ਜਲੰਧਰ- ਕੈਨੇਡੀਅਨ ਵਿਦਿਅਕ ਸੰਸਥਾਵਾਂ ਦੁਆਰਾ ਅੰਗਰੇਜ਼ੀ ਭਾਸ਼ਾ ਦੇ ਚਾਰ ਵਾਧੂ ਟੈਸਟਾਂ ਦੀ ਮਨਜ਼ੂਰੀ ਨੇ ਵਿਦੇਸ਼ਾਂ 'ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ 'ਚ ਅੰਤਰਰਾਸ਼ਟਰੀ ਅੰਗਰੇਜ਼ੀ ਭਾਸ਼ਾ ਟੈਸਟਿੰਗ ਪ੍ਰਣਾਲੀ (IELTS) ਦੀ ਮੰਗ ਨੂੰ ਕਾਫ਼ੀ ਘਟਾ ਦਿੱਤਾ ਹੈ। ਕੁਝ ਪ੍ਰੀਖਿਆ ਕੇਂਦਰਾਂ ਨੇ IELTS ਦੀ ਚੋਣ ਕਰਨ ਵਾਲੇ ਵਿਦਿਆਰਥੀਆਂ 'ਚ 50% ਤੱਕ ਦੀ ਗਿਰਾਵਟ ਅਤੇ ਪੀਅਰਸਨ ਅੰਗਰੇਜ਼ੀ ਅਕਾਦਮਿਕ (PTE) ਟੈਸਟ 'ਚ ਤਬਦੀਲੀ ਦੀ ਰਿਪੋਰਟ ਕੀਤੀ ਹੈ।
ਇਹ ਵੀ ਪੜ੍ਹੋ- ਸਰਹੱਦ ਪਾਰ ਹਿੰਦੂ ਕੁੜੀ ਨਾਲ ਦਰਿੰਦਗੀ, ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਕਤਲ
ਇਸ ਤੋਂ ਪਹਿਲਾ 27 ਮਈ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਏਜੰਸੀ, ਇੰਟਰਨੈਸ਼ਨਲ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਘੋਸ਼ਣਾ ਕੀਤੀ ਸੀ ਕਿ ਉਹ ਆਈਲੈਟਸ ਦੇ ਏਕਾਧਿਕਾਰ ਨੂੰ ਤੋੜਦੇ ਹੋਏ, ਪ੍ਰਸਿੱਧ ਵਿਦਿਆਰਥੀ ਡਾਇਰੈਟਰ ਸਟ੍ਰੀਮ (SDS) 'ਚ ਬਿਨੈਕਾਰਾਂ ਲਈ ਚਾਰ ਨਵੇਂ ਟੈਸਟਾਂ ਤੋਂ ਭਾਸ਼ਾ ਟੈਸਟ ਦੇ ਨਤੀਜਿਆਂ ਨੂੰ ਸਵੀਕਾਰ ਕਰੇਗੀ। ਕੈਨੇਡਾ 8 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਘਰ ਹੈ, ਜਿਸ ਵਿੱਚ ਇਕੱਲੇ ਭਾਰਤ ਦੇ 3 ਲੱਖ ਤੋਂ ਵੱਧ ਹਨ।
ਕੈਨੇਡਾ 'ਚ ਪੜ੍ਹਾਈ ਕਰਨ ਦੇ ਚਾਹਵਾਨ ਸਾਰੇ ਵਿਦਿਆਰਥੀਆਂ ਨੂੰ ਆਈਲਟਸ ਟੈਸਟ ਦੇਣਾ ਪੈਂਦਾ ਸੀ, ਪਰ ਹੁਣ ਵਿਦਿਆਰਥੀ ਇਸ ਦੀ ਜਗ੍ਹਾ ਹੋਰ ਤਰੀਕੇ ਲੱਭ ਰਹੇ ਹਨ। ਪਹਿਲਾਂ ਪੀ.ਟੀ.