ਮੁਕੰਦਪੁਰ (ਸੁਖਜਿੰਦਰ ਸਿੰਘ ਮਾਲੋਮਜਾਰਾ)- ਅੱਪਰਾ ਸੜਕ ਉੱਤੇ ਰਹਿਪਾ-ਹਕੀਮਪੁਰ ਪਿੰਡ ਦੀਆਂ ਦੁਕਾਨਾਂ ਨਜ਼ਦੀਕ ਇਕ ਸੜਕ ਹਾਦਸੇ ਵਿੱਚ 15 ਸਾਲਾ ਮੁੰਡੇ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁੱਖੀ (15) ਪੁੱਤਰ ਬੂਟਾ ਰਾਮ ਅਤੇ ਹਰਮਨ ਪੁੱਤਰ ਤਾਰਾ ਦੋਵੇਂ ਵਾਸੀ ਰਹਿਪਾ ਲੇਬਰ ਦਾ ਕੰਮ ਕਰਦੇ ਸੀ। ਕੰਮ ਤੋਂ ਬਾਅਦ ਫੋਕਲ ਪੁਆਇੰਟ 'ਤੇ ਦੁਕਾਨਾਂ ਤੋਂ ਕੋਈ ਸੌਦਾ ਲੈਣ ਗਏ ਤਾਂ ਸੜਕ 'ਤੇ ਸਾਈਡ 'ਤੇ ਖੜ੍ਹਿਆਂ ਨੂੰ ਇਕ ਤੇਜ਼ ਰਫ਼ਤਾਰ ਗੱਡੀ ਭਿਆਨਕ ਟੱਕਰ ਮਾਰਦੀ ਘੜੀਸਦੀ ਹੋਈ ਦੂਰ ਤੱਕ ਲੈ ਗਈ।
ਇਹ ਵੀ ਪੜ੍ਹੋ: ਜਲੰਧਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ! ਜਿਊਲਰਜ਼ ਦੀ ਦੁਕਾਨ 'ਤੇ ਪਿਆ ਡਾਕਾ
ਇਸ ਹਾਦਸੇ ਵਿਚ ਸੁੱਖੀ ਪੁੱਤਰ ਬੂਟਾ ਰਾਮ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਜਾ ਸਾਥੀ ਹਰਮਨ ਸਿਵਲ ਹਸਪਤਾਲ ਮੁਕੰਦਪੁਰ ਵਿੱਚ ਹੰਸ ਟੁੱਟ ਜਾਣ ਅਤੇ ਹੋਰ ਸੱਟਾਂ ਕਾਰਨ ਜ਼ੇਰੇ ਇਲਾਜ ਹੈ। ਜ਼ਿਕਰਯੋਗ ਹੈ ਕਿ ਸੜਕ ਦੇ ਕਿਨਾਰਿਆਂ 'ਤੇ ਸੜਕ ਚੌੜ੍ਹੀ ਕਰਨ ਕਰਕੇ ਇੰਟਰਲੋਕ ਲਗਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਨਾਲ ਆਵਾਜਾਈ ਵਿੱਚ ਥੋੜ੍ਹੀ ਰੁਕਾਵਟ ਵੀ ਪੈਂਦੀ ਵੇਖੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਪਾਕਿ ਖ਼ੁਫ਼ੀਆ ਏਜੰਸੀਆਂ ਬਾਰੇ ਹੈਰਾਨ ਕਰਦੇ ਖ਼ੁਲਾਸੇ! ਪੰਜਾਬ 'ਚ ਆਰਮੀ ਸਟੇਸ਼ਨਾਂ 'ਤੇ ਵਧਾਈ ਸੁਰੱਖਿਆ
ਚਸ਼ਮਦੀਦਾਂ ਦੇ ਦੱਸਣ ਮੁਤਾਬਕ ਗੱਡੀ ਵਾਲੇ ਨੌਜਵਾਨਾਂ ਨੂੰ ਫੇਟ ਮਾਰ ਕੇ ਰਾਤ ਦੇ ਹਨ੍ਹੇਰੇ ਦਾ ਲਾਭ ਉਠਾਉਂਦੇ ਰਫੂ-ਚੱਕਰ ਹੋ ਗਏ। ਸਥਾਨਕ ਲੋਕਾਂ ਵੱਲੋਂ ਦੋਵਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਮੁਕੰਦਪੁਰ ਪਹੁੰਚਾਇਆ ਗਿਆ, ਜਿਸ 'ਤੇ ਡਾਕਟਰਾਂ ਨੇ ਸੁੱਖੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਲਾਕੇ ਵਿੱਚ ਇਸ ਦੁਖ਼ਦਾਈ ਘਟਨਾ ਨਾਲ ਸੋਗ ਦਾ ਮਾਹੌਲ ਹੈ।
ਇਹ ਵੀ ਪੜ੍ਹੋ: 'CM ਬਣਨਾ ਛੋਟੀ ਗੱਲ, ਮੈਂ ਤਾਂ ਹੋਰ ਵੀ ਵੱਡਾ ਸੋਚਦਾ', ਰਾਜਾ ਵੜਿੰਗ ਦਾ ਵੱਖਰਾ ਇੰਟਰਵਿਊ (ਵੀਡੀਓ)
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲ ਯਾਤਰੀਆਂ ਬਾਰੇ ਅਹਿਮ ਖ਼ਬਰ! ਦਰਜਨ ਤੋਂ ਵੱਧ ਟਰੇਨਾਂ ਅਸਥਾਈ ਤੌਰ ’ਤੇ ਰਹਿਣਗੀਆਂ ਰੱਦ
NEXT STORY