ਜਲੰਧਰ (ਪੁਨੀਤ)–ਨਗਰ ਨਿਗਮ ਵੱਲੋਂ ਸ਼ੁਰੂ ਕੀਤੇ ਗਏ ਕਲੀਨ ਸਵੀਪ ਮਿਸ਼ਨ ਤਹਿਤ ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਫ਼-ਸਫ਼ਾਈ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਸ਼ਨੀਵਾਰ ਸਵੇਰੇ 8 ਵਜੇ ਫੀਲਡ ਵਿਚ ਉਤਰੇ ਜ਼ੋਨਲ ਕਮਿਸ਼ਨਰ ਨੇ ਮੁੱਖ ਸੜਕਾਂ ਅਤੇ ਮੁਹੱਲਿਆਂ ਦੇ ਐਂਟਰੀ ਪੁਆਇੰਟਾਂ ’ਤੇ ਸਫ਼ਾਈ ਪ੍ਰਬੰਧਾਂ ਦਾ ਮੁਆਇਨਾ ਕੀਤਾ। ਇਸ ਮੌਕੇ ਨਿਗਮ ਦੇ ਜੁਆਇੰਟ ਕਮਿਸ਼ਨਰ ਪੁਨੀਤ ਸ਼ਰਮਾ, ਜ਼ੋਨਲ ਕਮਿਸ਼ਨਰ ਨਾਰਥ ਵਿਕਰਾਂਤ ਵਰਮਾ ਤੇ ਸੈਂਟਰਲ ਤੋਂ ਰਾਜੇਸ਼ ਖੋਖਰ, ਅਸਿਸਟੈਂਟ ਜ਼ੋਨਲ ਕਮਿਸ਼ਨਰ ਹਰਪ੍ਰੀਤ ਸਿੰਘ ਵਾਲੀਆ, ਇੰਸ. ਰਿੰਪੀ ਕਲਿਆਣ, ਸੈਨੇਟਰੀ ਇੰਸ. ਵਿਕਰਾਂਤ ਸਿੱਧੂ ਸਮੇਤ ਅਧਿਕਾਰੀਆਂ ਦੀ ਟੀਮ ਵਿਚ ਸ਼ਾਮਲ ਸੁਪਰਿੰਟੈਂਡੈਂਟ, ਐਕਸੀਅਨ, ਇੰਸਪੈਕਟਰਾਂ ਦੀਆਂ ਟੀਮਾਂ ਵੱਖ-ਵੱਖ ਸਥਾਨਾਂ ’ਤੇ ਮੁਆਇਨਾ ਕਰਦੀਆਂ ਨਜ਼ਰ ਆਈਆਂ।
ਸਫ਼ਾਈ ਕਰਮਚਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਦੀਵਾਲੀ, ਭਾਈਦੂਜ, ਵਿਸ਼ਵਕਰਮਾ ਦਿਵਸ ਤੇ ਹੋਰ ਤਿਉਹਾਰਾਂ ’ਤੇ ਕੋਈ ਵੀ ਕਰਮਚਾਰੀ ਗੈਰ-ਹਾਜ਼ਰ ਨਹੀਂ ਰਹਿਣਾ ਚਾਹੀਦਾ। ਨਿਗਮ ਅਧਿਕਾਰੀ ਰੋਜ਼ਾਨਾ ਫੀਲਡ ਵਿਚ ਅਟੈਂਡੈਂਸ ਚੈੱਕ ਕਰਨਗੇ ਤੇ ਗਲੀ-ਮੁਹੱਲਿਆਂ ਵਿਚ ਰੋਜ਼ਾਨਾ ਸਾਫ਼-ਸਫ਼ਾਈ ਦੇਖੀ ਜਾਵੇਗੀ। ਉਥੇ ਹੀ, ਅਧਿਕਾਰੀਆਂ ਵੱਲੋਂ 24 ਘੰਟੇ ਅੰਦਰ ਇਕਹਿਰੀ ਪੁਲੀ ਵਿਚੋਂ ਪਾਣੀ ਦੀ ਨਿਕਾਸੀ ਕਰਵਾਈ ਗਈ। ਨੇੜੇ-ਤੇੜੇ ਦੇ ਲੋਕਾਂ ਨੇ ਕਿਹਾ ਕਿ ਇਕਹਿਰੀ ਪੁਲੀ ਵਿਚ ਪਾਣੀ ਦੀ ਨਿਕਾਸੀ ਪਹਿਲੀ ਵਾਰ ਦੇਖਣ ਵਿਚ ਆਈ ਹੈ।
ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਪੰਜਾਬੀਆਂ ਨੂੰ ਦਿੱਤਾ ਖ਼ਾਸ ਸੁਨੇਹਾ
ਇਸੇ ਲੜੀ ਵਿਚ ਸ਼ਹਿਰ ਵਿਚ ਵੱਖ-ਵੱਖ ਕੰਮਾਂ ਦਾ ਮੁਲਾਂਕਣ ਕੀਤਾ ਗਿਆ, ਕੂੜੇ ਦੀ ਲਿਫਟਿੰਗ ਸਬੰਧੀ ਮੌਕਾ ਦੇਖਿਆ ਗਿਆ ਅਤੇ ਸਾਫ਼-ਸਫ਼ਾਈ ਦਾ ਮੁਆਇਨਾ ਕਰਨ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਵੱਲੋਂ ਦਿਨ ਦੇ ਸਮੇਂ ਸਟਰੀਟ ਲਾਈਟਾਂ ਦੇ 600 ਤੋਂ ਵੱਧ ਪੁਆਇੰਟ ਚੈੱਕ ਕੀਤੇ ਗਏ। ਜਿਨ੍ਹਾਂ ਇਲਾਕਿਆਂ ਵਿਚ ਸਟਰੀਟ ਲਾਈਟਾਂ ਬੰਦ ਰਹਿਣ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਉਨ੍ਹਾਂ ਇਲਾਕਿਆਂ ਦੀਆਂ ਲਾਈਟਾਂ ਨੂੰ ਚਲਵਾ ਕੇ ਦੇਖਿਆ ਗਿਆ। ਨਿਗਮ ਕਮਿਸ਼ਨਰ ਰਿਸ਼ੀਪਾਲ ਸਿੰਘ ਦੀਆਂ ਹਦਾਇਤਾਂ ’ਤੇ ਕੂੜਾ ਚੁੱਕਣ ਲਈ ਰਵਾਨਾ ਹੋਣ ਵਾਲੀਆਂ ਗੱਡੀਆਂ ਦੀ ਗਿਣਤੀ ਕਰਵਾਈ ਗਈ ਅਤੇ ਕਰਮਚਾਰੀਆਂ ਦੀ ਅਟੈਂਡੈਂਸ ਚੈੱਕ ਕੀਤੀ ਗਈ।
ਵਿਸ਼ੇਸ਼ ਤੌਰ ’ਤੇ ਕਰਵਾਈ ਗਈ ਚੌਕਾਂ ਦੀ ਬਿਊਟੀਫਿਕੇਸ਼ਨ
ਇਸੇ ਲੜੀ ਵਿਚ ਚੌਕਾਂ ਦੀ ਬਿਊਟੀਫਿਕੇਸ਼ਨ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਬਾਗਬਾਨੀ ਟੀਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਬੂਟਿਆਂ ਦੀ ਸਜਾਵਟ ਆਦਿ ਕਰਨ ਨੂੰ ਕਿਹਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਦੀਵਾਲੀ ਕਾਰਨ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਚੌਕਾਂ ਦੀ ਸਾਫ਼-ਸਫ਼ਾਈ ਅਤੇ ਸਜਾਵਟ ’ਤੇ ਧਿਆਨ ਦੇਣ ਨੂੰ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਰੂਹ ਕੰਬਾਊ ਹਾਦਸਾ, 4 ਨੌਜਵਾਨਾਂ ਨੂੰ ਥਾਰ ਨੇ ਕੁਚਲਿਆ, ਬਾਈਕ ਥਾਰ ਹੇਠਾਂ ਫਸੀ
