ਜਲੰਧਰ (ਸੁਨੀਲ): ਜ਼ਿਲ੍ਹਾ ਜਲੰਧਰ ਵਿਚ ਦੀਵਾਲੀ ਦੀ ਰਾਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲਾਂਬੜਾ ਥਾਣੇ ਦੇ ਇਲਾਕਿਆਂ 'ਚ ਕਤਲ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦੀਵਾਲੀ ਦੀ ਰਾਤ ਪਿੰਡ ਲੱਲੀਆਂ ਖ਼ੁਰਦ 'ਚ ਪਤਨੀ ਨੇ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਈ।
ਇਸ ਕਤਲ ਦੀ ਸੂਚਨਾ ਲਾਂਬੜਾ ਥਾਣਾ ਪੁਲਸ ਨੂੰ ਮਿਲੀ ਤਾਂ ਪੁਲਸ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ। ਐਸਐਚਓ ਅਮਨ ਸੈਣੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਪੁਲਸ ਮ੍ਰਿਤਕ ਮੱਸੀ ਮਨਸੂਰ ਦੀ ਪਤਨੀ ਦੀ ਭਾਲ ਵਿੱਚ ਲੱਗੀ ਹੋਈ ਹੈ। ਪੁਲਸ ਮ੍ਰਿਤਕ ਦੇ ਬੱਚਿਆਂ ਤੋਂ ਜਾਣਕਾਰੀ ਹਾਸਲ ਕਰਨ 'ਚ ਲੱਗੀ ਹੋਈ ਹੈ। ਮ੍ਰਿਤਕ ਇਕ ਕਿਸਾਨ ਦੀ ਮੋਟਰ 'ਤੇ ਆਪਣੇ ਪਰਿਵਾਰ ਨਾਲ ਰਹਿੰਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫੀਲਡ ’ਚ ਉਤਰੇ ਜ਼ੋਨਲ ਕਮਿਸ਼ਨਰ, ਦਿਨੇ ਚੈੱਕ ਹੋਈਆਂ 600 ਸਟਰੀਟ ਲਾਈਟਾਂ
NEXT STORY