ਈ. ਜਾਂ ਇਸ ਤਰ੍ਹਾਂ ਦੇ ਹੋਰ ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ 'ਚ ਪੜ੍ਹਾਈ ਕਰਨ ਜਾਣ ਲਈ ਯੋਗ ਨਹੀਂ ਸਮਝਿਆ ਜਾਂਦਾ ਸੀ ਪਰ ਹੁਣ ਨਵੇਂ ਐਲਾਨ ਨਾਲ PTE ਟੈਸਟ 'ਚੋਂ ਪਾਸ ਹੋਏ ਵਿਦਿਆਰਥੀ ਹੁਣ ਸਿਰਫ਼ ਕੈਨੇਡਾ ਹੀ ਨਹੀਂ, ਸਗੋਂ ਯੂ.ਕੇ. , ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਅਮਰੀਕਾ ਦੀਆਂ ਕੁਝ ਯੂਨੀਵਰਸਿਟੀਆਂ 'ਚ ਵੀ ਦਾਖ਼ਲਾ ਲੈ ਸਕਦੇ ਹਨ। ਹਾਲੇ ਵੀ ਲਗਭਗ 50 ਫ਼ੀਸਦੀ ਵਿਦਿਆਰਥੀ IELTS ਵੱਲ ਜਾ ਰਹੇ ਹਨ, ਪਰ ਹੁਣ ਇਹ ਟਰੈਂਡ PTE ਵੱਲ ਸ਼ਿਫਟ ਹੋਣਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ- ਸ਼ਰਮਨਾਕ! ਭੂਆ ਆਸ਼ਕ ਨਾਲ ਮਨਾਉਂਦੀ ਰਹੀ ਰੰਗਰਲੀਆਂ, ਸਾਹਮਣੇ ਨਾਬਾਲਗ ਭਤੀਜੀ ਦੀ ਲੁੱਟੀ ਗਈ ਪੱਤ
ਇਕ ਵਿਦਿਆਰਥੀ ਨੇ ਦੱਸਿਆ ਕਿ ਪੰਜਾਬ 'ਚ ਹਰ ਮਹੀਨੇ ਲਗਭਗ 60,000 ਵਿਦਿਆਰਥੀ IELTS ਟੈਸਟ ਦਿੰਦੇ ਸਨ। ਹੁਣ ਇਹ ਅੰਕੜਾ IELTS ਤੋਂ PTE ਵਰਗੇ ਹੋਰ ਟੈਸਟਾਂ ਵੱਲ ਸ਼ਿਫਟ ਹੋ ਰਿਹਾ ਹੈ। ਕੁਝ ਵਿਦਿਆਰਥੀ TOEFL ਵੀ ਚੁਣ ਰਹੇ ਹਨ, ਪਰ ਉਨ੍ਹਾਂ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਹੈ, ਪਰ ਇਹ ਟੈਸਟ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਯੂ.ਕੇ. ਵਰਗੇ ਦੇਸ਼ਾਂ 'ਚ ਸਵੀਕਾਰ ਕੀਤਾ ਜਾਂਦਾ ਹੈ। ਉੱਥੇ ਹੀ ਜਲੰਧਰ 'ਚ ਇਕ IELTS ਸੈਂਟਰ ਚਲਾਉਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਪਿਛਲੇ 4 ਮਹੀਨਿਆਂ ਦੌਰਾਨ ਸੈਂਟਰਾਂ 'ਚ ਵਿਦਿਆਰਥੀ 50 ਫ਼ੀਸਦੀ ਤੱਕ ਘਟ ਗਏ ਹਨ।
ਸ਼ਹਿਰ ਦੇ ਕੋਚਿੰਗ ਸੈਂਟਰਾਂ 'ਚ ਪਹਿਲਾਂ ਹਰ ਮਹੀਨੇ 300 ਤੱਕ ਵਿਦਿਆਰਥੀ ਦਾਖ਼ਲ ਹੁੰਦੇ ਸਨ,ਪਰ ਹੁਣ ਉਨ੍ਹਾਂ ਦੀ ਗਿਣਤੀ ਅੱਧੀ ਰਹਿ ਜਾਣ ਕਾਰਨ ਕਮਾਈ ਵੀ ਅੱਧੀ ਹੀ ਰਹਿ ਗਈ ਹੈ। ਕੋਚਿੰਗ ਸੈਂਟਰ ਦੇ ਮਾਲਕਾਂ ਨੇ ਕਿਹਾ ਕਿ PTE ਵੱਲ ਜ਼ਿਆਦਾ ਰੁਚੀ ਹੋਣ ਕਾਰਨ ਹੁਣ ਉਨ੍ਹਾਂ ਨੂੰ IELTS ਦੇ ਨਾਲ-ਨਾਲ PTE ਦੀਆਂ ਕਲਾਸਾਂ ਵੀ ਸ਼ੁਰੂ ਕਰਨੀਆਂ ਪੈਣਗੀਆਂ। ਪਹਿਲਾਂ ਜਿੱਥੇ 12ਵੀਂ ਦੀਆਂ ਕਲਾਸਾਂ ਖ਼ਤਮ ਹੋਣ ਤੋਂ ਬਾਅਦ ਜ਼ਿਆਦਾਤਰ ਵਿਦਿਆਰਥੀ IELTS 'ਚ ਦਾਖ਼ਲਾ ਲੈਂਦੇ ਸਨ, ਪਰ ਇਸ ਸਾਲ ਇਹ ਅੰਕੜਾ ਵੀ ਪਹਿਲਾਂ ਨਾਲੋਂ ਕਾਫ਼ੀ ਘਟ ਗਿਆ ਹੈ।
ਇਹ ਵੀ ਪੜ੍ਹੋ- CM ਮਾਨ ਦੇ ਚੈਲੰਜ ਮਗਰੋਂ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ
IELTS ਅਤੇ PTE ਦੋਵੇਂ ਚਾਰ ਭਾਸ਼ਾ ਦੇ ਹੁਨਰ ਦੇ ਸਮਾਨ ਟੈਸਟ ਹਨ, ਜਿਸ 'ਚ ਬੋਲਣਾ, ਲਿਖਣਾ, ਪੜ੍ਹਨਾ ਅਤੇ ਸੁਣਨਾ ਸ਼ਾਮਲ ਹੈ। ਆਈਲੈਟਸ 'ਚ ਲਿਖਤੀ ਪ੍ਰੀਖਿਆ 2.5 ਘੰਟੇ ਦੀ ਹੁੰਦੀ ਹੈ, ਜਿਸ 'ਚ ਪੜ੍ਹਨ ਤੇ ਲਿਖਣ ਲਈ 60 ਮਿੰਟ ਅਤੇ ਸੁਣਨ ਲਈ 30 ਮਿੰਟ ਸ਼ਾਮਲ ਹੁੰਦੇ ਹਨ, ਜਦੋਂ ਕਿ ਬੋਲਣ ਦਾ ਟੈਸਟ ਲਗਭਗ 15 ਮਿੰਟ ਲਈ ਵੱਖਰੇ ਤੌਰ 'ਤੇ ਲਿਆ ਜਾਂਦਾ ਹੈ। ਇਹ ਕਾਗਜ਼ 'ਤੇ ਹੁੰਦਾ ਹੈ, ਅਤੇ ਬੋਲਣ ਦੀ ਪ੍ਰੀਖਿਆ ਇੰਟਰਵਿਊ ਵਾਂਗ ਹੀ ਇਕ ਪ੍ਰੀਖਿਅਕ ਦੁਆਰਾ ਕਰਵਾਈ ਜਾਂਦੀ ਹੈ ਅਤੇ ਨਤੀਜੇ 13 ਦਿਨਾਂ ਬਾਅਦ ਆਉਂਦੇ ਹਨ। PTE 'ਚ ਕੁੱਲ ਟੈਸਟਿੰਗ ਦੀ ਮਿਆਦ ਦੋ ਘੰਟੇ ਹੁੰਦੀ ਹੈ, ਜਿਸ 'ਚ ਬੋਲਣ ਅਤੇ ਲਿਖਣ, ਪੜ੍ਹਨ ਅਤੇ ਸੁਣਨ ਦੇ ਏਕੀਕ੍ਰਿਤ ਹੁਨਰ ਸ਼ਾਮਲ ਹੁੰਦੇ ਹਨ। ਇਹ ਕੰਪਿਊਟਰ 'ਤੇ ਪੂਰਾ ਹੁੰਦਾ ਹੈ ਅਤੇ ਹਰ ਚੀਜ਼ ਦਾ ਮੁਲਾਂਕਣ (AI) ਦੁਆਰਾ ਕੀਤਾ ਜਾਂਦਾ ਹੈ। ਨਤੀਜੇ ਦੋ ਘੰਟਿਆਂ ਵਿੱਚ ਆਉਂਦੇ ਹਨ।
ਇਹ ਵੀ ਪੜ੍ਹੋ- ਅਮਰਪ੍ਰੀਤ ਸਿੰਘ ਨੇ ਖ਼ਾਲਸਾ ਏਡ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਲਾਂ 'ਚ ਉੱਜੜਿਆ ਹੱਸਦਾ-ਖੇਡਦਾ ਪਰਿਵਾਰ, ਅੱਗ 'ਚ ਝੁਲਸੇ 6ਵੇਂ ਵਿਅਕਤੀ ਦੀ ਵੀ ਮੌਤ, ਮਚਿਆ ਚੀਕ-ਚਿਹਾੜਾ
NEXT STORY