ਕਪੂਰਥਲਾ (ਮਹਾਜਨ)-ਨਾਮਵਰ ਅਕਾਦਮਿਕ ਹਸਤੀ ਡਾ. ਸੁਸ਼ੀਲ ਕੁਮਾਰ ਮਿੱਤਲ ਨੇ ਸ਼ਨੀਵਾਰ ਨੂੰ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ. ਕੇ. ਜੀ. ਪੀ. ਟੀ. ਯੂ) ਦੇ 19ਵੇਂ ਵਾਈਸ ਚਾਂਸਲਰ ਦਾ ਅਹੁਦਾ ਸੰਭਾਲ ਲਿਆ। ਉਨ੍ਹਾਂ ਦਾ ਸਵਾਗਤ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਐੱਸ. ਕੇ. ਮਿਸ਼ਰਾ ਵੱਲੋਂ ਵਿੱਤ ਅਧਿਕਾਰੀ ਡਾ. ਸੁਖਬੀਰ ਸਿੰਘ ਵਾਲੀਆ ਨਾਲ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਡਾ. ਮਿੱਤਲ ਨੂੰ 15 ਜੂਨ ਨੂੰ ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ. ਬਨਵਾਰੀ ਲਾਲ ਪੁਰੋਹਿਤ ਜੀ ਵੱਲੋਂ ਇਸ ਸਨਮਾਨਤ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ। ਡਾ. ਮਿੱਤਲ ਇਕ ਉੱਘੇ ਅਕਾਦਮਿਕ ਸਖ਼ਸੀਅਤ ਹਨ, ਜਿਨ੍ਹਾਂ ਨੇ ਰਾਜ ਵਿੱਚ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਵਰਗੀਆਂ ਕਈ ਚੋਟੀ ਦੀਆਂ ਅਕਾਦਮਿਕ ਸੰਸਥਾਵਾਂ ਦਾ ਸੰਚਾਲਨ ਕੀਤਾ ਹੈ। ਉਨ੍ਹਾਂ ਦਾ ਇਸ ਤੋਂ ਪਹਿਲਾ ਅਹੁਦਾ ਵੀ.ਸੀ ਐਸ.ਬੀ.ਐਸ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿਖੇ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ-ਜਿਹਾ ਰਹੇਗਾ ਮੌਸਮ
ਉਨ੍ਹਾਂ ਨੇ ਅਹੁਦਾ ਸੰਭਾਲਦੇ ਹੋਏ ਸ਼ਾਮਲ ਕਿਹਾ ਕਿ ਉਨ੍ਹਾਂ ਦਾ ਕੰਮ ਯੂਨੀਵਰਸਿਟੀ, ਇਸਦੇ ਕੈਂਪਸ ਤੇ ਇਸ ਨਾਲ ਸਬੰਧਤ ਕਾਲਜਾਂ ਦੇ ਅਕਾਦਮਿਕ ਵਿਕਾਸ ਲਈ ਟੀਮ ਵਰਕ ਦਾ ਮਾਹੌਲ ਬਣਾਉਣਾ ਅਤੇ ਲਗਾਤਾਰ ਅੱਗੇ ਵਧਣਾ ਰਹੇਗਾ। ਉਨ੍ਹਾਂ ਕਿਹਾ ਕਿ ਆਈ. ਕੇ. ਜੀ. ਪੀ. ਟੀ.ਯੂ. ਪਰਿਵਾਰ ਮਿਲ ਕੇ ਤਕਨੀਕੀ ਸਿੱਖਿਆ ਨੂੰ ਨਵੀਂ ਦਿਸ਼ਾ ਦੇਵੇਗਾ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਸਾਵਧਾਨ! ਸਰੀਰਕ ਸੰਬੰਧ ਬਣਾਉਣ ਦੇ ਚੱਕਰ 'ਚ ਫਸ ਰਹੇ ਨੌਜਵਾਨ, ਇਕ ਰਾਤ ਦਾ ਰੇਟ 10 ਤੋਂ 20 ਹਜ਼ਾਰ
NEXT STORY