ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪਿੰਡ ਝਾਂਵਾ ਨੇੜੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਬੋਰਿਆਂ ਵਿੱਚ ਭਰ ਕੇ ਸੈਂਕੜੇ ਮੁਰਗੀਆਂ ਸੜਕ ਕਿਨਾਰੇ ਸੁੱਟ ਦਿੱਤੀਆਂ। ਅੱਜ ਸਵੇਰੇ ਇਸ ਦਾ ਪਤਾ ਚੱਲਣ ਉਤੇ ਪਿੰਡ ਦੇ ਸਰਪੰਚ ਅਤੇ ਪੰਚਾਇਤ ਸੰਮਤੀ ਮੈਂਬਰ ਸੁਖਵਿੰਦਰ ਜੀਤ ਸਿੰਘ ਝਾਵਰ ਨੇ ਇਸ ਦੀ ਸ਼ਿਕਾਇਤ ਟਾਂਡਾ ਪੁਲਸ ਨੂੰ ਦਿੱਤੀ ਹੈ।
ਇਹ ਵੀ ਪੜ੍ਹੋ: ਗੈਂਗਰੇਪ ਮਾਮਲੇ ਦੇ ਦੋਸ਼ੀ ਅਸ਼ੀਸ਼ ਤੇ ਇੰਦਰ ਪੁੱਜੇ ਜੇਲ੍ਹ, ਅਰਸ਼ਦ ਨੂੰ ਬਚਾਉਣ ਲਈ ਨਵੇਂ ਪੈਂਤੜੇ ਦੀ ਭਾਲ 'ਚ ਕਾਂਗਰਸੀ ਆਗੂ
ਇਸ ਦੌਰਾਨ ਸਰਪੰਚ ਝਾਵਰ, ਪੰਚ ਰਵਿੰਦਰ ਸਿੰਘ, ਹਰਦੇਵ ਸਿੰਘ, ਸਰਬਜੀਤ ਸਿੰਘ ਪੰਡੋਰੀ, ਬਿੱਟਾ ਅਤੇ ਹਰਜੀਤ ਸਿੰਘ ਨੇ ਦੱਸਿਆ ਕਿ ਬੋਰਿਆਂ ਵਿੱਚ ਪਾ ਕੇ ਸੁੱਟੀਆਂ ਮੁਰਗੀਆਂ ਨੂੰ ਕੁੱਤੇ ਚੁੱਕ ਕੇ ਆਬਾਦੀ ਵੱਲ ਜਾ ਰਹੇ ਸਨ ਅਤੇ ਬਦਬੂਦਾਰ ਵਾਤਾਵਰਨ ਬਣਿਆ ਹੋਇਆ ਸੀ, ਜਿਸ ਨਾਲ ਕੋਈ ਬੀਮਾਰੀ ਫ਼ੈਲਣ ਦਾ ਖ਼ਤਰਾ ਬਣ ਗਿਆ।
ਇਹ ਵੀ ਪੜ੍ਹੋ: 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਬੋਲੇ ਹਰੀਸ਼ ਰਾਵਤ, ਪੰਜਾਬ ’ਚ ਤਖ਼ਤਾ ਪਲਟਣ ਦੀ ਕੋਈ ਤਿਆਰੀ ਨਹੀਂ
ਟਾਂਡਾ ਪੁਲਸ ਦੀ ਟੀਮ ਨੇ ਮੌਕੇ ਉਤੇ ਪਹੁੰਚ ਕੇ ਪਹਿਲਾਂ ਪੰਚਾਇਤ ਦੀ ਮਦਦ ਨਾਲ ਮੁਰਗੀਆਂ ਨੂੰ ਜੇ. ਸੀ. ਬੀ. ਮਸ਼ੀਨ ਨਾਲ ਮਿੱਟੀ ਵਿੱਚ ਦੱਬਿਆ ਅਤੇ ਬਾਅਦ ਵਿੱਚ ਰੋਡ ਉਤੇ ਪੈਂਦੇ ਸਕੂਲ ਅਤੇ ਹੋਰ ਸਥਾਨਾਂ ਉਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਇਸ ਕਰਤੂਤ ਕਰਨ ਵਾਲੇ ਵਿਆਕਤੀਆਂ ਦਾ ਪਤਾ ਲਗਾਉਣ ਦਾ ਉੱਦਮ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਗੈਂਗਰੇਪ ਮਾਮਲੇ 'ਚ ਅਰਸ਼ਦ ਨੂੰ ਬਚਾਉਣ ਲਈ ਸਾਹਮਣੇ ਆਈ ਇਹ ਕਹਾਣੀ, ਸਪਾ ਸੈਂਟਰ ’ਚ ਗਿਆ ਸੀ ਆਪਣੀ ਪੇਮੈਂਟ ਲੈਣ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਅਣਜਾਨ ਵਿਅਕਤੀ ਦੀ ਗ਼ਲਤੀ ਨਾਲ ਲੱਗੀ ਝੁੱਗੀਆਂ ਨੂੰ ਅੱਗ
NEXT STORY