ਹਾਜੀਪੁਰ (ਜੋਸ਼ੀ)- ਤਲਵਾੜਾ ਪੁਲਸ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਸੁਰਿੰਦਰ ਲਾਂਬਾ ਅਤੇ ਡੀ. ਐੱਸ. ਪੀ.ਦਸੂਹਾ ਹਰਕਿਰਸ਼ਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖ਼ਿਲਾਫ਼ ਸ਼ੁਰੂ ਕੀਤੇ ਅਭਿਆਨ ਤਹਿਤ ਨਾਜਾਇਜ਼ ਮਾਈਨਿੰਗ ਕਰਦੇ ਹੋਏ ਇਕ ਟਿੱਪਰ, ਇਕ ਜੇ. ਸੀ. ਬੀ. ਅਤੇ ਦੋ ਪੋਕਲੇਨਾਂ ਨੂੰ ਕਾਬੂ ਕਰਕੇ ਚਾਰ ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਹੈI
ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਤਲਵਾੜਾ ਹਰਗੁਰਦੇਵ ਸਿੰਘ ਨੇ ਦਸਿਆ ਹੈ ਕਿ ਸਾਨੂੰ ਗੁਪਤ ਸੂਚਨਾ ਸੀ ਮਿਲੀ ਕਿ ਤਲਵਾੜਾ ਪੁਲਸ ਸਟੇਸ਼ਨ ਦੇ ਅਧੀਨ ਪੈਂਦੇ ਪਿੰਡ ਚੱਕਮੀਰਪੁਰ ਵਿੱਚ ਲੱਗੇ ਗੋਲਡਨ ਕਰਮਜੋਤ ਸਟੋਨ ਕਰੈਸ਼ਰ ਅਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈI ਸੂਚਨਾ ਮਿਲਣ 'ਤੇ ਤਲਵਾੜਾ ਪੁਲਸ ਦੇ ਏ. ਐੱਸ. ਆਈ. ਰਣਵੀਰ ਸਿੰਘ ਆਪਣੀ ਪੁਲਸ ਪਾਰਟੀ ਅਤੇ ਜੇ. ਈ. ਕਮ ਮਾਈਨਿੰਗ ਇੰਸਪੈਕਟਰ ਜਤਿਨ ਗਰਗ ਦੇ ਸਹਿਯੋਗ ਨਾਲ ਮੌਕੇ 'ਤੇ ਪੁੱਜੇ ਤਾਂ ਟਿੱਪਰ ਡਰਾਈਵਰ ਅਤੇ ਸਟੋਨ ਕਰੈਸ਼ਰ ਦੇ ਮੁਲਾਜ਼ਮ ਪੁਲਸ ਪਾਰਟੀ ਨੂੰ ਵੇਖਦੇ ਹੀ ਦੋੜ ਗਏ, ਜਿਨ੍ਹਾਂ ਚੋਂ ਇਕ ਪੋਕਲੇਨ ਮਸ਼ੀਨ ਅਤੇ ਇਕ ਟਿੱਪਰ ਚਾਲਕ ਕਾਬੂ ਕਰ ਲਿਆ ਗਿਆ। ਪੁੱਛਗਿੱਛ ਵਿਚ ਉਨ੍ਹਾਂ ਨੇ ਦੱਸਿਆ ਕਿ ਇਸ ਕੱਚਾ ਮਾਲ ਅਸੀਂ ਪੋਕਲੇਨ ਮਸ਼ੀਨ ਨਾਲ ਦਰਿਆ ਚੋਂ ਨਾਜਾਇਜ਼ ਮਾਈਨਿੰਗ ਕਰਕੇ ਲਿਆਏ ਹਾਂ I
ਇਹ ਵੀ ਪੜ੍ਹੋ : ਰਾਮ ਭਗਤਾਂ ਲਈ ਖ਼ੁਸ਼ਖ਼ਬਰੀ: ਜਲੰਧਰ ਕੈਂਟ ਤੋਂ ਅਯੁੱਧਿਆ ਲਈ 9 ਫਰਵਰੀ ਨੂੰ ਚੱਲੇਗੀ ਸਪੈਸ਼ਲ ਟਰੇਨ
ਪੁਲਸ ਵੱਲੋਂ ਇਕ ਟਿੱਪਰ, ਇਕ ਜੇ. ਸੀ. ਬੀ. ਅਤੇ ਦੋ ਪੋਕਲੇਨਾਂ ਨੂੰ ਕਾਬੂ ਕਰਕੇ ਚਾਲਕ ਭੁਪਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਗੱਗੜ ਪੁਲਸ ਸਟੇਸ਼ਨ ਹਾਜੀਪੁਰ, ਰਾਜੇਸ਼ ਪੁੱਤਰ ਮੇਘ ਸਿੰਘ ਵਾਸੀ ਚੰਗੜਵਾਂ, ਇਕ ਨਾਂ ਮਾਲੂਮ ਵਿਅਕਤੀ ਅਤੇ ਗੋਲਡਨ ਕਰਮਜੋਤ ਸਟੋਨ ਕਰੈਸ਼ਰ ਦੇ ਮਲਿਕ ਖ਼ਿਲਾਫ਼ ਮੁਕੱਦਮਾ ਨੰਬਰ 5 ਅੰਡਰ ਸੈਕਸ਼ਨ 379 ਆਈ. ਪੀ. ਸੀ, ਮਾਈਨਿੰਗ ਮਿਨਰਲ ਐਕਟ 1957 ਦੀ ਧਾਰਾ 21 (1) ਅਤੇ 21 (4) ਦੇ ਤਹਿਤ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈI
ਇਹ ਵੀ ਪੜ੍ਹੋ : ਕਿਸਾਨਾਂ ਤੱਕ ਨਹੀਂ ਪਹੁੰਚੀਆਂ ਪਰਾਲੀ ਪ੍ਰਬੰਧਨ ਲਈ ਖ਼ਰੀਦੀਆਂ ਮਸ਼ੀਨਾਂ, 900 ਲੋਕਾਂ ਨੂੰ ਨੋਟਿਸ ਜਾਰੀ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਗਮ ਕਮਿਸ਼ਨਰ ਨੇ NGT ’ਚ ਦਿੱਤਾ ਐਫੀਡੇਵਿਟ, ਤਰਪਾਲਾਂ ਨਾਲ ਢਕ ਕੇ ਚੱਲਦੀਆਂ ਨੇ ਕੂੜੇ ਨਾਲ ਲੱਦੀਆਂ ਗੱਡੀਆਂ
NEXT STORY