ਫਗਵਾੜਾ (ਹਰਜੋਤ)-ਇਕ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਪਿਸਤੌਲ ਨਾਲ ਧਮਕਾਉਣ ਦੇ ਸਬੰਧ ’ਚ ਸਤਨਾਮਪੁਰਾ ਪੁਲਸ ਨੇ ਪੰਜ ਵਿਅਕਤੀਆਂ ਖਿਲਾਫ਼ ਧਾਰਾ 364, 380, 323, 148, 149, 25-54-59 ਆਰਮਜ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕਹਿਰ ਨੂੰ ਵੇਖਦਿਆਂ ਜਲੰਧਰ ਡੀ. ਸੀ. ਵੱਲੋਂ ਮਾਈਕ੍ਰੋ ਕੰਟੇਨਮੈਂਟ ਜ਼ੋਨਜ਼ ਦੀ ਨਵੀਂ ਸੂਚੀ ਜਾਰੀ
ਐੱਸ. ਐੱਚ. ਓ. ਸਤਨਾਮਪੁਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਮਨਪ੍ਰੀਤ ਥਾਪਰ ਪੁੱਤਰ ਅਨਿਲ ਕੁਮਾਰ ਵਾਸੀ ਪੰਡਵਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ 22 ਮਾਰਚ ਨੂੰ ਆਪਣੇ ਘਰੋਂ ਬਾਹਰ ਗਿਆ ਸੀ ਤਾਂ ਉਕਤਾਨ ਵਿਅਕਤੀਆਂ ਨੇ ਉਸ ਦੀ ਤੇ ਉਸਦੇ ਭੂਆ ਦੇ ਲਡ਼ਕੇ ਦੀ ਕੁੱਟਮਾਰ ਕੀਤੀ ਅਤੇ ਪਿਸਤੌਲ ਨਾਲ ਧਮਕਾਇਆ।
ਜਿਸ ਸਬੰਧ ’ਚ ਪੁਲਸ ਨੇ ਗੋਲੂ, ਪ੍ਰਿੰਸ ਪੁੱਤਰਾਨ ਦਵਿੰਦਰਪਾਲ ਵਾਸੀਆਨ ਪਿੰਡ ਪੰਡਵਾਂ, ਤੰਨਾ ਵਾਸੀ ਚਾਚੋਕੀ, ਅਜਾ ਪੁੱਤਰ ਤੋਤਾ ਵਾਸੀ ਖੇਡ਼ਾ, ਜਗਦੀਪ ਉਰਫ਼ ਜੱਗੀ ਪੁੱਤਰ ਜਗਤਾਰ ਵਾਸੀ ਨਿਹਾਲਗਡ਼੍ਹ ਖਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਨੰਗਲ ’ਚ ਖ਼ੌਫ਼ਨਾਕ ਵਾਰਦਾਤ, ਜਾਦੂ-ਟੂਣੇ ਦੇ ਸ਼ੱਕ ’ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗੁਆਂਢੀ ਦੁਕਾਨਦਾਰ
ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ
NEXT STORY