ਆਦਮਪੁਰ/ ਜਲੰਧਰ (ਚਾਂਦ, ਦਿਲਬਾਗੀ, ਜਤਿੰਦਰ) : ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਵੈਸਟ ਦੀ ਤਰਫੋਂ ਆਦਮਪੁਰ ਸ਼ਾਖਾ ਦੇ ਸਹਿਯੋਗ ਨਾਲ ਐੱਮ.ਆਰ ਇੰਟਰਨੈਸ਼ਨਲ ਸਕੂਲ 'ਚ ਰਾਜ ਪੱਧਰੀ ਰਾਸ਼ਟਰੀ ਸਮੂਹ ਗਾਇਨ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਜਲੰਧਰ ਤੋਂ ਇਲਾਵਾ ਲੁਧਿਆਣਾ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਆਦਿ ਸ਼ਹਿਰਾਂ ਦੀਆਂ ਟੀਮਾਂ ਨੇ ਭਾਗ ਲਿਆ। ਇਹ ਮੁਕਾਬਲਾ ਹਿੰਦੀ ਅਤੇ ਸੰਸਕ੍ਰਿਤ 'ਚ ਕਰਵਾਇਆ ਗਿਆ। ਇਸ ਮੁਕਾਬਲੇ 'ਚ ਬੀਸੀਐੱਮ ਆਰੀਆ ਮਾਡਲ ਸਕੂਲ ਲੁਧਿਆਣਾ ਦੀ ਟੀਮ ਪਹਿਲੇ ਸਥਾਨ ’ਤੇ ਰਹੀ ਜਿਸ ਦੇ ਗੀਤ ਦੇ ਬੋਲ ਸਨ “ਕੋਟਿ-ਕੋਟਿ ਕੰਠਾਂ ਨੇ ਗਾਇਆ ਏਕ ਰਹੇ ਹੈਂ ਏਕ ਰਹੇਂਗੇ ਭਾਰਤ ਮਾਂ ਕੀ ਸੰਤਾਨ ਹੈ”।
ਇਸ ਮੌਕੇ ਪੰਜਾਬ ਕੇਸਰੀ ਪੱਤਰ ਗਰੁੱਪ ਦੇ ਡਾਇਰੈਕਟਰ ਸ੍ਰੀ ਅਭਿਜੈ ਚੋਪੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਸੰਬੋਧਨ 'ਚ ਬੱਚਿਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਸਕੂਲੀ ਦਿਨਾਂ ਦੌਰਾਨ ਹੀ ਵਧੀਆ ਚੀਜ਼ਾਂ ਸਿੱਖਣ ਅਤੇ ਜਦੋਂ ਵੱਡੇ ਹੋ ਜਾਓਗੇ ਦਾ ਇਹ ਮੌਕਾ ਦੁਬਾਰਾ ਨਹੀਂ ਮਿਲ ਸਕੇਗਾ, ਇਸ ਲਈ ਆਪਣੇ ਸਮੇਂ ਦੀ ਚੰਗੀ ਵਰਤੋਂ ਕਰੋ। ਉਨ੍ਹਾਂ ਨੇ ਪ੍ਰਤੀਯੋਗਿਤਾ 'ਚ ਭਾਗ ਲੈਣ ਵਾਲੇ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਦੇਸ਼ ਪ੍ਰਤੀ ਹਮੇਸ਼ਾ ਦੇਸ਼ ਭਗਤੀ ਵਾਲਾ ਵਿਵਹਾਰ ਕਰਨ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ- ਗ੍ਰਿਫ਼ਤਾਰੀ ਮਗਰੋਂ ਕੁਲਬੀਰ ਸਿੰਘ ਜ਼ੀਰਾ ਦਾ ਪਹਿਲਾ ਬਿਆਨ ਆਇਆ ਸਾਹਮਣੇ