ਗਰੁੱਪਾਂ ਜ਼ਰੀਏ ਨਿਗਮ ਕਮਿਸ਼ਨਰ ਨੇ ਜਾਰੀ ਕੀਤੀਆਂ ਹਦਾਇਤਾਂ
ਇਕ ਘੰਟੇ ਤਕ ਸਫਾਈ ਦਾ ਮੁਆਇਨਾ ਕਰਨ ਤੋਂ ਬਾਅਦ ਜ਼ੋਨਲ ਕਮਿਸ਼ਨਰਾਂ ਨੇ ਵ੍ਹਟਸਐਪ ਗਰੁੱਪਾਂ ਜ਼ਰੀਏ ਨਿਗਮ ਕਮਿਸ਼ਨਰ ਨੂੰ ਅਪਡੇਟ ਕੀਤਾ। ਕੂੜੇ ਦੀ ਲਿਫਟਿੰਗ ਅਤੇ ਹੋਰਨਾਂ ਕੰਮਾਂ ਦੀ ਵੀਡੀਓ ਆਦਿ ਦੇਖਣ ਤੋਂ ਬਾਅਦ ਨਿਗਮ ਵੱਲੋਂ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ। ਕਮਿਸ਼ਨਰ ਦੀਆਂ ਹਦਾਇਤਾਂ ’ਤੇ ਅਧਿਕਾਰੀਆਂ ਨੇ ਮੁਹੱਲਿਆਂ ਵਿਚ ਜਾ ਕੇ ਸਫ਼ਾਈ ਦੇ ਪ੍ਰਬੰਧਾਂ ਦੀ ਜ਼ਮੀਨੀ ਹਕੀਕਤ ਨੂੰ ਦੇਖਿਆ।
ਚੈਕਿੰਗ ਦੌਰਾਨ ਸੈਨੇਟਰੀ ਸੁਪਰਵਾਈਜ਼ਰ ਹਰਜੀਤ ਦਾ ਜਨਮ ਦਿਨ ਮਨਾਇਆ
ਸਫ਼ਾਈ ਸਬੰਧੀ ਚੱਲ ਰਹੀ ਚੈਕਿੰਗ ਦੌਰਾਨ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਸੈਨੇਟਰੀ ਸੁਪਰਵਾਈਜ਼ਰ ਹਰਜੀਤ ਿਸੰਘ ਦਾ ਜਨਮ ਦਿਨ ਹੈ, ਇਸੇ ਕਾਰਨ ਮਠਿਆਈ ਮੰਗਵਾਈ ਗਈ ਅਤੇ ਸਫਾਈ ਸੇਵਕਾਂ ਨਾਲ ਮਿਲ ਕੇ ਹਰਜੀਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਜ਼ੋਨਲ ਕਮਿਸ਼ਨਰ ਵਿਕਰਾਂਤ ਵਰਮਾ, ਅਸਿਸਟੈਂਟ ਜ਼ੋਨਲ ਕਮਿਸ਼ਨਰ ਹਰਪ੍ਰੀਤ ਸਿੰਘ ਵਾਲੀਆ ਸਮੇਤ ਕਈ ਅਧਿਕਾਰੀ ਮੌਜੂਦ ਰਹੇ।
ਇਹ ਵੀ ਪੜ੍ਹੋ: ਲੁਧਿਆਣਾ 'ਚ ਸ਼ਰਮਨਾਕ ਘਟਨਾ, ਫੈਕਟਰੀ ਠੇਕੇਦਾਰ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
CM ਭਗਵੰਤ ਮਾਨ ਨੇ ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਪੰਜਾਬੀਆਂ ਨੂੰ ਦਿੱਤਾ ਖ਼ਾਸ ਸੁਨੇਹਾ
NEXT STORY