ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਰੂਪਨਗਰ -ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ 'ਤੇ ਪਿੰਡ ਹਰਦੋ ਹਰੀਪੁਰ ਵਿੱਚ ਪੈਂਦੇ ਰਾਕੀ ਢਾਬੇ ਉੱਪਰ ਲੁੱਟਖੋਹ ਕਰਨ ਲਈ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤਿੰਨ ਦੇ ਕਰੀਬ ਅਣਪਛਾਤੇ ਨੌਜਵਾਨਾਂ ਵੱਲੋਂ ਹਮਲਾ ਕਰਕੇ ਢਾਬਾ ਚਲਾ ਰਹੇ ਇਕ ਵਿਅਕਤੀ ਅਤੇ ਉਸ ਦੀ ਮਾਤਾ ਨੂੰ ਲੋਹੇ ਦੀ ਰਾਡ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਰਾਕੀ ਢਾਬਾ ਚਲਾ ਰਹੇ ਸੁਰਿੰਦਰ ਸਿੰਘ (46) ਪੁੱਤਰ ਬਲਦੇਵ ਸਿੰਘ ਵਾਸੀ ਜ਼ਿਲ੍ਹਾ ਕਾਂਗੜ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਸ ਨੇ ਕਿਸ਼ਨ ਸਿੰਘ ਸੂਬੇ ਤੋਂ ਪਿੰਡ ਹਰਦੋ ਹਰੀਪੁਰ ਵਿਖੇ ਕੌਮੀ ਮਾਰਗ ਉੱਪਰ ਰਾਕੀ ਢਾਬਾ ਕਿਰਾਏ ਉੱਪਰ ਲਿਆ ਹੋਇਆ ਹੈ। ਜਿੱਥੇ ਉਹ ਆਪਣੀ ਬਜ਼ੁਰਗ ਮਾਤਾ ਗੀਤਾ ਦੇਵੀ (67) ਪਤਨੀ ਬਲਦੇਵ ਸਿੰਘ ਅਤੇ ਆਪਣੇ ਦੋ ਲੜਕਿਆਂ ਅਮਿਤ ਠਾਕੁਰ ਉਮਰ 18 ਸਾਲ ਅਤੇ ਸੁਮਿਤ ਉਮਰ ਕਰੀਬ 20 ਸਾਲ ਨਾਲ ਰਹਿ ਕੇ ਢਾਬਾ ਚਲਾਉਂਦਾ ਹੈ। ਅੱਜ ਤੜਕੇ ਕਰੀਬ ਇਕ ਵਜੇ ਢਾਬੇ ਉੱਪਰ ਉਸ ਦਾ ਲੜਕਾ ਅਮਿਤ ਮੌਜੂਦ ਸੀ ਤਾਂ ਇਸ ਦੌਰਾਨ ਇਕ ਮੋਟਰਸਾਈਕਲ ਉੱਪਰ ਸਵਾਰ ਤਿੰਨ ਨੌਜਵਾਨ ਢਾਬੇ ਉੱਪਰ ਆਏ, ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ। ਦੋ ਨੌਜਵਾਨਾਂ ਕੋਲ ਗੰਡਾਸੀਆਂ ਸਨ ਅਤੇ ਇਕ ਨੇ ਲੋਹੇ ਦੀ ਰਾਡ ਚੁੱਕੀ ਹੋਈ ਸੀ।
ਇਹ ਵੀ ਪੜ੍ਹੋ- ਪਿਓ-ਪੁੱਤ ਦਾ ਸ਼ਰਮਨਾਕ ਕਾਰਾ, ਸ੍ਰੀ ਸਾਹਿਬ ਤੇ ਪੇਚਕੱਸ ਨਾਲ ਵਾਰ ਕਰ ਗੁਆਂਢੀ ਦਾ ਕੀਤਾ ਕਤਲ
ਢਾਬੇ 'ਤੇ ਆਉਂਦੇ ਹੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਗੱਲੇ ਨੂੰ ਹੱਥ ਪਾਇਆ ਅਤੇ ਉਸ ਵਿੱਚੋਂ ਪੈਸੇ ਵੇਖਣ ਲੱਗ ਪਏ, ਇਸ ਤੋਂ ਬਾਅਦ ਉਨ੍ਹਾਂ ਨੇ ਢਾਬੇ 'ਤੇ ਮੋਟਰਸਾਈਕਲ ਖੜ੍ਹਾ ਵੇਖਿਆ। ਉਨ੍ਹਾਂ ਨੇ ਮੇਰੇ ਲੜਕੇ ਤੋਂ ਮੋਟਰਸਾਈਕਲ ਦੀ ਚਾਬੀ ਦੀ ਮੰਗ ਕੀਤੀ ਪਰ ਮੇਰੇ ਲੜਕੇ ਨੇ ਕਿਹਾ ਕਿ ਉਸ ਕੋਲ ਚਾਬੀ ਨਹੀਂ ਹੈ, ਜਿਸ 'ਤੇ ਉਨ੍ਹਾਂ ਨੇ ਮੇਰੇ ਲੜਕੇ ਨੂੰ ਡਰਾਉਣ ਲਈ ਆਪਣੇ ਹੱਥ ਵਿੱਚ ਫੜੀ ਲੋਹੇ ਦੀ ਰਾਡ ਕੁਰਸੀ ਉੱਪਰ ਮਾਰੀ, ਜਿਸ ਕਾਰਨ ਕੁਰਸੀ ਵੀ ਟੁੱਟ ਗਈ।
