ਜਲੰਧਰ (ਖੁਰਾਣਾ)–ਸਾਲ 2024 ਬੀਤ ਚੁੱਕਾ ਹੈ ਅਤੇ 2025 ਦਾ ਆਗਾਜ਼ ਹੋ ਚੁੱਕਾ ਹੈ। ਅਜਿਹੇ ਵਿਚ ਲੋਕ ਜਿੱਥੇ ਨਵੇਂ ਸਾਲ ਦਾ ਜਸ਼ਨ ਮਨਾਉਣ ਵਿਚ ਲੱਗੇ ਹੋਏ ਹਨ, ਉਥੇ ਹੀ ਜਲੰਧਰ ਨਗਰ ਨਿਗਮ ਵਿਚ ਨਵਾਂ ਸਾਲ ਚੜ੍ਹਦੇ ਹੀ ਟਕਰਾਅ ਦਾ ਮਾਹੌਲ ਸ਼ੁਰੂ ਹੋ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਨਿਗਮ ਵਿਚ ਅਜਿਹਾ ਮਾਹੌਲ 31 ਦਸੰਬਰ ਨੂੰ ਬਾਅਦ ਦੁਪਹਿਰ ਹੀ ਬਣ ਗਿਆ ਸੀ ਪਰ ਇਸ ਨੂੰ 1 ਜਨਵਰੀ ਨੂੰ ਹੋਈਆਂ ਘਟਨਾਵਾਂ ਦੌਰਾਨ ਖੂਬ ਹਵਾ ਮਿਲੀ। ਪਤਾ ਲੱਗਾ ਹੈ ਕਿ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਦੀ ਅਗਵਾਈ ਵਾਲੀ ਨਿਗਮ ਯੂਨੀਅਨ ਦੇ ਪ੍ਰਤੀਨਿਧੀ, ਜੋ ਪਿਛਲੇ ਕਈ ਸਾਲਾਂ ਤੋਂ ਠੇਕੇਦਾਰੀ ਪ੍ਰਥਾ ਦਾ ਵਿਰੋਧ ਕਰਦੇ ਚਲੇ ਆ ਰਹੇ ਹਨ, ਨੇ ਇਸ ਵਾਰ ਵੀ ਨਿਗਮ ਅਧਿਕਾਰੀਆਂ ਵੱਲੋਂ ਲਗਾਏ ਗਏ ਅਜਿਹੇ ਟੈਂਡਰਾਂ ’ਤੇ ਵਿਰੋਧ ਜਤਾਇਆ ਹੈ, ਜਿਸ ਰਾਹੀਂ ਠੇਕੇਦਾਰੀ ਪ੍ਰਥਾ ਦੇ ਆਧਾਰ ’ਤੇ ਕਰਮਚਾਰੀ ਰੱਖੇ ਜਾਣੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਵਿਚ ਅੱਜ ਅੱਧੇ ਦਿਨ ਦੀ ਛੁੱਟੀ
ਮਿਲੀ ਜਾਣਕਾਰੀ ਅਨੁਸਾਰ ਚੇਅਰਮੈਨ ਚੰਦਨ ਗਰੇਵਾਲ ਨੇ ਜਦੋਂ ਕੁਝ ਯੂਨੀਅਨ ਨੇਤਾ ਨਿਗਮ ਕੰਪਲੈਕਸ ਦੀ ਦੂਜੀ ਮੰਜ਼ਿਲ ਵਿਚ ਐੱਸ. ਈ. ਦੇ ਕਮਰੇ ਵਿਚ ਬੈਠੇ ਨਿਗਮ ਅਧਿਕਾਰੀਆਂ ਨਾਲ ਟੈਂਡਰ ਸਬੰਧੀ ਗੱਲ ਕਰਨ ਗਏ ਤਾਂ ਉਨ੍ਹਾਂ ਨੂੰ ਸਬੰਧਤ ਫਾਈਲ ਨਹੀਂ ਦਿਖਾਈ ਗਈ, ਜਿਸ ਤੋਂ ਬਾਅਦ ਟਕਰਾਅ ਦਾ ਮਾਹੌਲ ਬਣਿਆ ਅਤੇ ਨਿਗਮ ਅਧਿਕਾਰੀਆਂ ਨਾਲ ਧੱਕਾ-ਮੁੱਕੀ ਤਕ ਹੋਈ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਨਿਗਮ ਅਧਿਕਾਰੀਆਂ ਨਾਲ ਦੁਰਵਿਵਹਾਰ ਹੋਇਆ, ਉਨ੍ਹਾਂ ਨੇ ਸਾਰੀ ਗੱਲ ਨਿਗਮ ਕਮਿਸ਼ਨਰ ਨੂੰ ਦੱਸੀ, ਜਿਸ ਤੋਂ ਬਾਅਦ 1 ਜਨਵਰੀ ਦੀ ਸਵੇਰ ਇਕ ਸ਼ਿਕਾਇਤ-ਪੱਤਰ ਤਿਆਰ ਕਰ ਲਿਆ ਗਿਆ ਤਾਂ ਜੋ ਪੁਲਸ ਅਧਿਕਾਰੀਆਂ ਨੂੰ ਸੌਂਪਿਆ ਜਾ ਸਕੇ। ਮੰਨਿਆ ਜਾ ਰਿਹਾ ਹੈ ਕਿ 31 ਦਸੰਬਰ ਦੀ ਸ਼ਾਮ ਹੋਏ ਘਟਨਾਕ੍ਰਮ ਸਬੰਧੀ ਸਾਰੀ ਸੂਚਨਾ ਪੰਜਾਬ ਦੇ ਚੀਫ ਸੈਕਰੇਟਰੀ ਕੋਲ ਵੀ ਪਹੁੰਚਾ ਦਿੱਤੀ ਗਈ।
