ਮਲਸੀਆਂ (ਅਰਸ਼ਦੀਪ)- ਸਥਾਨਕ ਸ਼ਾਹਕੋਟ ਰੋਡ ’ਤੇ ਪਿਛਲੇ ਕਰੀਬ 30 ਸਾਲ ਤੋਂ ਢਾਬਾ ਚਲਾ ਰਹੀ ਇਕ ਵਿਧਵਾ ’ਤੇ ਪੱਕਾ ਕਬਜ਼ਾ ਕਰਨ ’ਤੇ ਪੰਚਾਇਤ ਵਿਭਾਗ ਵੱਲੋਂ ਕਬਜ਼ਾ ਛਡਾਉਣ ਦਾ ਯਤਨ ਕੀਤਾ ਗਿਆ। ਜਾਣਕਾਰੀ ਅਨੁਸਾਰ ਪੰਚਾਇਤ ਅਫ਼ਸਰ ਸ਼ਾਹਕੋਟ ਵੱਲੋਂ ਬੀਤੀ 20 ਮਈ ਨੂੰ ਐੱਸ. ਐੱਚ. ਓ. ਸ਼ਾਹਕੋਟ ਨੇ ਸ਼ਾਹਕੋਟ ਰੋਡ, ਮਲਸੀਆਂ ਮੇਨ ਬਾਜ਼ਾਰ ਅਤੇ ਮਲਸੀਆਂ ਦੀਆਂ ਸਾਰੀਆਂ ਸੜਕਾਂ ਦੇ ਨਾਲ-ਨਾਲ ਹੋਏ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਉਣ ਲਈ ਪੁਲਸ ਸਹਾਇਤਾ ਦੀ ਮੰਗ ਕੀਤੀ ਸੀ। ਇਸ ਸਬੰਧੀ ਬੀਤੇ ਦਿਨ ਸਵੇਰੇ ਪੰਚਾਇਤ ਵਿਭਾਗ ਸ਼ਾਹਕੋਟ ਵੱਲੋਂ ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਕਾਰਵਾਈ ਸ਼ੁਰੂ ਕਰਦਿਆਂ ਸ਼ਾਹਕੋਟ ਰੋਡ ’ਤੇ ਪੈਟਰੋਲ ਪੰਪ ਦੇ ਨਜ਼ਦੀਕ ਪਿਛਲੇ ਕਰੀਬ 30 ਸਾਲ ਤੋਂ ਢਾਬਾ ਚਲਾ ਰਹੀ ਇਕ ਵਿਧਵਾ ਔਰਤ ਕੁਲਦੀਪ ਕੁਮਾਰੀ ਪਤਨੀ ਸਵ. ਖੇਮ ਬਹਾਦਰ ਦੇ ਢਾਬੇ ’ਤੇ ਕਰੇਨ ਨਾਲ ਕਾਰਵਾਈ ਕਰਦਿਆਂ ਉਨ੍ਹਾਂ ਵੱਲੋਂ ਪਾਈ ਗਈ ਸ਼ੈੱਡ ਢਹਿ-ਢੇਰੀ ਕਰ ਦਿੱਤੀ।
ਇਹ ਵੀ ਪੜ੍ਹੋ- ਜ਼ਿਮਨੀ ਚੋਣ ਦੀ ਜਿੱਤ ਤੋਂ ਬਾਅਦ ਜਲੰਧਰ ਪਹੁੰਚੇ CM ਭਗਵੰਤ ਮਾਨ, ਧੰਨਵਾਦ ਕਰਦਿਆਂ ਆਖੀ ਇਹ ਗੱਲ
ਇਸੇ ਤਰ੍ਹਾਂ ਨਜ਼ਦੀਕ ਇਕ ਨਾਈ ਦਾ ਕੰਮ ਕਰਦੇ ਪਿੰਦੀ ਪੁੱਤਰ ਗੁਲਜਾਰੀ ਵਾਸੀ ਸ਼ਾਲਾਨਗਰ ਦੇ ਬੰਦ ਪਏ ਖੋਖੇ ਦੀ ਵੀ ਕਰੇਨ ਨਾਲ ਭੰਨਤੋੜ ਕੀਤੀ ਗਈ, ਜਿਸ ਕਾਰਨ ਉਨ੍ਹਾਂ ਦਾ ਖੋਖੇ ’ਚ ਪਿਆ ਸਾਰਾ ਸਮਾਨ ਨੁਕਸਾਨਿਆ ਗਿਆ। ਜ਼ਿਕਰਯੋਗ ਹੈ ਕਿ ਪੰਚਾਇਤ ਵਿਭਾਗ ਵੱਲੋਂ ਕੀਤੀ ਗਈ ਇਹ ਕਾਰਵਾਈ ਸ਼ਾਹਕੋਟ ਰੋਡ ’ਤੇ 2 ਵਿਅਕਤੀਆਂ ਤੱਕ ਹੀ ਸੀਮਿਤ ਰਹੀ, ਜਦਕਿ ਉਸ ਦੇ ਆਸ-ਪਾਸ ਅਤੇ ਬਾਕੀ ਨਾਜਾਇਜ਼ ਕਬਜ਼ੇ ਜਿਉਂ ਦੇ ਤਿਉਂ ਬਰਕਰਾਰ ਹਨ। ਇਸ ਸਬੰਧੀ ਕੁਲਦੀਪ ਕੁਮਾਰੀ ਅਤੇ ਪਿੰਦੀ ਨੇ ਦੱਸਿਆ ਕੀ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਜਗ੍ਹਾ ’ਤੇ ਆਪਣਾ ਕਾਰੋਬਾਰ ਚਲਾ ਕੇ ਰੋਜ਼ੀ-ਰੋਟੀ ਕਮਾ ਰਹੇ ਹਨ। ਪੰਚਾਇਤ ਵਿਭਾਗ ਵੱਲੋਂ ਬਿਨਾਂ ਕਿਸੇ ਨੋਟਿਸ ਦੇ ਕੀਤੀ ਇਸ ਕਾਰਵਾਈ ਕਾਰਨ ਉਨ੍ਹਾਂ ਦਾ ਸਾਮਾਨ ਨੁਕਸਾਨਿਆ ਗਿਆ ਹੈ, ਜੋਕਿ ਉਨ੍ਹਾਂ ਵੱਲੋਂ ਕਰਜ਼ਾ ਚੁੱਕ ਕੇ ਬਣਾਇਆ ਗਿਆ ਸੀ।
ਸਵਾਲਾਂ ਤੋਂ ਬਚਦੇ ਨਜ਼ਰ ਆਏ ਅਧਿਕਾਰੀ
ਇਸ ਸਾਰੇ ਮਸਲੇ ਸਬੰਧੀ ਜਦ ਬੀ. ਡੀ. ਪੀ. ਓ. ਸ਼ਾਹਕੋਟ ਮਨਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ ਇਕ ਹਫ਼ਤੇ ਤੋਂ ਛੁੱਟੀ ’ਤੇ ਹਨ। ਇਹ ਮਸਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ, ਜਦ ਇਸ ਸਬੰਧੀ ਵੀ. ਡੀ. ਪੀ. ਓ. ਕਮ-ਪ੍ਰਬੰਧਕ ਗ੍ਰਾਮ ਪੰਚਾਇਤ ਮਲਸੀਆਂ ਕੁਲਦੀਪ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮੌਕੇ ’ਤੇ ਹਾਜ਼ਰ ਸਨ ਪਰ ਇਸ ਸਬੰਧੀ ਪੰਚਾਇਤ ਸੈਕਟਰੀ ਹੀ ਕੁਝ ਦੱਸ ਸਕਦੇ ਹਨ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਬਿਜਲੀ ਸਬੰਧੀ ਸ਼ਾਰਟੇਜ ਨੂੰ ਲੈ ਕੇ ਪਾਵਰਕਾਮ ਲੈਣ ਜਾ ਰਿਹੈ ਵੱਡਾ ਫ਼ੈਸਲਾ, ਭਰਤੀ ਦੀ ਤਿਆਰੀ
ਦਫ਼ਤਰ ਆ ਕੇ ਗੱਲ ਕਰੋ, ਫੋਨ ’ਤੇ ਜਾਣਕਾਰੀ ਨਹੀਂ ਦੇ ਸਕਦਾ ਪੰਚਾਇਤ ਸਕੱਤਰ
ਇਸ ਸਬੰਧੀ ਜਦ ਪੰਚਾਇਤ ਸਕੱਤਰ ਦਵਿੰਦਰ ਸਿੰਘ ਨੂੰ ਟੈਲੀਫੋਨ ’ਤੇ ਪੁੱਛਿਆ ਕਿ ਇਹ ਸਾਰੀ ਕਾਰਵਾਈ ਬਿਨਾਂ ਨੋਟਿਸ ਦੇ ਕੀਤੀ ਗਈ ਹੈ ਤਾਂ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਕਿਹਾ ਕਿ ਦਫ਼ਤਰ ਆ ਕੇ ਗੱਲ ਕਰੋ ਟੈਲੀਫੋਨ ’ਤੇ ਮੈਂ ਕੋਈ ਜਾਣਕਾਰੀ ਨਹੀਂ ਦੇ ਸਕਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜ਼ਿਮਨੀ ਚੋਣ ਦੀ ਜਿੱਤ ਤੋਂ ਬਾਅਦ ਜਲੰਧਰ ਪਹੁੰਚੇ CM ਭਗਵੰਤ ਮਾਨ, ਧੰਨਵਾਦ ਕਰਦਿਆਂ ਆਖੀ ਇਹ ਗੱਲ
NEXT STORY