ਸੁਰਿੰਦਰ ਨੇ ਦੱਸਿਆ ਕਿ ਜੋਰਦਾਰ ਆਵਾਜ਼ ਆਉਣ ਕਾਰਨ ਉਹ ਜਾਗ ਪਿਆ ਅਤੇ ਆਪਣੇ ਕਮਰੇ ਵਿੱਚੋਂ ਬਾਹਰ ਢਾਬੇ ਉੱਪਰ ਆ ਗਿਆ ਇਸ ਦੌਰਾਨ ਉਸ ਦੀ ਅਣਪਛਾਤੇ ਨੌਜਵਾਨਾਂ ਨਾਲ ਬਹਿਸਬਾਜੀ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਖਿੱਚ ਧੂਹ ਕੀਤੀ। ਰੌਲੇ ਰੱਪੇ ਦੀ ਆਵਾਜ਼ ਸੁਣ ਕੇ ਉਸ ਦੀ ਮਾਤਾ ਗੀਤਾ ਦੇਵੀ ਵੀ ਬਾਹਰ ਆ ਗਈ, ਮੇਰੇ ਉੱਪਰ ਹਮਲਾ ਕਰ ਰਹੇ ਨੌਜਵਾਨਾਂ ਨੂੰ ਉਸ ਨੇ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਵਿੱਚੋਂ ਇਕ ਨੇ ਮੇਰੀ ਮਾਤਾ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰੀ, ਜਿਸ ਨਾਲ ਮੇਰੀ ਮਾਤਾ ਲਹੂ-ਲੁਹਾਨ ਹੋ ਗਈ ਅਤੇ ਉਹ ਹੇਠਾਂ ਡਿੱਗ ਪਈ। ਜਿਸ ਤੋਂ ਬਾਅਦ ਉਸ ਨੇ ਹਮਲਾਵਰਾਂ ਦਾ ਵਿਰੋਧ ਕੀਤਾ ਉਨਾਂ ਦੀਆਂ ਗੰਡਾਸੀਆਂ ਨੂੰ ਆਪਣੇ ਹੱਥਾਂ ਨਾਲ ਫੜ ਲਿਆ, ਜਿਸ ਕਾਰਨ ਉਸ ਦੀਆਂ ਉਂਗਲਾਂ ਵੀ ਜ਼ਖ਼ਮੀ ਹੋ ਗਈਆਂ, ਇਕ ਨੌਜਵਾਨ ਨੇ ਉਸ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਕੇ ਉਸ ਨੂੰ ਵੀ ਲਹੂ-ਲੁਹਾਨ ਕਰ ਦਿੱਤਾ। ਉਨ੍ਹਾਂ ਵੱਲੋਂ ਬਚਾਉਣ ਲਈ ਰੌਲਾ ਪਾਇਆ ਗਿਆ ਤਾਂ ਤਿੰਨੋਂ ਅਣਪਛਾਤੇ ਨੌਜਵਾਨ ਉਥੋਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬੂੰਗਾ ਸਾਹਿਬ ਅੱਡਾ ਚੌਂਕ ਵੱਲ ਨੂੰ ਭੱਜ ਗਏ। ਜਿਸ ਤੋਂ ਬਾਅਦ ਉਹ ਆਪਣੀ ਮਾਤਾ ਨਾਲ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਗਿਆ ਅਤੇ ਸੀਟੀ ਸਕੈਨ ਕਰਵਾਉਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਧਣ ਲੱਗੇ ਇਸ ਬੀਮਾਰੀ ਦੇ ਮਰੀਜ਼, ਸਾਵਧਾਨ ਰਹਿਣ ਦੀ ਲੋੜ
ਇਸ ਬਾਰੇ ਜਦੋਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿਨ ਕਪੂਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਉਨਾਂ ਵੱਲੋਂ ਪੁਲਸ ਪਾਰਟੀ ਨੂੰ ਮੌਕੇ ਉੱਪਰ ਭੇਜਿਆ ਗਿਆ ਸੀ। ਪੁਲਸ ਪਾਰਟੀ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਅਤੇ ਵੱਖ-ਵੱਖ ਥਾਵਾਂ 'ਤੇ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲੁੱਟਖੋਹ ਕਰਨ ਲਈ ਆਏ ਹਮਲਾਵਰਾਂ ਨੂੰ ਕਾਬੂ ਕਰਨ ਲਈ ਪੁਲਸ ਪਾਰਟੀਆਂ ਨੂੰ ਵੱਖ-ਵੱਖ ਥਾਵਾਂ ਲਈ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਅਮਨ-ਅਮਾਨ ਨੂੰ ਭੰਗ ਕਰਨ ਵਾਲੇ ਕਿਸੇ ਵੀ ਸਮਾਜ ਵਿਰੋਧੀ ਆਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ- ਗੁਰਪ੍ਰੀਤ ਸਿੰਘ ਕਤਲ ਮਾਮਲੇ 'ਚ ਪੰਜਾਬ DGP ਦੇ ਵੱਡੇ ਖ਼ੁਲਾਸੇ, ਅ੍ਰੰਮਿਤਪਾਲ ਦਾ ਨਾਂ ਆਇਆ ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪਿਓ-ਪੁੱਤ ਦਾ ਸ਼ਰਮਨਾਕ ਕਾਰਾ, ਸ੍ਰੀ ਸਾਹਿਬ ਤੇ ਪੇਚਕੱਸ ਨਾਲ ਵਾਰ ਕਰ ਗੁਆਂਢੀ ਦਾ ਕੀਤਾ ਕਤਲ
NEXT STORY