ਇਸ ਦੌਰਾਨ ਨਵੇਂ ਸਾਲ ਦੇ ਪਹਿਲੇ ਦਿਨ ਸਮਾਰਟ ਸਿਟੀ ਆਫਿਸ ਕੰਪਲੈਕਸ ਵਿਚ ਵੀ ਹੰਗਾਮੇਬਾਜ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ, ਜਿੱਥੇ ਚੰਦਨ ਗਰੇਵਾਲ ਅਤੇ ਉਨ੍ਹਾਂ ਦੀ ਅਗਵਾਈ ਵਿਚ ਪਹੁੰਚੇ ਯੂਨੀਅਨ ਨੇਤਾਵਾਂ ਅਤੇ ਨਗਰ ਨਿਗਮ ਕਮਿਸ਼ਨਰ ਵਿਚਕਾਰ ਤਕੜੀ ਬਹਿਸ ਤਕ ਹੋਈ। ਤੁਰੰਤ ਜਲੰਧਰ ਪੁਲਸ ਦੇ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕੀਤਾ ਅਤੇ ਦੋਵਾਂ ਧਿਰਾਂ ਨੂੰ ਇਕੱਠੇ ਬਿਠਾ ਕੇ ਗੱਲਬਾਤ ਕਰਾਈ ਪਰ ਦੇਰ ਸ਼ਾਮ ਤਕ ਦੋਵਾਂ ਧਿਰਾਂ ਵਿਚ ਸਮਝੌਤੇ ਦੇ ਆਸਾਰ ਨਹੀਂ ਦਿਸੇ।
ਇਹ ਵੀ ਪੜ੍ਹੋ- ਜੇਕਰ ਤੁਸੀਂ ਵੀ ਪੀਂਦੇ ਹੋ ਟੀ-ਬੈਗ ਵਾਲੀ ਚਾਹ ਤਾਂ ਹੋ ਜਾਓ ਸਾਵਧਾਨ ! ਹੈਰਾਨ ਕਰੇਗੀ ਪੂਰੀ ਖ਼ਬਰ
ਨਗਰ ਨਿਗਮ ਦੇ ਕਈ ਅਧਿਕਾਰੀਆਂ ਨੇ ਲਿਖਤੀ ਪੱਤਰ ਰਾਹੀਂ ਸੂਚਿਤ ਕੀਤਾ ਹੈ ਕਿ ਉਨ੍ਹਾਂ ਨਾਲ ਕੁਝ ਲੋਕਾਂ ਨੇ ਦੁਰਵਿਵਹਾਰ ਕੀਤਾ ਹੈ ਪਰ ਲੋਕਲ ਬਾਡੀਜ਼ ਮੰਤਰੀ ਡਾ. ਰਵਜੋਤ ਨੇ ਵੀਰਵਾਰ 2 ਜਨਵਰੀ ਨੂੰ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਸਬੰਧੀ ਚੰਡੀਗੜ੍ਹ ਵਿਚ ਇਕ ਬੈਠਕ ਬੁਲਾਈ ਹੈ, ਜਿਸ ਦੌਰਾਨ ਇਸ ਮੁੱਦੇ ਨੂੰ ਵੀ ਉਠਾਇਆ ਜਾਵੇਗਾ ਅਤੇ ਉਨ੍ਹਾਂ ਦੇ ਨਿਰਦੇਸ਼ਾਂ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਹੋਵੇਗੀ। ਪੰਜਾਬ ਸਰਕਾਰ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਹੈ।-ਗੌਤਮ ਜੈਨ, ਨਿਗਮ ਕਮਿਸ਼ਨਰ
ਚੰਦਨ ਗਰੇਵਾਲ ਦੇ ਦੋਸ਼ : ਠੇਕੇਦਾਰਾਂ ਨੂੰ ਕਰੋੜਾਂ ਦਾ ਫਾਇਦਾ ਪਹੁੰਚਾ ਰਹੇ ਹਨ ਅਧਿਕਾਰੀ
ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਸਪੱਸ਼ਟ ਸ਼ਬਦਾਂ ਵਿਚ ਦੋਸ਼ ਲਗਾਇਆ ਕਿ ਜਲੰਧਰ ਨਿਗਮ ਦੇ ਮੌਜੂਦਾ ਅਧਿਕਾਰੀ ਠੇਕੇਦਾਰੀ ਪ੍ਰਥਾ ਨੂੰ ਬੜ੍ਹਾਵਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਵੈਸਟ ਵਿਧਾਨ ਸਭਾ ਹਲਕੇ ਦੀ ਸਫਾਈ ਲਈ ਭਾਰੀ-ਭਰਕਮ ਰਾਸ਼ੀ ਵਾਲਾ ਟੈਂਡਰ ਅਲਾਟ ਕੀਤਾ ਗਿਆ ਅਤੇ ਉਸ ਵਿਚ ਉਨ੍ਹਾਂ ਲੋਕਾਂ ਨੂੰ ਰੱਖਿਆ ਗਿਆ, ਜੋ ਸਫ਼ਾਈ ਕਰਮਚਾਰੀਆਂ ਦੀ ਪੱਕੀ ਭਰਤੀ ਦੀ ਮੰਗ ਕਰ ਰਹੇ ਹਨ।
ਇਸੇ ਤਰ੍ਹਾਂ ਸਿਟੀ ਲਾਈਵਲੀਹੁੱਡ ਕਮੇਟੀ ਰਾਹੀਂ 100-150 ਸਫਾਈ ਕਰਮਚਾਰੀਆਂ ਨੂੰ ਭਰਤੀ ਕਰਨ ਦੀ ਪਲਾਨਿੰਗ ਚੱਲ ਰਹੀ ਹੈ, ਜੋ ਕਿਸੇ ਵੀ ਸੂਰਤ ਵਿਚ ਪੱਕੇ ਨਹੀਂ ਕੀਤੇ ਜਾ ਸਕਣਗੇ। ਇਸ ਭਰਤੀ ਸਬੰਧੀ ਜਦੋਂ ਨਿਗਮ ਅਧਿਕਾਰੀਆਂ ਨੂੰ ਫਾਈਲ ਦਿਖਾਉਣ ਲਈ ਕਿਹਾ ਗਿਆ ਅਤੇ ਇਕ ਇੰਜੀਨੀਅਰ ਫਾਈਲ ਲੈ ਕੇ ਭੱਜਣ ਲੱਗਾ ਤਾਂ ਉਸਦੇ ਨਾਲ ਧੱਕਾ-ਮੁੱਕੀ ਜ਼ਰੂਰ ਹੋਈ ਹੋਵੇਗੀ। ਚੰਦਨ ਗਰੇਵਾਲ ਦਾ ਦੋਸ਼ ਹੈ ਕਿ ਹੁਣ ਨਿਗਮ ਅਧਿਕਾਰੀ ਨਾਰਥ ਵਿਧਾਨ ਸਭਾ ਹਲਕੇ ਦੀ ਸਾਫ-ਸਫਾਈ ਲਈ 2.50 ਕਰੋੜ ਰੁਪਏ ਦਾ ਇਕ ਟੈਂਡਰ ਲਗਾ ਰਹੇ ਹਨ, ਜਿਸ ਰਾਹੀਂ ਟਰੈਕਟਰ-ਟਰਾਲੀ, ਜੇ. ਸੀ. ਬੀ., ਟਿੱਪਰ ਅਤੇ ਲੇਬਰ ਠੇਕੇਦਾਰ ਤੋਂ ਲਈ ਜਾਵੇਗੀ। ਉਨ੍ਹਾਂ ਸਾਫ ਸ਼ਬਦਾਂ ਵਿਚ ਕਿਹਾ ਕਿ ਵਾਲਮੀਕਿ ਸਮਾਜ ਦੇ ਹਿੱਤਾਂ ਨਾਲ ਹਰਗਿਜ਼ ਸਮਝੌਤਾ ਨਹੀਂ ਹੋਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਨਵੇਂ ਸਾਲ ਦੀ ਚੜ੍ਹਦੀ ਸਵੇਰ ਪੰਜਾਬ ਦੇ NH'ਤੇ ਵੱਡਾ ਹਾਦਸਾ, ਕਾਰ ਦੇ ਉੱਡ ਗਏ ਪਰਖੱਚੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ’ਚ ਹਾਲੇ ਵੀ ਬਣੇ ਹੋਏ ਹਨ ਦਲ-ਬਦਲ ਦੇ ਚਾਂਸ, ਕੁਝ ਹੋਰ ਕੌਂਸਲਰਾਂ ਦੇ 'ਆਪ' ਚ ਜਾਣ ਦੀ ਸੰਭਾਵਨਾ
NEXT STORY