ਜਲੰਧਰ (ਚੋਪੜਾ)- ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸ਼ੁੱਕਰਵਾਰ ਚਾਰਜ ਸੰਭਾਲਣ ਦੇ ਪਹਿਲੇ ਦਿਨ ਜਿੱਥੇ ਤਾਬੜਤੋੜ ਮੀਟਿੰਗਾਂ ਦਾ ਅਤੇ ਅਧਿਕਾਰੀਆਂ ਤੋਂ ਫੀਡਬੈਕ ਲੈਣ ਦਾ ਦੌਰ ਸ਼ੁਰੂ ਕੀਤਾ, ਉੱਥੇ ਹੀ ਉਨ੍ਹਾਂ ਪ੍ਰਬੰਧਕੀ ਕੰਪਲੈਕਸ ’ਚ ਸਥਿਤ ਵਿਭਾਗਾਂ ਦਾ ਅਚਨਚੇਤ ਮੁਆਇਨਾ ਕਰ ਕੇ ਆਪਣੇ ਸਖ਼ਤ ਤੇਵਰ ਸਪੱਸ਼ਟ ਕਰ ਦਿੱਤੇ ਕਿ ਉਨ੍ਹਾਂ ਦੇ ਦਫ਼ਤਰ ’ਚ ਆਪਣੇ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਦਫ਼ਤਰਾਂ ਦਾ ਦੌਰਾ ਕਰਕੇ ਉੱਥੇ ਦੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਡੀ. ਸੀ. ਦਫ਼ਤਰ ਦਾ ਸਟਾਫ਼ ਵੀ ਆਪਣੇ ਨਵੇਂ ਕਮਾਂਡਰ ਨੂੰ ਲੈ ਕੇ ਕਾਫ਼ੀ ਖੁਸ਼ ਨਜ਼ਰ ਆ ਰਿਹਾ ਸੀ।
ਡਿਪਟੀ ਕਮਿਸ਼ਨਰ ਵੱਲੋਂ ਕੰਪਲੈਕਸ ਦਾ ਨਿਰੀਖਣ ਕੀਤੇ ਜਾਣ ਦੀ ਖ਼ਬਰ ਕੰਪਲੈਕਸ ’ਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਉੱਥੇ ਰੋਜ਼ਾਨਾ ਸਰਗਰਮ ਰਹਿਣ ਵਾਲੇ ਪ੍ਰਾਈਵੇਟ ਏਜੰਟਾਂ ਅਤੇ ਕਰਿੰਦਿਆਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਉਹ ਤੁਰੰਤ ਮੌਕੇ ਤੋਂ ਖਿਸਕ ਗਏ। ਡਾ. ਹਿਮਾਂਸ਼ੂ ਅਗਰਵਾਲ ਨੇ ਐੱਮ. ਏ ਸ਼ਾਖਾ, ਜ਼ਿਲ੍ਹਾ ਚੋਣ ਦਫ਼ਤਰ, ਨਕਲ ਬ੍ਰਾਂਚ, ਰਿਕਾਰਡ ਰੂਮ, ਨਾਜ਼ਿਰ ਸ਼ਾਖਾ, ਖੇਤਰੀ ਟਰਾਂਸਪੋਰਟ ਦਫ਼ਤਰ, ਸਕੱਤਰ ਆਰ. ਟੀ. ਏ. ਦਫ਼ਤਰ, ਐੱਸ. ਡੀ. ਐੱਮ. ਦਫ਼ਤਰਾਂ ਤੇ ਹੋਰ ਵਿਭਾਗਾਂ ਦਾ ਨਿਰੀਖਣ ਕੀਤਾ ਤੇ ਉੱਥੇ ਮੁਲਾਜ਼ਮਾਂ ਨਾਲ ਗੱਲਬਾਤ ਕਰ ਕੇ ਵਿਭਾਗੀ ਕੰਮਾਂ ’ਚ ਆ ਰਹੀਆਂ ਸਮੱਸਿਆਵਾਂ ਦਾ ਜਾਇਜ਼ਾ ਲਿਆ ਤੇ ਦਫਤਰਾਂ ਦੀ ਸਫਾਈ ਤੇ ਮੁਰੰਮਤ ਦੇ ਬਕਾਇਆ ਕੰਮਾਂ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ: ਬਾਬਾ ਵਡਬਾਗ ਸਿੰਘ ਜਾ ਰਹੀ ਸੰਗਤ ਹੋਈ ਹਾਦਸੇ ਦਾ ਸ਼ਿਕਾਰ, ਪਲਾਂ 'ਚ ਮਚਿਆ ਚੀਕ-ਚਿਹਾੜਾ
ਉਪਰੰਤ ਡਿਪਟੀ ਕਮਿਸ਼ਨਰ ਪੁਰਾਣੇ ਤਹਿਸੀਲ ਕੰਪਲੈਕਸ ’ਚ ਸਥਿਤ ਅਰਜੀਨਵੀਸ ਬੂਥਾਂ ’ਤੇ ਪੁੱਜੇ, ਜਿੱਥੇ ਉਨ੍ਹਾਂ ਰਜਿਸਟਰੇਸ਼ਨ ਅਤੇ ਹੋਰ ਕੰਮਾਂ ਲਈ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਜਿੱਥੇ ਲੋਕਾਂ ਨੂੰ ਪਾਰਦਰਸ਼ੀ ਤੇ ਸਮੇਂ ਸਿਰ ਸਹੂਲਤਾਂ ਦੇਣ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ, ਉੱਥੇ ਹੀ ਉਹ ਸਰਕਾਰੀ ਵਿਭਾਗਾਂ ’ਚ ਭ੍ਰਿਸ਼ਟਾਚਾਰ ਤੇ ਜਨਤਾ ਦੀ ਲੁੱਟ ਕਰਨ ਵਾਲੇ ਏਜੰਟ ਰਾਜ ਨੂੰ ਵੀ ਨਹੀਂ ਬਖਸ਼ਣਗੇ। ਉਨ੍ਹਾਂ ਆਪਣੇ ਦਫ਼ਤਰ ਦੇ ਵੇਟਿੰਗ ਰੂਮ ’ਚ ਜਾ ਕੇ ਉਨ੍ਹਾਂ ਨੂੰ ਮਿਲਣ ਆਏ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਇਕ ਨਵੀਂ ਪਹਿਲ ਕੀਤੀ। ਨਵੇਂ ਡਿਪਟੀ ਕਮਿਸ਼ਨਰ ਦੇ ਕੰਮ ਕਰਨ ਦੇ ਢੰਗ ਤੇ ਦੋਸਤਾਨਾ ਸੁਭਾਅ ਨੂੰ ਲੈ ਕੇ ਪੂਰੇ ਕੰਪਲੈਕਸ ’ਚ ਕਾਫ਼ੀ ਚਰਚਾ ਹੋਈ।
ਇਹ ਵੀ ਪੜ੍ਹੋ: ਮੈਕਲੋਡਗੰਜ ਘੁੰਮਣ ਗਏ ਕਤਲ ਕੀਤੇ ਜਵਾਨ ਪੁੱਤ ਦੀ ਘਰ ਪਹੁੰਚੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਬਾ ਵਡਭਾਗ ਸਿੰਘ ਜਾ ਰਹੀ ਸੰਗਤ ਹੋਈ ਹਾਦਸੇ ਦਾ ਸ਼ਿਕਾਰ, ਪਲਾਂ 'ਚ ਮਚਿਆ ਚੀਕ-ਚਿਹਾੜਾ
NEXT STORY