀ ਮੌਤ ਨੂੰ ਲੈ ਕੇ ਗੁੱਸੇ ’ਚ ਆਏ ਮੁਹੱਲਾ ਵਾਸੀਆਂ ਨੇ ਕੈਂਟ ਬੋਰਡ ਦਫ਼ਤਰ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸੀ. ਈ. ਓ. ਰਾਮ ਸਵਰੂਪ ਨੂੰ ਮਿਲ ਕੇ ਉਨ੍ਹਾਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਭੁਲੱਥ ਵਿਖੇ ਛੱਪੜ ਨੇੜਿਓਂ ਮਿਲਿਆ ਬੱਚੇ ਦਾ ਭਰੂਣ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਕਰੀਬ 40 ਸਾਲ ਪਹਿਲਾਂ ਦਾਦਾ ਸਨ ਨਿਗਮ ਕਮਿਸ਼ਨਰ, ਹੁਣ ਪੋਤਰੇ ਨੇ ਸੰਭਾਲੀ ਉਹੀ ਕੁਰਸੀ
NEXT STORY