ਅਭਿਜੈ ਚੋਪੜਾ ਨੇ ਆਯੋਜਕਾਂ ਨੂੰ ਸਫ਼ਲ ਸਮਾਗਮ ਲਈ ਵਧਾਈ ਦਿੱਤੀ ਅਤੇ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਸਹੀ ਅਰਥਾਂ 'ਚ ਨੌਜਵਾਨ ਪੀੜ੍ਹੀ ਨੂੰ ਦੇਸ਼ ਭਗਤੀ ਦੀ ਨਵੀਂ ਦਿਸ਼ਾ ਪ੍ਰਦਾਨ ਕਰ ਰਹੀ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਆਪਣੇ ਸੇਵਾ ਕਾਰਜਾਂ ਨਾਲ ਸਮਾਜ ਦੇ ਹੇਠਲੇ ਵਰਗ ਦੀ ਸੇਵਾ ਕਰ ਰਹੀ ਹੈ ਅਤੇ ਸਮਾਜ ਨੂੰ ਅਜਿਹੇ ਅਦਾਰਿਆਂ ਦੀ ਬਹੁਤ ਲੋੜ ਹੈ। ਭਾਰਤ ਵਿਕਾਸ ਪ੍ਰੀਸ਼ਦ ਦੇ ਅੱਜ ਦੇ ਪ੍ਰੋਗਰਾਮ 'ਚ ਸੁਪਰਵਾਈਜ਼ਰ ਖ਼ੇਤਰੀ ਸਕੱਤਰ ਹੀਰਾਮਣੀ ਅਗਰਵਾਲ ਨੇ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ 1967 ਤੋਂ ਇਸ ਮੁਕਾਬਲੇ ਦਾ ਆਯੋਜਨ ਕਰ ਰਹੀ ਹੈ ਅਤੇ ਇਹ ਸ਼ਾਖਾ ਪੱਧਰ, ਰਾਜ ਪੱਧਰ, ਖੇਤਰੀ ਅਤੇ ਰਾਸ਼ਟਰੀ ਪੱਧਰ 'ਤੇ ਕਰਵਾਈ ਜਾਂਦੀ ਹੈ। ਇਸਦੀ ਮੂਲ ਭਾਵਨਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ 'ਚ ਦੇਸ਼ ਭਗਤੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ। ਪ੍ਰੋਗਰਾਮ 'ਚ ਪਹੁੰਚਣ 'ਤੇ ਪੰਜਾਬ ਵੈਸਟ ਦੀ ਮਾਨਯੋਗ ਪ੍ਰਧਾਨ ਅਰੁਣਾ ਪੁਰੀ ਨੇ ਸਾਰੀਆਂ ਟੀਮਾਂ ਦੇ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਬਾਰੇ ਵਿਸਥਾਰ ਨਾਲ ਦੱਸਿਆ। ਸੂਬਾਈ ਜਨਰਲ ਸਕੱਤਰ ਰਾਜ ਕੁਮਾਰ ਚੌਧਰੀ ਨੇ ਸਮੂਹ ਮਹਿਮਾਨਾਂ ਨੂੰ ਫੁੱਲਾਂ ਦੇ ਬੁੱਕੇ ਦੇ ਕੇ ਸਨਮਾਨਿਤ ਕੀਤਾ।
ਇਹ ਵੀ ਪੜ੍ਹੋ- ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ, ਫ਼ਸਲਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ
ਇਸ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਬ੍ਰਾਂਚ ਪ੍ਰਧਾਨ ਨੱਥੂਰਾਮ ਸਕੱਤਰ, ਰਾਕੇਸ਼ ਚੋਡਾ, ਖਜ਼ਾਨਚੀ ਸੁਭਾਸ਼ ਰਾਣਾ, ਪ੍ਰੋਜੈਕਟ ਹੈੱਡ ਅਰੁਣ ਸ਼ਰਮਾ ਨੇ ਨਵੇਂ ਮੈਂਬਰਾਂ ਨੂੰ ਭਾਰਤ ਵਿਕਾਸ ਪ੍ਰੀਸ਼ਦ ਦੀ ਮੈਂਬਰਸ਼ਿਪ ਲੈਣ ਲਈ ਪ੍ਰੇਰਿਆ। ਰਾਜ ਪੱਧਰੀ ਰਾਸ਼ਟਰੀ ਸਮੂਹ ਗਾਇਨ ਮੁਕਾਬਲੇ ਦੇ ਪ੍ਰੋਜੈਕਟ ਹੈੱਡ ਰਾਜ ਸੱਭਰਵਾਲ ਨੇ ਸਕੂਲ ਦੀਆਂ ਟੀਮਾਂ ਦਾ ਨਾਮ ਦੇਸ਼ ਦੀਆਂ ਵੱਖ-ਵੱਖ ਨਦੀਆਂ 'ਤੇ ਰੱਖਿਆ ਸੀ। ਇਸ ਪ੍ਰੋਗਰਾਮ 'ਚ ਅਚੀਵਰ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ, ਡਾਇਰੈਕਟਰ ਨੀਨਾ ਰਾਹੁਲ ਗੁਪਤਾ, ਸਮਾਜ ਸੇਵੀ ਸ਼ਾਮ ਸੁੰਦਰ, ਨਗਰ ਕੌਂਸਲ ਪ੍ਰਧਾਨ ਦਰਸ਼ਨ ਸਿੰਘ ਕਰਵਲ, ਸੀਨੀਅਰ ਮੀਤ ਪ੍ਰਧਾਨ ਵੀਨਾ ਚੋਡਾ, ਐੱਮਆਰ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਡਾ: ਸਰਵ ਮੋਹਨ ਟੰਡਨ, ਡਾਇਰੈਕਟਰ ਡਾ: ਅਸ਼ੀਸ਼ ਟੰਡਨ, ਡਾ. ਮੋਹਿਤ ਅਤੇ ਪ੍ਰਿੰਸੀਪਲ ਨਵਦੀਪ ਵਿਸ਼ਿਸ਼ਟ ਨੂੰ ਕੌਂਸਲ ਦੇ ਖ਼ੇਤਰੀ ਸਕੱਤਰ ਰਾਜਿੰਦਰ ਰਿਸ਼ੀ ਨੇ ਸਨਮਾਨਿਤ ਕੀਤਾ। ਇਸ ਮੌਕੇ ਵਿਵੇਕ ਸ਼ਰਮਾ ਨੇ ਸਾਰੇ ਮਹਿਮਾਨਾਂ ਦਾ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।
ਇਹ ਵੀ ਪੜ੍ਹੋ- ਤਰਨਤਾਰਨ ਸ਼ਹਿਰ 'ਚ ਦੇਹ ਵਪਾਰ ਲਈ ਸੁਰੱਖਿਅਤ ਸਥਾਨ ਬਣੇ ਹੋਟਲ, ਰੋਜ਼ਾਨਾ ਲੱਖਾਂ ਰੁਪਏ ਦਾ ਖੇਡਿਆ ਜਾਂਦਾ ਜੂਆ
ਇਸ ਮੌਕੇ ਅਸ਼ਵਨੀ ਨਾਗਪਾਲ ਹਰਸ਼ਵਰਧਨ ਸ਼ਰਮਾ, ਅਰੁਣ ਕਾਂਤ ਸ਼ਰਮਾ, ਭੁਵਨੇਸ਼ ਗੋਇਲ, ਗੁਲਜ਼ਾਰੀਲਾਲ ਗੁਪਤਾ, ਰਾਜ ਸ਼ਰਮਾ, ਮਨੋਜ ਹਾਂਡਾ, ਯੋਗੇਸ਼ ਅੱਵਲ, ਬਿਸ਼ਨ ਦਾਸ, ਸਰਵੇਸ਼ ਸ਼ਰਮਾ, ਸੰਜੀਵ ਅਰੋੜਾ ਅਤੇ ਮੀਨੂੰ ਤਲਵਾਰ, ਨੀਰੂ ਮਹਿਤਾ ਆਦਿ ਨੇ ਯੋਗਦਾਨ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਜਨ ਗਣ ਮਨ ਨਾਲ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਆਂ 'ਤੇ ਛਾਇਆ ਆਬਾਦੀ ਦਾ ਖ਼ਤਰਾ, 10 ਸਾਲਾਂ 'ਚ ਆਬਾਦੀ ਵਿਕਾਸ ਦਰ ਹੋਈ 'ਨੈਗੇਟਿਵ'
NEXT STORY