ਰੂਪਨਗਰ (ਵਿਜੇ ਸ਼ਰਮਾ)- ਥਰਮਲ ਪਲਾਂਟ ਰੂਪਨਗਰ ਤੋਂ ਚੁੱਕੀ ਜਾ ਰਹੀ ਸਵਾਹ ਦੇ ਟਿੱਪਰਾਂ ਕਾਰਨ ਪਾਣੀ ਦੇ ਕੀਤੇ ਜਾ ਰਹੇ ਛੜਕਾਅ ਕਾਰਨ ਨੂਹੋਂ ਤੋਂ ਘਨੌਲੀ ਜਾ ਰਹੇ ਐਕਟਿਵਾ ਦੇ ਸਲਿੱਪ ਹੋਣ ਕਰਕੇ ਇਕ ਬੱਚੇ ਦੇ ਸੱਟ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ। ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਥਾਨਕ ਲੋਕਾਂ ਨੇ ਦੱਸਿਆ ਕਿ ਥਰਮਲ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀਆਂ ਕਰਨ ਉਪਰੰਤ ਵੀ ਇਨ੍ਹਾਂ ਸਵਾਹ ਦੇ ਟਿੱਪਰਾਂ ਦੀ ਆਵਾਜਾਈ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਰੋਜ਼ਾਨਾ ਇਨ੍ਹਾਂ ਟਿੱਪਰਾਂ ਕਰਕੇ ਹਾਦਸਾ ਡਰ ਬਣਿਆ ਰਹਿੰਦਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਲੋਕਾਂ ਦੀ ਸੁਰੱਖਿਆ ਦੇ ਚਲਦੇ ਇਨ੍ਹਾਂ ਸੜਕਾਂ 'ਤੇ ਆਵਾਜਾਈ ਦੇ ਸੁਚੱਜੇ ਪ੍ਰਬੰਧ ਕੀਤੇ ਜਾਣ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਮੁੜ ਚੱਲੀਆਂ ਗੋਲ਼ੀਆਂ, 2 ਦੀ ਮੌਤ
ਜਲੰਧਰ ਦੇ ਮਸ਼ਹੂਰ ਜਿਊਲਰ ਦੀ ਤਲਾਸ਼ ਵਿਚ ਪੁਲਸ, ਜਾਣੋ ਕੀ ਹੈ ਪੂਰਾ ਮਾਮਲਾ
NEXT STORY